ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਬੀਤੇ ਦਿਨੀਂ ਨਜ਼ਦੀਕੀ ਪਿੰਡ ਸਲੇਮਪੁਰ ਦੇ ਇਕ ਵਿਅਕਤੀ ਦੇ ਸ਼ੱਕੀ ਹਾਲਤ ਵਿਚ ਹੋਏ ਕਤਲ ਦੀ ਗੁੱਥੀ ਨੂੰ ਪੁਲਸ ਨੇ 48 ਘੰਟਿਆਂ ਅੰਦਰ ਹੀ ਸੁਲਝਾ ਲਿਆ ਹੈ। ਪ੍ਰੈੱਸ ਕਾਨਫਰੰਸ ਦੌਰਾਨ ਸਥਾਨਕ ਡੀ. ਐੱਸ. ਪੀ ਰਾਜੇਸ਼ ਕੁਮਾਰ ਕਪਲਿਸ਼ ਨੇ ਦੱਸਿਆ ਕਿ ਐੱਸ. ਪੀ. ਮਨਵਿੰਦਰਵੀਰ ਸਿੰਘ, ਤਲਵਿੰਦਰ ਸਿੰਘ ਗਿੱਲ ਡੀ. ਐੱਸ. ਪੀ. (ਡੀ) ਸਥਾਨਕ ਐੱਸ. ਐੱਚ. ਓ. ਰਵਿੰਦਰ ਸਿੰਘ ਸਮੇਤ ਸੀ. ਆਈ. ਏ. ਸਟਾਫ ਰੂਪਨਗਰ ਅਤੇ ਥਾਣਾ ਸ੍ਰੀ ਚਮਕੌਰ ਸਾਹਿਬ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵਲੋਂ ਮ੍ਰਿਤਕ ਦੇ ਪੁੱਤਰ ਰਵਿੰਦਰ ਸਿੰਘ ਤੋਂ ਕੀਤੀ ਪੁੱਛਗਿਛ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਮਨਜੀਤ ਸਿੰਘ ਨੂੰ ਉਸ ਦੇ ਉਪਰੋਕਤ ਪੁੱਤਰ ਵਲੋਂ ਹੀ ਫਿਰੌਤੀ ਦੇ ਕੇ ਕਤਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਬਠਿੰਡਾ ਜੇਲ ’ਚ ਜ਼ਬਰਦਸਤ ਗੈਂਗਵਾਰ, ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਗੈਂਗਸਟਰਾਂ ’ਤੇ ਹਮਲਾ
ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਨੇ ਆਪਣੇ ਪਿਤਾ ਦੀ 8 ਏਕੜ ਜ਼ਮੀਨ ਹਥਿਆਉਣ ਲਈ ਇਹ ਕਤਲ ਕਰਵਾਇਆ ਹੈ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦਾ ਪਿਤਾ ਆਪਣੀ ਜ਼ਮੀਨ ਵੇਚ ਸਕਦਾ ਹੈ ਜਾਂ ਕਿਸੇ ਦੂਜੇ ਦੇ ਨਾਂ ਕਰਵਾ ਸਕਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਪਿਤਾ ਦਾ ਕਤਲ ਅਰਸ਼ਪ੍ਰੀਤ ਸਿੰਘ ਹੈਪੀ ਪੁੱਤਰ ਕਰਤਾਰ ਸਿੰਘ ਵਾਸੀ ਬਾਸੀਆਂ ਬੇਟ ਹਾਲ ਵਾਸੀ ਪਿੰਡ ਝਾਂਡੇ ਜ਼ਿਲ੍ਹਾ ਲੁਧਿਆਣਾ ਨਾਲ 3 ਲੱਖ ਰੁਪਏ ਦੀ ਫਿਰੌਤੀ ਤੈਅ ਕਰ ਕੇ ਕਰਵਾਇਆ ਹੈ, ਜਿਸ ਦੇ 1 ਲੱਖ ਰੁਪਏ ਪੇਸ਼ਗੀ ਵਜੋਂ ਦੇ ਦਿੱਤੇ ਅਤੇ ਬਾਕੀ 2 ਲੱਖ ਕੰਮ ਹੋਣ ਤੋਂ ਬਾਅਦ ਦੇਣੇ ਤੈਅ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਡੀ. ਜੀ. ਪੀ. ਦਾ ਵੱਡਾ ਫ਼ੈਸਲਾ, ਸੂਬੇ ਭਰ ਦੇ ਥਾਣਿਆਂ ਨੂੰ ਜਾਰੀ ਕੀਤੇ ਨਵੇਂ ਹੁਕਮ
ਉਕਤ ਅਧਿਕਾਰੀ ਨੇ ਦੱਸਿਆ ਕਿ ਕਤਲ ਵਾਲੀ 27 ਅਤੇ 28 ਜੁਲਾਈ ਦੀ ਦਰਮਿਆਨੀ ਰਾਤ ਮਨਜੀਤ ਸਿੰਘ ਦੀ ਸ਼ਨਾਖਤ ਉਸ ਦੇ ਪੁੱਤਰ ਰਵਿੰਦਰ ਸਿੰਘ ਨੇ ਅਰਸ਼ਪ੍ਰੀਤ ਸਿੰਘ ਆਦਿ ਨੂੰ ਕਰਵਾ ਦਿੱਤੀ ਸੀ, ਜਿਨ੍ਹਾਂ ਨੇ ਮਨਜੀਤ ਸਿੰਘ ਨੂੰ ਸ਼ਰਾਬ ਪਿਲਾ ਕੇ ਪਿੰਡ ਗੱਗੋਂ ਤੇ ਸਲੇਮਪੁਰ ਲਿੰਕ ਸੜਕ ’ਤੇ ਇਕ ਮੋਟਰ ਨੇੜੇ ਕੁੱਟਮਾਰ ਕਰਨ ਤੋਂ ਬਾਅਦ ਆਪਣੀ ਸਵਿਫਟ ਕਾਰ ਵਿਚ ਬਿਠਾ ਕੇ ਗਲਾ ਘੁੱਟ ਕੇ ਮਾਰ ਦਿੱਤਾ ਅਤੇ ਲਾਸ਼ ਨੇੜੇ ਹੀ ਖੇਤਾਂ ਵਿਚ ਸੁੱਟ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਸਵਿਫਟ ਕਾਰ ਵੀ ਬਰਾਮਦ ਕਰ ਲਈ ਹੈ ਅਤੇ ਰਵਿੰਦਰ ਸਿੰਘ, ਅਰਸ਼ਪ੍ਰੀਤ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ ਸਤਵਿੰਦਰ ਸਿੰਘ ਨੂੰ ਪੁਲਸ ਨੇ ਬੀਤੀ ਦਿਨੀਂ ਗ੍ਰਿਫਤਾਰ ਕਰ ਲਿਆ ਹੈ। ਇਸ ਮੌਕੇ ਏ. ਐੱਸ. ਆਈ ਮੋਹਣ ਸਿੰਘ, ਰਣਜੀਤ ਸਿੰਘ ਅਤੇ ਸਵਰਨ ਸਿੰਘ ਆਦਿ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : ਇਸ ਹਾਲਤ ’ਚ ਹਸਪਤਾਲ ਪਹੁੰਚੇ ਮਹਿਲਾ ਕਾਂਸਟੇਬਲ ਤੇ ਉਸ ਦੇ ਸਾਥੀ ਨੂੰ ਦੇਖ ਡਾਕਟਰਾਂ ਦੇ ਉੱਡੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਬੋਲੇ ਮੁੱਖ ਮੰਤਰੀ, ‘ਆਪ' ਦੀ ਸਰਕਾਰ ਤੁਹਾਡੇ ਦਰਬਾਰ’ ਸ਼ੁਰੂ ਕਰਾਂਗੇ ਪ੍ਰੋਗਰਾਮ
NEXT STORY