ਜ਼ੀਰਾ - ਸ਼ਹਿਰ 'ਚੋਂ ਚੋਰਾਂ ਵਲੋਂ ਬੀਤੇ ਇਕ ਹਫ਼ਤੇ 'ਚ ਵੱਖ-ਵੱਖ ਥਾਵਾਂ ਤੋਂ ਲਗਭਗ 11 ਮੋਟਰਸਾਇਕਲ ਚੋਰੀ ਕਰਨ ਤੋਂ ਇਲਾਵਾ ਇਕ ਕਰਿਆਨੇ ਦੀ ਦੁਕਾਨ ਨੂੰ ਸੰਨ੍ਹ ਲਗਾ ਕੇ ਕਰਿਆਨਾ ਅਤੇ ਨਕਦੀ ਚੋਰੀ ਕਰ ਲਈ ਪਰ ਅਫਸੋਸ ਕਿ ਪੁਲਸ ਪ੍ਰਸ਼ਾਸਨ ਚੋਰੀਆਂ ਦੇ ਸਿਲਸਿਲੇ ਸਬੰਧੀ ਮੂਕ ਦਰਸ਼ਕ ਬਣੀ ਹੋਈ ਹੈ।
ਜ਼ਿਕਰਯੋਗ ਹੈ ਕਿ ਇਹ ਸਾਰੀਆਂ ਚੋਰੀਆਂ ਸਿਰਫ਼ ਇਕ ਹਫ਼ਤੇ 'ਚ ਹੋਈਆਂ ਹਨ, ਜਦੋਂ ਕਿ ਇਹ ਸਿਲਸਿਲਾ ਸਾਰਾ ਸਾਲ ਲਗਾਤਾਰ ਚੱਲਦਾ ਰਹਿੰਦਾ ਪਰ ਅਫਸੋਸ ਕਿ ਸ਼ਹਿਰ 'ਚ ਚੋਰ ਸਰਗਰਮ ਤੇ ਪੁਲਸ ਨਰਮ ਦੀ ਸਥਿਤੀ ਬਰਕਰਾਰ ਰਹਿੰਦੀ ਹੈ। ਇਸ ਸਬੰਧੀ ਬਾਬੂ ਰਾਮ ਭੜਾਣਾ ਜ਼ਿਲਾ ਪ੍ਰਧਾਨ ਟਰੱਕ ਯੂਨੀਅਨ, ਨਛੱਤਰ ਸਿੰਘ ਠੇਕੇਦਾਰ ਪ੍ਰਧਾਨ ਸਹਾਰਾ ਕਲੱਬ, ਸ੍ਰੀਮਤੀ ਵਨੀਤਾ ਝਾਂਜੀ, ਸ੍ਰੀਮਤੀ ਕਿਰਨ ਗੌੜ ਮੈਂਬਰ ਲੋਕ ਅਦਾਲਤ, ਸਤਿੰਦਰ ਸਚਦੇਵਾ ਮੈਂਬਰ ਲੋਕ ਅਦਾਲਤ, ਚੰਦ ਸਿੰਘ ਗਿੱਲ ਨੇ ਪੁਲਸ ਪ੍ਰਸ਼ਾਸਨ ਤੋਂ ਚੋਰੀਆਂ ਤੇ ਕਾਬੂ ਪਾਏ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦ ਐੱਸ. ਐੱਚ. ਓ. ਇਕਬਾਲ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਸ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਚੋਰ ਜਲਦ ਪੁਲਸ ਦੀ ਗ੍ਰਿਫਤ 'ਚ ਹੋਣਗੇ।
400 ਤੇ 800 ਮੀਟਰ ਦੀ ਦੌੜ 'ਚ ਪਹਿਲਾ ਸਥਾਨ ਹਾਸਲ ਕਰਕੇ ਇਸ ਬੱਚੇ ਨੇ ਕੀਤਾ ਮਾਂ-ਬਾਪ ਦਾ ਨਾਂ ਰੌਸ਼ਨ
NEXT STORY