ਚਾਉਕੇ (ਰਜਿੰਦਰ)- ਨੇੜਲੇ ਪਿੰਡ ਪਿਥੋ ਵਿਖੇ ਬਿਜਲੀ ਵਿਭਾਗ ਦੀ ਚੈਕਿੰਗ ਦੌਰਾਨ ਧੱਕਾ-ਮੁੱਕੀ ਹੋਣ 'ਤੇ ਇਕ ਨੌਜਵਾਨ ਹਰਪ੍ਰੀਤ ਸਿੰਘ ਉਰਫ ਗੁਗਲਾ ਪੁੱਤਰ ਪ੍ਰਿਤਪਾਲ ਸਿੰਘ ਢਿੱਲੋਂ ਦੀ ਕਰੰਟ ਲੱਗਣ ਨਾਲ ਮੌਕੇ 'ਤੇ ਮੌਤ ਹੋ ਗਈ ਅਤੇ ਗੁੱਸੇ 'ਚ ਆਏ ਲੋਕਾਂ ਨੇ ਬਠਿੰਡਾ-ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ।
ਉਨ੍ਹਾਂ ਦੀ ਮੰਗ ਸੀ ਕਿ ਬਿਜਲੀ ਵਿਭਾਗ ਦੇ ਐੱਸ. ਡੀ. ਓ., ਜੇ. ਈ. ਸਮੇਤ ਹੋਰਾਂ 'ਤੇ ਪਰਚਾ ਦਰਜ ਕੀਤਾ ਜਾਵੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਇਕੱਤਰ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਰਜਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਆਗੂ ਕਾਕਾ ਸਿੰਘ ਕੌਟੜਾ, ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਲੜਕੇ ਅਵਤਾਰ ਸਿੰਘ ਕਮਾਲੂ ਆਦਿ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਖੇਤਾਂ ਨੂੰ ਜਾਂਦੀਆਂ ਤਾਰਾਂ ਦੀ ਸਪਲਾਈ ਨੂੰ ਲੈ ਕੇ ਝੜਪ ਹੋਈ ਸੀ ਪਰ ਹੁਣ ਅਚਾਨਕ ਇਨ੍ਹਾਂ ਨੇ ਘਰ ਦੀ ਬਿਜਲੀ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਕਤ ਲੜਕੇ ਨੂੰ ਧੱਕਾ ਮਾਰਿਆ ਗਿਆ, ਜਿਸ ਨਾਲ ਉਹ ਨੰਗੀ ਪਈ ਬਿਜਲੀ ਦੀ ਤਾਰ ਨਾਲ ਜਾ ਲੱਗਾ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਪਰ ਅਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੀ ਪਹੁੰਚ ਨਹੀਂ ਹੋਈ।
ਸਦਰ ਥਾਣਾ ਰਾਮਪੁਰਾ ਗਿੱਲ ਕਲਾਂ ਦੇ ਇੰਚਾਰਜ ਮੁਤਾਬਕ
ਜਦੋਂ ਅਸੀਂ ਸਦਰ ਥਾਣਾ ਰਾਮਪੁਰਾ ਗਿੱਲ ਕਲਾਂ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਅਜੇ ਇਸ 'ਤੇ ਵੈਰੀਫਿਕੇਸ਼ਨ ਕਰ ਰਹੇ ਹਾਂ ਜਿਓਂ ਹੀ ਗੱਲ ਸਾਹਮਣੇ ਆਵੇਗੀ, ਅਸੀਂ ਉਸ ਵਿਰੁੱਧ ਪਰਚਾ ਦਰਜ ਕਰਵਾ ਦੇਵਾਂਗੇ।
10 ਪੇਟੀਆਂ ਸ਼ਰਾਬ ਬਰਾਮਦ
NEXT STORY