ਹਰੀਕੇ ਪੱਤਣ, (ਲਵਲੀ ਕੁਮਾਰ)- ਹਰੀਕੇ ਦਰਿਆ ਵਿਚ ਨਹਾਉਂਦੇ ਸਮੇਂ ਇਕ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕ ਸਤਿੰਦਰ ਸਿੰਘ ਪੁੱਤਰ ਸਵ. ਕੁਲਦੀਪ ਸਿੰਘ ਵਾਸੀ ਹਰੀਕੇ ਦੇ ਭਰਾ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਛੋਟਾ ਭਰਾ ਜਿਸ ਦੀ ਉਮਰ ਲਗਭਗ 13 ਸਾਲ ਸੀ, ਆਪਣੇ ਚਾਰ ਦੋਸਤਾਂ ਨਾਲ ਹਰੀਕੇ ਦਰਿਆ 'ਚ ਨਹਾਉਣ ਗਿਆ ਸੀ।
ਨਹਾਉਂਦੇ ਸਮੇਂ ਉਹ ਪਾਣੀ ਵਿਚ ਡੁੱਬ ਗਿਆ ਅਤੇ ਉਸ ਦੇ ਦੋਸਤ ਉਸ ਨੂੰ ਡੁੱਬਦਿਆਂ ਦੇਖ ਕੇ ਘਰ ਵਾਪਸ ਆ ਗਏ। ਉਨ੍ਹਾਂ ਨੂੰ ਤਕਰੀਬਨ 4 ਵਜੇ ਪਤਾ ਲੱਗਾ ਕਿ ਸਤਿੰਦਰ ਪਾਣੀ ਵਿਚ ਡੁੱਬ ਗਿਆ ਹੈ, ਜਿਸ ਨੂੰ ਅਗਲੇ ਦਿਨ ਗੋਤਾਖੋਰਾਂ ਨੇ ਪਾਣੀ 'ਚੋਂ ਲੱਭ ਲਿਆ। ਇਸ ਮੌਕੇ ਮੌਕੇ ਪਹੁੰਚੇ ਕ੍ਰਾਈਮ ਐਂਡ ਕੁਰੱਪਸ਼ਨ ਸੰਸਥਾ ਦੇ ਪ੍ਰਧਾਨ ਨਿਰਵੈਲ ਸਿੰਘ ਮੱਟੂ, ਸਾਬਕਾ ਸਰਪੰਚ ਰਮੇਸ਼ ਕੁਮਾਰ ਚੌਧਰੀ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਭਜੀਤ ਸਿੰਘ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ।
ਆਖਿਰ ਕਿਸ ਦੀ ਸ਼ਹਿ 'ਤੇ ਚੱਲ ਰਿਹਾ ਹੈ ਮਹਾਨਗਰ 'ਚ ਨਾਜਾਇਜ਼ ਸ਼ਰਾਬ ਦਾ ਕਾਲਾ ਧੰਦਾ
NEXT STORY