ਚੰਡੀਗੜ੍ਹ(ਹਾਂਡਾ)- ਹਜ਼ਾਰਾਂ ਕਰੋੜ ਦੇ ਡਰਗ ਰੈਕੇਟ ਦੇ ਮਾਮਲੇ ਵਿਚ ਛੇਤੀ ਸੁਣਵਾਈ ਦੀ ਮੰਗ ਨੂੰ ਲੈ ਕੇ ਦਾਖਲ ਪ੍ਰੀਪੋਨ ਐਪਲੀਕੇਸ਼ਨ ਹਾਈਕੋਰਟ ਨੇ ਸਵੀਕਾਰ ਕਰ ਲਈ ਹੈ। ਹੁਣ ਮਾਮਲੇ ਵਿਚ 13 ਅਕਤੂਬਰ ਤੋਂ ਸੁਣਵਾਈ ਸ਼ੁਰੂ ਹੋ ਜਾਵੇਗੀ।
ਚੀਫ ਜਸਟਿਸ ਨੇ ਸੁਣਵਾਈ ਲਈ ਗਠਿਤ ਬੈਂਚ ਨੇ ਐਡਵੋਕੇਟ ਨਵਕਿਰਨ ਸਿੰਘ ਵਲੋਂ ਦਾਖਲ ਪ੍ਰੀਪੋਨ ਐਪਲੀਕੇਸ਼ਨ ’ਤੇ ਸੁਣਵਾਈ ਕੀਤੀ, ਜਿਸ ਵਿਚ ਮੰਗ ਕੀਤੀ ਗਈ ਹੈ ਕਿ ਸੁਣਵਾਈ ਬਹੁਤ ਹੌਲੀ ਚੱਲ ਰਹੀ ਹੈ। ਐੱਸ. ਆਈ. ਟੀ. ਵਲੋਂ ਕੋਰਟ ’ਚ ਦਾਖਲ ਕੀਤੀ ਜਾ ਚੁੱਕੀ ਸੀਲ ਬੰਦ ਜਾਂਚ ਰਿਪੋਰਟ ਨੂੰ ਖੋਲ੍ਹਿਆ ਨਹੀਂ ਜਾ ਰਿਹਾ, ਜੋ ਮਾਮਲੇ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ- ਸੂਬੇ ਵਿਚ ਖਰੀਦ ਦੇ ਤੀਜੇ ਦਿਨ 75484.41 ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ
ਇਸਤੋਂ ਪਹਿਲਾਂ ਉਕਤ ਐਪਲੀਕੇਸ਼ਨ ’ਤੇ ਦੋ ਵਾਰ ਸੁਣਵਾਈ ਇਸ ਲਈ ਟਲਦੀ ਰਹੀ, ਕਿਉਂਕਿ ਜਸਟਿਸ ਰਾਜੀਵ ਤਿਵਾੜੀ ਨੇ ਖੁਦ ਨੂੰ ਵੱਖ ਕਰ ਲਿਆ ਸੀ। ਦੂਜੀ ਵਾਰ ਨਵੇਂ ਗਠਿਤ ਬੈਂਚ ਦੇ ਜਸਟਿਸ ਰਾਜਨ ਗੁਪਤਾ ਦਾ ਤਬਾਦਲਾ ਹੋ ਗਿਆ ਸੀ। ਹਾਈਕੋਰਟ ਨੇ ਮਾਮਲੇ ਵਿਚ ਖੁਦ ਨੋਟਿਸ ਲਿਆ ਸੀ ਅਤੇ ਕੋਰੋਨਾ ਕਾਲ ਤੋਂ ਪਹਿਲਾਂ ਹਰ ਹਫ਼ਤੇ ਮਾਮਲੇ ਦੀ ਸੁਣਵਾਈ ਹੁੰਦੀ ਰਹੀ ਹੈ।
ਸੂਬੇ ਵਿਚ ਖਰੀਦ ਦੇ ਤੀਜੇ ਦਿਨ 75484.41 ਮੀਟਿ੍ਰਕ ਟਨ ਝੋਨੇ ਦੀ ਹੋਈ ਖ਼ਰੀਦ
NEXT STORY