ਤਰਨਤਾਰਨ (ਰਮਨ)- ਤਰਨ ਤਾਰਨ ਦੇ ਸਰਹੱਦੀ ਇਲਾਕੇ 'ਚ ਪੁਲਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਕਲਸ ਕੋਲ ਖੇਮਕਰਨ ਪੁਲਸ ਨੇ ਡਰੋਨ ਸਮੇਤ ਵਿਦੇਸ਼ੀ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਪੁਲਸ ਅਨੁਸਾਰ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ .30 ਬੋਰ ਦੇ 4 ਵਿਦੇਸ਼ੀ ਜਿਗਾਨਾ ਪਿਸਤੌਲ, 8 ਮੈਗਜ਼ੀਨ ਅਤੇ 10 ਜ਼ਿੰਦਾ ਰੌਂਦ ਸ਼ਾਮਲ ਹਨ। ਇਹ ਪਿਸਤੌਲ ਤੁਰਕੀ ਅਤੇ ਚੀਨ ਦੇ ਬਣੇ ਹੋਏ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ: ਤਿੰਨ ਦਿਨਾਂ ਤੋਂ ਲਾਪਤਾ ਸਰਪੰਚ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਵੱਲੋਂ ਕਤਲ ਦਾ ਸ਼ੱਕ
ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਖੇਪ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭਾਰਤੀ ਸਰਹੱਦ 'ਚ ਸੁੱਟੀ ਗਈ ਸੀ। ਇਹ ਕਾਰਵਾਈ ਬੀਐਸਐਫ ਦੀ 148 ਬਟਾਲੀਅਨ ਦੀ ਮੌਜੂਦਗੀ ਵਿੱਚ ਥਾਣਾ ਖੇਮਕਰਨ ਪੁਲਸ ਵੱਲੋਂ ਕੀਤੀ ਗਈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਥਿਆਰਾਂ ਦੀ ਇਹ ਖੇਪ ਕਿਸ ਨੇ ਮੰਗਵਾਈ ਸੀ ਅਤੇ ਕਿੱਥੇ ਸਪਲਾਈ ਕੀਤੀ ਜਾਣੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਕੈਨੇਡਾ ’ਚ ਪਾਵਨ ਸਰੂਪਾਂ ਦੀ ਕਥਿਤ ਬੇਅਦਬੀ ਦੇ ਦੋਸ਼, ਮੁੜ ਭਖਿਆ ਮਾਮਲਾ
NEXT STORY