ਤਰਨਤਾਰਨ (ਰਮਨ/ਇੰਦਰਜੀਤ) : ਤਰਨਤਾਰਨ ਪੁਲਸ ਨੇ ਵੱਖ-ਵੱਖ ਨਾਕਾਬੰਦੀ ਦੌਰਾਨ ਭਾਰੀ ਗਿਣਤੀ ’ਚ ਅਸਲਾ, ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ 6 ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਕ ਥਾਣਾ ਭਿੱਖੀਵਿੰਡ ਪੁਲਸ ਨੇ ਸਾਬਕਾ ਸਰਪੰਚ ਗੁਰਮੇਜ ਸਿੰਘ ਤੇ ਬਚਿੱਤਰ ਸਿੰਘ ਨੂੰ 2 ਗੱਡੀਆਂ, 1 ਰਾਈਫਲ, 1 ਪਿਸਟਲ, 1 ਪਿਸਤੌਲ ਤੇ 32 ਕਾਰਤੂਸ ਸਮੇਤ ਗਿ੍ਰਫਤਾਰ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਖੇਮਕਰਨ ਦੀ ਪੁਲਸ ਨੇ ਅੰਤਰਰਾਜ਼ੀ ਤਸਕਰ ਕੰਵਲਜੀਤ ਸਿੰਘ, ਰਣਧੀਰ ਸਿੰਘ, ਸੁਖਵੰਤ ਸਿੰਘ ਕੋਲੋਂ ਬਿਨ੍ਹਾਂ ਨੰਬਰੀ ਟਰੈਕਟਰ, 1 ਕਿਲੋ ਹੈਰੋਇਨ, 3 ਮੋਬਾਇਲ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਥਾਣਾ ਸਿਟੀ ਪੁਲਸ ਨੇ 1500 ਨਸ਼ੀਲੀਆਂ ਗੋਲੀਆਂ, ਇਕ ਕਾਰ, 3 ਲੱਖ 15000 ਰੁਪਏ ਭਰਤੀ ਕਰੰਸੀ ਸਮੇਤ ਜਸਬੀਰ ਸਿੰਘ, ਕਸ਼ਮੀਰ ਸਿੰਘ ਨੂੰ ਕਾਬੂ ਕੀਤਾ ਹੈ। ਉਕਤ ਦੋਸ਼ੀਆਂ ਖਿਲਾਫ ਵੱਖ-ਵੱਖ ਥਾਣਿਆਂ ’ਚ ਮਾਮਲਾ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ ਹੈ।
ਸੀ. ਬੀ. ਆਈ. ਤੋਂ ਜਾਂਚ ਵਾਪਸ ਲੈਣ ਲਈ ਹੁਣ ‘ਅਦਾਲਤ ਦਾ ਖੌਫ’ ਦਿਖਾਏਗਾ ਪੰਜਾਬ
NEXT STORY