ਲੁਧਿਆਣਾ (ਰਾਜ): ਥਾਣਾ ਡਾਬਾ ਅਧੀਨ ਪੈਂਦੇ ਇਲਾਕੇ ਵਿਚ ਇਕ ਨੌਜਵਾਨ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਨਸ਼ੇ ਦੀ ਹਾਲਤ ਵਿਚ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਰ ਤਾਂ ਹੋਰ ਜਦੋਂ ਪੀੜਤਾ ਨੇ ਇਸ ਸਬੰਧੀ ਮੁੰਡੇ ਦੇ ਪਰਿਵਾਰ ਨੂੰ ਦੱਸਿਆ ਤਾਂ ਮੁੰਡੇ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਸ ਵੱਲੋਂ ਪੀੜਤਾ ਦੇ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪਹਿਲਾਂ ਨਾਬਾਲਗ ਕੁੜੀ ਨਾਲ Snapchat 'ਤੇ ਕੀਤੀ ਅਸ਼ਲੀਲ ਵੀਡੀਓ ਕਾਲ, ਫਿਰ ਦਿਖਾਇਆ ਅਸਲੀ ਰੂਪ
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਉਸ ਦੀ ਗੁਰਦੀਪ ਠਾਕੁਰ ਦੇ ਨਾਲ ਦੋਸਤੀ ਸੀ ਤੇ ਦੋਹਾਂ ਨੇ ਕਈ ਵਾਰ ਸਰੀਰਕ ਸਬੰਧ ਵੀ ਬਣਾਏ ਸਨ। ਦੋਹਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦੇ ਵਿਆਹ ਦੀ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਪੀੜਤਾ ਨੂੰ ਮੁੰਡੇ ਦੀਆਂ ਗਲਤ ਹਰਕਤਾਂ ਬਾਰੇ ਪਤਾ ਲੱਗਿਆ ਤੇ ਜਦੋਂ ਇਸ ਬਾਰੇ ਪੁੱਛੇ ਜਾਣ 'ਤੇ ਮੁੰਡੇ ਨੇ ਉਸ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ। 6 ਜੂਨ ਨੂੰ ਉਹ ਉਸ ਨੂੰ ਗਿੱਲ ਚੌਕ ਨੇੜੇ ਇਕ ਕਮਰੇ ਵਿਚ ਲੈ ਗਿਆ ਤੇ ਨਸ਼ਾ ਕਰ ਕੇ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ। 7 ਜੂਨ ਨੂੰ ਉਸ ਨੇ ਗੁਰਦੀਪ ਦੇ ਪਿਤਾ ਨੂੰ ਉਸ ਦੀਆਂ ਹਰਕਤਾਂ ਬਾਰੇ ਦੱਸਿਆ ਤਾਂ ਗੁਰਦੀਪ ਨੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਵਿਆਹ ਕਰਵਾਉਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - 'ਪ੍ਰਧਾਨ ਮੰਤਰੀ' ਦੀ ਵਿਗੜੀ ਸਿਹਤ, ਬਾਜੇਕੇ ਨੂੰ ਕਰਵਾਇਆ ਗਿਆ ਹਸਪਤਾਲ ਦਾਖ਼ਲ
ਥਾਣਾ ਡਾਬਾ ਦੀ ਪੁਲਸ ਨੇ ਪੀੜਤ ਨਾਬਾਲਗਾ ਦੀ ਸ਼ਿਕਾਇਤ ਦੇ ਅਧਾਰ 'ਤੇ ਡਾਬ ਰੋਡ ਦੇ ਰਹਿਣ ਵਾਲੇ ਗੁਰਦੀਪ ਠਾਕੁਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਸਬੰਧੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਰਦਨਾਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਪਤੀ-ਪਤਨੀ ਦੀ ਇਕੱਠਿਆਂ ਮੌਤ
NEXT STORY