ਫਿਰੋਜ਼ਪੁਰ (ਸਨੀ ਚੋਪੜਾ) : ਪੰਜਾਬ ਪੁਲਸ ਪੰਜਾਬ ਸਰਕਾਰ ਦੇ ਸੁਪਨੇ ਪੰਜਾਬ ਨੂੰ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਲਗਾਤਾਰ ਨਸ਼ਾ ਤਸਕਰਾਂ ਨੂੰ ਨਸ਼ੇ ਦੀ ਵੱਡੀ ਖੇਪ ਦੇ ਨਾਲ ਫੜਨ ਵਿੱਚ ਸਫਲਤਾ ਹਾਸਲ ਕਰ ਰਹੀ ਹੈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਦੇ ਲਈ ਫਿਰੋਜ਼ਪੁਰ ਪੁਲਸ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਡੇ ਨਸ਼ਾ ਤਸਕਰਾਂ ਨੂੰ ਵੱਡੀ ਨਸ਼ੇ ਦੀ ਖੇਪ ਨਾਲ ਫੜ ਚੁੱਕੀ ਹੈ। ਫਿਰੋਜ਼ਪੁਰ ਪੁਲਸ ਨੇ ਇੱਕ ਵਾਰ ਫਿਰ ਅੱਜ ਤਿੰਨ ਨਸ਼ਾ ਤਸਕਰਾਂ ਨੂੰ 12 ਕਿਲੋ 70 ਗ੍ਰਾਮ ਹੈਰੋਈਨ ਨਾਲ ਅਤੇ 25 ਲੱਖ 12 ਹਜ਼ਾਰ ਰੁਪਏ ਡਰਗ ਮਨੀ ਨਾਲ ਗ੍ਰਿਫਤਾਰ ਕੀਤਾ ਹੈ।
ਫਿਰੋਜ਼ਪੁਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਫਿਰੋਜ਼ਪੁਰ ਪੁਲਸ ਦੀ ਇਹ ਵੱਡੀ ਕਾਮਯਾਬੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਡੇਢ ਮਹੀਨਾ ਪਹਿਲਾਂ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਵਜੋਂ ਚਾਰਜ ਸੰਭਾਲਿਆ ਸੀ ਤੇ ਇਸ ਡੇਢ ਮਹੀਨੇ ਵਿੱਚ ਫਿਰੋਜ਼ਪੁਰ ਰੇਂਜ ਵਿੱਚ ਆਉਂਦੇ ਜ਼ਿਲ੍ਹਾ ਫਿਰੋਜ਼ਪੁਰ ਫਾਜ਼ਿਲਕਾ ਤੇ ਤਰਨਤਾਰਨ ਜੋ ਤਿੰਨ ਜ਼ਿਲ੍ਹੇ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦੇ ਹਨ ਤੇ ਪਾਕਿਸਤਾਨ ਵੱਲੋਂ ਲਗਾਤਾਰ ਨਸ਼ੇ ਦੀ ਖੇਪ ਨੂੰ ਭਾਰਤ ਦੀ ਸੀਮਾ ਵਿੱਚ ਭੇਜਿਆ ਜਾ ਰਿਹਾ ਹੈ ਪਰ ਪੰਜਾਬ ਪੁਲਸ ਪੂਰੀ ਤਰ੍ਹਾਂ ਸਤਰਕ ਹੈ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਦਿਨ ਰਾਤ ਕੜੀ ਮਿਹਨਤ ਕਰ ਰਹੀ ਹੈ। ਇਸ ਮਿਹਨਤ ਦੇ ਸਦਕਾ ਫਿਰੋਜ਼ਪੁਰ ਪੁਲਿਸ ਤੇ ਜ਼ਿਲ੍ਹਾ ਫਾਜ਼ਿਲਕਾ ਤੇ ਤਰਨ ਤਾਰਨਦੀਪ ਪੁਲਸ ਨੇ ਪਿਛਲੇ ਡੇਢ ਮਹੀਨੇ ਵਿੱਚ ਵੱਡੀਆਂ ਨਸ਼ੇ ਦੀਆਂ ਖੇਪਾਂ ਦੇ ਨਾਲ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ ਰੇਂਜ ਪੁਲਸ ਪਿਛਲੇ ਡੇਢ ਮਹੀਨੇ ਵਿੱਚ 150 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਫੜ ਚੁੱਕੀ ਹੈ ਤੇ ਉਸਦੇ ਨਾਲ ਹੀ ਚਾਰ ਕਿਲੋਗ੍ਰਾਮ ਅਫੀਮ 958 ਕਿਲੋਗ੍ਰਾਮ ਪੋਸਟ ਤੇ 92 ਨਸ਼ੇ ਦੀਆਂ ਗੋਲੀਆਂ ਤੇ ਕਰੀਬ 77 ਲੱਖ ਰੁਪਏ ਦੀ ਡਰੱਗ ਮਣੀ ਤੇ 12 ਪਿਸਟਲ 14 ਮੈਗਜ਼ੀਨ 54 ਜਿੰਦਾ ਕਾਰਤੂਸ ਤੇ ਚੋਰੀ ਦੀਆਂ 123 ਕਾਰਾਂ 39 ਮੋਟਰਸਾਈਕਲ ਦੇ ਨਸ਼ਾ ਤਸਕਰਾਂ ਦੇ ਖਿਲਾਫ 662 ਮੁਕਦਮੇ ਦਰਜ ਕਰਕੇ 800 ਤੋਂ ਵੱਧ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ ਭੇਜ ਚੁੱਕੀ ਹੈ ਤੇ ਪੰਜਾਬ ਨੂੰ ਰੰਗਲਾ ਪੰਜਾਬ ਦੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਫਿਰੋਜ਼ਪੁਰ ਰੇਜ ਪੁਲਸ ਕੜੀ ਮਿਹਨਤ ਕਰ ਰਹੀ ਹੈ ਹੈ ਉਨ੍ਹਾਂ ਇਸ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਗਲਤ ਧੰਦੇ ਨੂੰ ਛੱਡ ਕੇ ਸਹੀ ਰਸਤੇ ਵਿੱਚ ਆ ਜਾਣ ਤੇ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚੇ ਬੱਚਿਆਂ ਦਾ ਪੂਰਾ ਧਿਆਨ ਰੱਖਣ। ਉਨ੍ਹਾਂ ਦੇ ਚਾਲ ਚਲਣ ਵੱਲ ਵੀ ਜ਼ਰੂਰ ਧਿਆਨ ਰੱਖਣ। ਜਦੋਂ ਤੱਕ ਨਸ਼ੇ ਦੀ ਸਪਲਾਈ ਨਹੀਂ ਰੁਕਦੀ ਉਦੋਂ ਤੱਕ ਇਸ ਨਸ਼ੇ 'ਤੇ ਠੱਲ ਪਾਉਣਾ ਬਹੁਤ ਔਖਾ ਹੈ ਪਰ ਫਿਰ ਵੀ ਪੰਜਾਬ ਪੁਲਸ ਪੂਰੀ ਸਖਤ ਮਿਹਨਤ ਕਰ ਰਹੀ ਹੈ।
ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੇ ਰਾਜਪੁਰਾ ਦੇ 8 ਪਿੰਡ ਮੋਹਾਲੀ 'ਚ ਸ਼ਾਮਲ, ਅੱਜ ਦੀਆਂ ਟੌਪ-10 ਖਬਰਾਂ
NEXT STORY