ਅੰਮ੍ਰਿਤਸਰ - ਗੁਰੂ ਕੀ ਨਗਰੀ ਅੰਮ੍ਰਿਤਸਰ ਨੇ ਭਾਰਤ ਦੇਸ਼ ਨੂੰ ਮਹਾਨ ਸਪੂਤ ਦਿੱਤੇ, ਜਿਨ੍ਹਾਂ ਨੇ ਆਪਣੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਆਪਣਾ ਨਾਂ ਰੌਸ਼ਨ ਕੀਤਾ। ਦੇਸ਼ ਦੀ ਸੇਵਾ ਵਿਚ ਵੀ ਭਰਪੂਰ ਯੋਗਦਾਨ ਦੇ ਕੇ ਉਨ੍ਹਾਂ ਸਾਬਿਤ ਕਰ ਦਿੱਤਾ ਕਿ ਉਹ ਭਾਰਤ ਦੇ ਮਹਾਨ ਸਪੂਤ ਹਨ।
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਸਨ, ਉਹ ਇਕ ਮਹਾਨ ਵਿਚਾਰਕ, ਵਿਦਵਾਨ ਤੇ ਸੂਝਵਾਨ ਅਰਥਸ਼ਾਸਤਰੀ ਹਨ। ਉਨ੍ਹਾਂ ਨੇ ਰਾਜਨੀਤੀ ਵਿਚ ਸਰਗਰਮ ਹੋਣ ਤੋਂ ਪਹਿਲਾਂ ਕਈ ਸਰਕਾਰੀ ਅਦਾਰਿਆਂ 'ਚ ਕੰਮ ਕੀਤਾ ਤੇ ਉਨ੍ਹਾਂ ਨੂੰ ਚੰਗੇ ਕੰਮ ਲਈ ਕਈ ਸਨਮਾਨ ਦਿੱਤੇ ਗਏ। ਕੁੱਝ ਸਾਲਾਂ ਬਾਅਦ ਉਹ ਨੌਕਰਸ਼ਾਹ ਤੋਂ ਰਾਜਨੇਤਾ ਬਣ ਗਏ, ਉਨ੍ਹਾਂ ਦੇ ਰਾਜ ਦੌਰਾਨ ਭਾਰਤ ਦੀ ਅਰਥਵਿਵਸਥਾ 'ਚ ਹਾਂ-ਪੱਖੀ ਤਬਦੀਲੀ ਆਈ। ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਉਨ੍ਹਾਂ ਨੂੰ ਭਾਰਤ ਦੇ ਆਰਥਿਕ ਨਵੀਨੀਕਰਨ ਦਾ ਨਿਰਮਾਤਾ ਕਿਹਾ ਜਾਂਦਾ ਹੈ। 1991 ਵਿਚ ਜਦੋਂ ਪੀ. ਵੀ. ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਦੇ ਅਹੁਦੇ ਉੱਤੇ ਨਿਯੁਕਤ ਕੀਤਾ। 1998-2004 ਦੇ ਦੌਰਾਨ ਜਦੋਂ ਭਾਰਤ ਵਿਚ ਭਾਜਪਾ ਸਰਕਾਰ ਸੀ ਤਦ ਉਹ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸਨ। 2004 ਵਿਚ ਆਮ ਚੋਣ ਨਾ ਜਿੱਤ ਸਕਣ ਦੇ ਬਾਵਜੂਦ ਮਨਮੋਹਨ ਸਿੰਘ ਨੂੰ ਯੂ. ਪੀ. ਏ. ਦੀ ਪ੍ਰਧਾਨ ਸੋਨੀਆ ਗਾਂਧੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਮਨਜ਼ੂਰ ਕੀਤਾ।
ਕਿਰਨ ਬੇਦੀ
ਕਿਰਨ ਬੇਦੀ ਨੇ ਆਪਣੀ ਪੜ੍ਹਾਈ ਸੈਕਰਡ ਹਾਰਟ ਸਕੂਲ ਵਿਚ ਕੀਤੀ। ਉਹ ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਹਨ, ਜਿਨ੍ਹਾਂ ਨੇ ਪੁਲਸ ਪ੍ਰਸ਼ਾਸਨ ਦੀ ਵਾਗਡੋਰ ਸੰਭਾਲੀ ਤੇ ਆਪਣੇ ਫਰਜ਼ਾਂ ਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ। ਡਿਊਟੀ ਉੱਤੇ ਹੁੰਦੇ ਹੋਏ ਉਨ੍ਹਾਂ ਨੇ ਕਦੇ ਰਾਜਨੀਤਿਕ ਦਬਾਅ ਵਿਚ ਕੰਮ ਨਹੀਂ ਕੀਤਾ, ਰਿਟਾਇਰਡ ਹੋਣ ਦੇ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ, ਕਿਰਨ ਬੇਦੀ ਨੇ ਅੰਮ੍ਰਿਤਸਰ ਦਾ ਨਾਂ ਰੌਸ਼ਨ ਕੀਤਾ।
ਕਪਿਲ ਸ਼ਰਮਾ
ਅੰਮ੍ਰਿਤਸਰ ਦੇ ਕਪਿਲ ਸ਼ਰਮਾ, ਜਿਨ੍ਹਾਂ ਨੇ ਕਾਮੇਡੀ ਕਲਾਕਾਰ ਵਜੋਂ ਦੇਸ਼-ਵਿਦੇਸ਼ ਵਿਚ ਆਪਣੀ ਇਕ ਵਿਲੱਖਣ ਪਛਾਣ ਬਣਾਈ ਹੈ। ਅੱਜ ਹਰ ਬੱਚਾ-ਵੱਡਾ-ਬਜ਼ੁਰਗ ਕਪਿਲ ਦੀ ਪਛਾਣ ਰੱਖਦਾ ਹੈ।
ਭਾਰਤੀ ਸਿੰਘ
ਭਾਰਤੀ ਸਿੰਘ ਉਰਫ ਭਾਰਤੀ ਨੇ ਕਾਮੇਡੀ ਕਲਾਕਾਰ ਵਜੋਂ ਛੋਟੀ ਉਮਰ ਵਿਚ ਟੀ. ਵੀ. ਪਰਦੇ ਉੱਤੇ ਇਕ ਵੱਖ ਹੀ ਮੁਕਾਮ ਹਾਸਲ ਕੀਤਾ ਹੈ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।
ਹਰਵਿੰਦਰ ਸਿੰਘ
ਹਰਵਿੰਦਰ ਸਿੰਘ ਤੇਜ਼ ਗੇਂਦਬਾਜ਼, ਜਿਨ੍ਹਾਂ ਨੇ ਭਾਰਤ ਵੱਲੋਂ ਅੰਤਰਰਾਸ਼ਟਰੀ ਮੈਚ ਖੇਡੇ ਤੇ ਅੰਮ੍ਰਿਤਸਰ ਦਾ ਨਾਂ ਰੌਸ਼ਨ ਕੀਤਾ।
ਪੂਰਨ ਚੰਦ ਵਡਾਲੀ।
ਪੂਰਨ ਚੰਦ ਵਡਾਲੀ, ਅੰਮ੍ਰਿਤਸਰ ਤੋਂ ਸੂਫੀ ਗਾਇਕ ਹਨ, ਜਿਨ੍ਹਾਂ ਨੇ ਦੇਸ਼-ਵਿਦੇਸ਼ 'ਚ ਨਾਂ ਕਮਾਇਆ ਤੇ ਅੰਮ੍ਰਿਤਸਰ ਵਾਸੀਆਂ ਦਾ ਸਿਰ ਉੱਚਾ ਕੀਤਾ ਹੈ।
ਬਿਸ਼ਨ ਸਿੰਘ ਬੇਦੀ
ਬਿਸ਼ਨ ਸਿੰਘ ਬੇਦੀ ਵੀ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਕ੍ਰਿਕਟਰ ਹਨ, ਜਿਨ੍ਹਾਂ ਨੇ ਭਾਰਤ ਵੱਲੋਂ ਕਈ ਅੰਤਰਰਾਸ਼ਟਰੀ ਵਨ ਡੇ ਅਤੇ ਟੈਸਟ ਮੈਚ ਖੇਡੇ ਹਨ।
ਨਰੇਂਦਰ ਚੰਚਲ
ਨਰਿੰਦਰ ਚੰਚਲ ਪ੍ਰਸਿੱਧ ਗਾਇਕ, ਜਿਨ੍ਹਾਂ ਨੇ ਮਾਤਾ ਦੀਆਂ ਭੇਟਾਂ ਗਾ ਕੇ ਅੱਵਲ ਸਥਾਨ ਪ੍ਰਾਪਤ ਕੀਤਾ ਹੈ। ਇਸਦੇ ਨਾਲ ਉਨ੍ਹਾਂ ਨੇ ਹਿੰਦੀ ਫਿਲਮਾਂ ਵਿਚ ਪਲੇਅਬੈਕ ਗਾਇਕ ਵਜੋਂ ਆਪਣੀ ਪਛਾਣ ਬਣਾਈ ਹੈ।
ਸੁਖਵਿੰਦਰ ਸਿੰਘ
ਸੁਖਵਿੰਦਰ ਸਿੰਘ, ਜੋ ਬਾਲੀਵੁੱਡ ਵਿਚ ਮਸ਼ਹੂਰ ਗਾਇਕਾਂ ਵਿਚੋਂ ਇਕ ਹੈ। ਭਾਰੀ ਗਿਣਤੀ ਵਿਚ ਉਨ੍ਹਾਂ ਨੇ ਫਿਲਮੀ ਗਾਣੇ ਗਾਏ, ਉਹ ਅੰਮ੍ਰਿਤਸਰ ਦੀ ਸ਼ਾਨ ਦੇ ਨਾਂ ਨਾਲ ਜਾਣੇ ਜਾਂਦੇ ਹਨ।
ਇਨੇਲੋ ਵਲੋਂ ਰਸਤਾ ਰੋਕੋ ਅੰਦੋਲਨ ਦੇ ਮੱਦੇਨਜ਼ਰ ਪੁਲਸ ਦੀ ਸਖਤ ਸੁਰੱਖਿਆ ਹੇਠ ਪਟਿਆਲਾ-ਕੈਥਲ ਰਸਤੇ 'ਤੇ ਆਵਾਜਾਈ ਜਾਰੀ
NEXT STORY