ਲੁਧਿਆਣਾ (ਤਰੁਣ): ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਵਿੱਚ ਫਿਰੋਜ਼ਪੁਰ ਰੋਡ ਉੱਤੇ ਸਥਿਤ ਨਾਨਕਸਰ ਗੁਰਦੁਆਰੇ ਦੇ ਬਾਹਰ ਪਾਰਕ ਕੀਤੀ ਮਰਸਡੀਜ਼ ਕਾਰ ਦਾ ਸ਼ੀਸ਼ਾ ਇੱਟ ਮਾਰ ਕੇ ਭੰਨ ਦਿੱਤਾ ਗਿਆ ਤੇ ਅੰਦਰੋਂ ਲੈਪਟਾਪ ਚੋਰੀ ਕਰ ਲਿਆ ਗਿਆ। ਪੀੜਤ ਕਾਰੋਬਾਰੀ ਗੁਰਵੀਰ ਸਿੰਘ, ਜੋ ਕਿ ਅਮਰੀਕਾ ਵਿਚ ਲੌਜਿਸਟਿਕਸ ਦਾ ਕਾਰੋਬਾਰ ਕਰਦਾ ਹੈ ਤੇ ਚੀਮਾ ਚੌਂਕ ਦਾ ਰਹਿਣ ਵਾਲਾ ਹੈ, ਨੇ ਐਤਵਾਰ ਦੁਪਹਿਰ ਕਰੀਬ 3 ਵਜੇ ਗੁਰਦੁਆਰੇ ਵਿੱਚ ਮੱਥਾ ਟੇਕਣ ਲਈ ਆਪਣੀ ਗੱਡੀ ਪਾਰਕ ਕੀਤੀ ਸੀ। ਇਸ ਤੋਂ ਬਾਅਦ ਉਹ ਆਪਣੇ ਦੋਸਤਾਂ ਨਾਲ ਸਾਊਥ ਸਿਟੀ ਚਲਾ ਗਿਆ ਤੇ ਸ਼ਾਮ ਕਰੀਬ 5 ਵਜੇ ਵਾਪਸ ਪਰਤਿਆ ਤਾਂ ਉਸ ਨੇ ਦੇਖਿਆ ਕਿ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਅੰਦਰ ਸ਼ੀਸ਼ਾ ਤੋੜਨ ਲਈ ਵਰਤੀ ਗਈ ਇੱਟ ਪਈ ਸੀ।
ਹੈਰਾਨੀਜਨਕ ਪਹਿਲੂ ਇਹ ਰਿਹਾ ਕਿ ਚੋਰ ਕਾਰ ਵਿਚ ਮੌਜੂਦ ਨਕਦੀ ਤੇ ਹੋਰ ਕੀਮਤੀ ਸਾਮਾਨ ਨੂੰ ਹੱਥ ਤੱਕ ਨਹੀਂ ਲਾਇਆ। ਗੁਰਵੀਰ ਸਿੰਘ ਅਨੁਸਾਰ ਉਸ ਦੇ ਦੂਜੇ ਬੈਗ ਵਿੱਚ ਕਰੀਬ 40 ਹਜ਼ਾਰ ਰੁਪਏ ਅਤੇ ਸੂਟਕੇਸ ਵਿੱਚ ਕੱਪੜੇ ਮੌਜੂਦ ਸਨ ਪਰ ਚੋਰ ਸਿਰਫ਼ ਲੈਪਟਾਪ ਵਾਲਾ ਬੈਗ ਹੀ ਚੁੱਕ ਕੇ ਲੈ ਗਏ ਜਿਸ ਵਿੱਚ ਉਸ ਦੇ ਕਾਰੋਬਾਰ ਦੀ ਸਾਰੀ ਅਹਿਮ ਫਾਈਨੈਂਸ਼ੀਅਲ ਜਾਣਕਾਰੀ ਮੌਜੂਦ ਸੀ।
ਪੀੜਤ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਕਿਸੇ ਵੱਡੀ ਸਾਜ਼ਿਸ਼ ਤਹਿਤ ਰੇਕੀ ਕਰਕੇ ਵਿੱਤੀ ਦਸਤਾਵੇਜ਼ ਹਾਸਲ ਕਰਨ ਦੇ ਮਕਸਦ ਨਾਲ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਮੌਕੇ ਉੱਤੇ ਪਹੁੰਚੀ। ਮੁੱਢਲੀ ਜਾਂਚ ਦੌਰਾਨ ਪੁਲਸ ਨੇ ਆਸ-ਪਾਸ ਦੇ ਇਲਾਕੇ ਦੀ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਲਈ ਹੈ, ਜਿਸ ਵਿੱਚ ਇੱਕ ਕਾਰ ਸਵਾਰ ਸ਼ੱਕੀ ਵਿਅਕਤੀ ਵੱਲੋਂ ਇੱਟ ਨਾਲ ਗੱਡੀ ਦਾ ਸ਼ੀਸ਼ਾ ਤੋੜ ਕੇ ਚੋਰੀ ਕਰਨ ਦੀ ਘਟਨਾ ਕੈਦ ਹੋਈ ਹੈ।
ਹਾਲਾਂਕਿ ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਇਸ ਮਾਮਲੇ ਵਿੱਚ ਅਧਿਕਾਰਤ ਤੌਰ ਉੱਤੇ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਥਾਣਾ ਇੰਚਾਰਜ ਵੱਲੋਂ ਇਸ ਸਬੰਧੀ ਕੋਈ ਪ੍ਰਤੀਕਿਰਿਆ ਦਿੱਤੀ ਗਈ। ਪੁਲਸ ਫੁਟੇਜ ਦੇ ਆਧਾਰ ਉੱਤੇ ਅੱਗੇ ਦੀ ਤੜਤੜਾਈ ਨਾਲ ਪੜਤਾਲ ਕਰ ਰਹੀ ਹੈ ਤਾਂ ਜੋ ਮੁਲਜ਼ਮ ਦੀ ਪਛਾਣ ਕਰਕੇ ਉਸ ਨੂੰ ਜਲਦੀ ਕਾਬੂ ਕੀਤਾ ਜਾ ਸਕੇ।
ਪੰਜਾਬ ਵਿਚ ਬਿਜਲੀ ਸੰਕਟ ਵਿਚਾਲੇ ਪੀ.ਐੱਸ. ਪੀ. ਸੀ. ਐੱਲ. ਦੇ ਚੇਅਰਮੈਨ ਦਾ ਤਬਾਦਲਾ
NEXT STORY