ਜਲੰਧਰ (ਸੋਨੂੰ)- ਜਲੰਧਰ ਵਿਖੇ ਬੀਤੇ ਦਿਨੀਂ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਮਾਪਿਆਂ ਵੱਲੋਂ ਕਤਲ ਕੀਤੀਆਂ ਤਿੰਨ ਧੀਆਂ ਦਾ ਅੱਜ ਪਿੰਡ ਵਾਲਿਆਂ ਅਤੇ ਪੁਲਸ ਪ੍ਰਸ਼ਾਸਨ ਨੇ ਮਿਲ ਕੇ ਆਖ਼ਰੀ ਵਿਦਾਈ ਕਰ ਦਿੱਤੀ ਹੈ। ਇਸ ਬਾਰੇ ਵਿਚ ਮਕਾਨ ਮਾਲਕ ਸੁਰਿੰਦਰ ਸਿੰਘ ਨੇ ਕਿਹਾ ਕਿ ਰੀਤੀ-ਰਿਵਾਜ਼ਾਂ ਨਾਲ ਤਿੰਨੋਂ ਬੱਚੀਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਹੈ। ਤਿੰਨੋਂ ਭੈਣਾਂ ਨੂੰ ਇਕੱਠੇ ਹੀ ਮਿੱਟੀ ਵਿਚ ਦਫ਼ਨਾਇਆ ਗਿਆ ਹੈ। ਇਹ ਸਭ ਪੰਚਾਇਤ ਅਤੇ ਪੁਲਸ ਪ੍ਰਸ਼ਾਸਨ ਦੀ ਮਦਦ ਨਾਲ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਬੱਚੀਆਂ ਦੇ ਅੰਤਿਮ ਸੰਸਕਾਰ ਕਰਨ ਨੂੰ ਲੈ ਕੇ ਪਰਿਵਾਰ ਨੇ ਪੈਸੇ ਨਾ ਹੋਣ ਕਾਰਨ ਮਨ੍ਹਾ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਕਰੀਬ 7 ਵਜੇ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਪਿੰਡ ਕਾਨਪੁਰ ’ਚ ਸਥਿਤ ਨਵੀਂ ਆਬਾਦੀ ’ਚ ਕਲਯੁਗੀ ਮਾਤਾ-ਪਿਤਾ ਨੇ ਲਾਲਣ-ਪੋਸ਼ਣ ਨਾ ਕਰ ਪਾਉਣ ਦੀ ਦੁਹਾਈ ਦਿੰਦੇ ਹੋਏ ਆਪਣੀਆਂ ਹੀ 3 ਬੱਚੀਆਂ ਨੂੰ ਦੁੱਧ ’ਚ ਜ਼ਹਿਰੀਲਾ ਪਦਾਰਥ ਪਿਆ ਦਿੱਤਾ ਸੀ। ਤੜਫ਼ਦੀਆਂ ਹੋਈਆਂ ਤਿੰਨਾਂ ਬੱਚੀਆਂ ਨੂੰ ਮਾਪੇ ਲੋਹੇ ਦੇ ਟਰੰਕ ’ਚ ਬੰਦ ਕਰ ਤਾਲਾ ਲਾ ਕੇ ਖ਼ੁਦ ਆਪਣੀ 2 ਸਾਲ ਦੀ ਛੋਟੀ ਬੱਚੀ ਨੂੰ ਕੰਮ ’ਤੇ ਨਾਲ ਲੈ ਗਏ ਸਨ। ਐਤਵਾਰ ਸ਼ਾਮ ਜਦੋਂ ਪਤੀ-ਪਤਨੀ ਆਪਣੀ ਛੋਟੀ ਬੱਚੀ ਅਨੁਸ਼ਕਾ ਦੇ ਨਾਲ ਆਪਣੇ ਕਮਰੇ ’ਚ ਪਹੁੰਚੇ ਤਾਂ ਮਹੁੱਲਾ ਵਾਸੀਆਂ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀਆਂ ਤਿੰਨੋਂ ਬੱਚੀਆਂ ਅਮ੍ਰਿਤਾ ਕੁਮਾਰੀ (9), ਸਾਕਸ਼ੀ ਕੁਮਾਰੀ (7) ਅਤੇ ਕੰਚਨਾ ਕੁਮਾਰੀ (4) ਸਵੇਰੇ ਤੋਂ ਕਿਸੇ ਨੂੰ ਵਿਖਾਈ ਨਹੀਂ ਦਿੱਤੀਆਂ ਹਨ ਅਤੇ ਲੱਭਣ ਦੇ ਬਾਅਦ ਵੀ ਨਹੀਂ ਮਿਲੀਆਂ ਹਨ। ਇਸ ਦੌਰਾਨ ਮਕਾਨ ਮਾਲਕ ਸੁਰਿੰਦਰ ਸਿੰਘ ਨੇ ਹੈਲਪਲਾਈਨ 112 ’ਤੇ ਸੂਚਿਤ ਕੀਤਾ ਅਤੇ ਮੌਕੇ ’ਤੇ ਥਾਣਾ ਮਕਸੂਦਾਂ ਦੀ ਪੁਲਸ ਪਹੁੰਚੀ ਅਤੇ ਬੱਚੀਆਂ ਨੂੰ ਖੋਜਣ ਲੱਗੀ। ਸੋਮਵਾਰ ਸਵੇਰੇ ਕਰੀਬ 6 ਵਜੇ ਟਰੰਕ ’ਚੋਂ ਬੱਚੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ।
ਇਹ ਵੀ ਪੜ੍ਹੋ: ਜਲੰਧਰ: 3 ਧੀਆਂ ਦਾ ਕਤਲ ਕਰਨ ਵਾਲਾ ਪਿਓ ਬੋਲਿਆ, ਮੈਂ ਆਪਣੀਆਂ ਬੱਚੀਆਂ ਨੂੰ ਮਾਰਿਆ, ਕਿਸੇ ਦਾ ਕੀ ਗਿਆ?
ਪਤੀ-ਪਤਨੀ ਨੇ ਆਪਣੇ ਬੱਚਿਆਂ ਦੇ ਪ੍ਰਤੀ ਜੋ ਨਫ਼ਰਤ ਵਿਖਾਈ ਹੈ ਉਸ ਨਾਲ ਇਲਾਕਾ ਨਿਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਹਰਕਤ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਸੂਤਰਾਂ ਅਨੁਸਾਰ ਪੁਲਸ ਨੇ ਜਦੋਂ ਮ੍ਰਿਤਕ ਤਿੰਨਾਂ ਬੱਚੀਆਂ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਬੜੇ ਰੌਬਦਾਰ ਅੰਦਾਜ਼ ’ਚ ਕਿਹਾ ਕਿ ਉਸ ਨੇ ਆਪਣੀਆਂ ਬੱਚੀਆਂ ਨੂੰ ਮਾਰਿਆ ਹੈ, ਕਿਸੇ ਦਾ ਕੀ ਗਿਆ ਹੈ? ਪੁਲਸ ਨੇ ਪਤੀ-ਪਤਨੀ ਖ਼ਿਲਾਫ਼ ਧਾਰਾ 302, 201, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਸ ਨੇ ਮੰਗਲਵਾਰ ਦੋਵੇਂ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਅਤੇ 1 ਦਿਨ ਦਾ ਦੋਸ਼ੀਆਂ ਦਾ ਪੁਲਸ ਰਿਮਾਂਡ ਮਿਲਿਆ। ਥਾਣਾ ਮਕਸੂਦਾਂ ਦੀ ਪੁਲਸ ਨੇ ਮੰਗਲਵਾਰ ਤਿੰਨੋਂ ਬੱਚੀਆਂ ਦਾ ਪੋਸਟਮਾਰਟਮ ਕਰਵਾਇਆ ਅਤੇ ਅੱਜ ਹਿੰਦੂ-ਰੀਤੀ ਰਿਵਾਜ਼ ਨਾਲ ਬੱਚੀਆਂ ਦਾ ਸਸਕਾਰ ਕਰ ਦਿੱਤਾ ਗਿਆ। ਪੁਲਸ ਨੇ ਦੋਵੇਂ ਬੱਚੇ ਅਨੁਸ਼ਕਾ (2) ਅਤੇ ਸੰਨੀ (1) ਨੂੰ ਨਾਰੀ ਨਿਕੇਤਨ ਦੇ ਚਾਈਲਡ ਹੋਮ ’ਚ ਛੱਡ ਦਿੱਤਾ ਤਾਂ ਕਿ ਬੱਚਿਆਂ ਦਾ ਚੰਗੀ ਤਰ੍ਹਾਂ ਨਾਲ ਪਾਲਣ-ਪੋਸ਼ਣ ਹੋ ਸਕੇ।
ਤਾਂਤਰਿਕ ਦੇ ਬਹਿਕਾਵੇ ’ਚ ਆ ਕੇ ਇਸ ਹਰਕਤ ਨੂੰ ਅੰਜਾਮ ਤਾਂ ਨਹੀਂ ਦਿੱਤਾ, ਪੁਲਸ ਕਰ ਰਹੀ ਜਾਂਚ
ਪੁਲਸ ਅਜੇ ਵੀ ਰਿਮਾਂਡ ’ਚ ਇਹ ਪਤਾ ਕਰਨ ’ਚ ਲੱਗੀ ਹੋਈ ਹੈ ਕਿ ਕਿਤੇ ਪਤੀ-ਪਤਨੀ ਨੇ ਕਿਸੇ ਤਾਂਤਰਿਕ ਦੇ ਬਹਿਕਾਵੇ ’ਚ ਆ ਕੇ ਇਸ ਹਰਕਤ ਨੂੰ ਅੰਜਾਮ ਤਾਂ ਨਹੀਂ ਦਿੱਤਾ ਹੈ। ਪੁਲਸ ਅਜੇ ਵੀ ਵੱਖ-ਵੱਖ ਥਿਊਰੀ ’ਤੇ ਕੰਮ ਕਰਨ ’ਚ ਲੱਗੀ ਹੋਈ ਹੈ। ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸਿਕੰਦਰ ਸਿੰਘ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਬੇਝਿੱਜਕ ਹੋ ਕੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਤਾਂ ਕਿ ਇਲਾਕੇ ’ਚ ਅਜਿਹੀ ਹਰਕਤ ਦੋਬਾਰਾ ਨਾ ਹੋ ਸਕੇ।
ਇਹ ਵੀ ਪੜ੍ਹੋ: ‘ਝੱਟ ਮੰਗਣੀ-ਪੱਟ ਵਿਆਹ’ 5 ਦਿਨਾਂ ’ਚ ‘ਝੱਟ ਵਿਆਹ-ਪੱਟ ਤਲਾਕ’ 'ਚ ਬਦਲਿਆ, ਹੈਰਾਨ ਕਰੇਗਾ ਪੂਰਾ ਮਾਮਲਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਲੰਧਰ ਦੇ ਇਕ ਮਸ਼ਹੂਰ ਸ਼ਰਾਬ ਠੇਕੇਦਾਰ ਨਾਲ ਕਰਿੰਦਿਆਂ ਨੇ ਹੀ ਕਰ 'ਤੀ ਕੁੱਟਮਾਰ
NEXT STORY