ਸੰਗਰੂਰ : ਸੰਗਰੂਰ ਵਿਚ ਤਿੰਨ ਦੋਸਤਾਂ ਦੀ ਠੰਡੇ ਪਾਣੀ ਵਿਚ ਨਹਾਉਣ ਅਤੇ ਘੱਟ ਕੱਪੜੇ ਪਾ ਕੇ ਘੁੰਮਣ ਦੀ ਲੱਗੀ ਸ਼ਰਤ ਇਕ ਨੌਜਵਾਨ ਨੂੰ ਮਹਿੰਗੀ ਪੈ ਗਈ। ਠੰਡੇ ਪਾਣੀ ਵਿਚ ਨਹਾਉਣ ਕਾਰਣ ਇਕ ਨੌਜਵਾਨ ਨੂੰ ਠੰਡ ਲੱਗ ਗਈ ਅਤੇ ਉਹ ਬੇਹੋਸ਼ ਹੋ ਗਿਆ। ਇਹ ਦੇਖ ਕੇ ਉਸ ਦੇ ਦੂਜੇ ਦੋਸਤ ਵੀ ਘਬਰਾ ਗਏ। ਉਹ ਤੁਰੰਤ ਉਸ ਨੂੰ ਚੁੱਕ ਕੇ ਸੰਗਰੂਰ ਦੇ ਭਵਾਨੀਗੜ੍ਹ ਸਥਿਤ ਸਰਕਾਰੀ ਹਸਪਤਾਲ ਵਿਚ ਲੈ ਗਏ। ਜਿੱਥੇ ਉਸ ਨੂੰ ਭਰਤੀ ਕਰਵਾਇਆ ਗਿਆ ਹੈ। ਤਿੰਨੇ ਦੋਸਤ ਕਾਲਜ ਵਿਚ ਪੜ੍ਹਦੇ ਹਨ। ਪੰਜਾਬ ਵਿਚ ਇਨ੍ਹੀਂ ਦਿਨੀਂ ਦਿਨ ਦਾ ਤਾਪਮਾਨ 4 ਤੋਂ 10 ਡਿਗਰੀ ਵਿਚਾਲੇ ਬਣਾਇਆ ਹੋਇਆ ਹੈ। ਸਵੇਰੇ ਸ਼ਾਮ ਸੰਘਣੀ ਧੁੰਦ ਅਤੇ ਕੋਹਰਾ ਪੈ ਰਿਹਾ ਹੈ, ਜਿਸ ਕਾਰਣ ਠੰਡ ਦਾ ਪ੍ਰਕੋਪ ਵੱਧ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ਵਾਲੇ ਘਰ ’ਤੇ 100 ਤੋਂ ਵੱਧ ਨੌਜਵਾਨਾਂ ਨੇ ਕੀਤਾ ਹਮਲਾ, ਇੰਨੀਆਂ ਗੋਲੀਆਂ ਚੱਲੀਆਂ ਕਿ ਕੰਬ ਗਏ ਲੋਕ
ਦੱਸਿਆ ਜਾ ਰਿਹਾ ਹੈ ਕਿ ਤਿੰਨੇ ਦੋਸਤ ਸ਼ਹਿਰ ਦੇ ਹੀ ਰਹਿਣ ਵਾਲੇ ਹਨ। ਸ਼ਰਤ ਤੋਂ ਬਾਅਦ ਤਿੰਨਾਂ ਦੋਸਤਾਂ ਨੇ ਅਜੇ ਸਰੀਰ ’ਤੇ ਪਾਣੀ ਪਾਉਣਾ ਸ਼ੁਰੂ ਹੀ ਕੀਤਾ ਸੀ ਕਿ ਇਕ ਪਤਲੇ ਨੌਜਵਾਨ ਨੂੰ ਠੰਡ ਲੱਗਣੀ ਸ਼ੁਰੂ ਹੋ ਗਈ ਅਤੇ ਦੇਖਦੇ ਹੀ ਦੇਖਦੇ ਉਹ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਭਵਾਨੀਗੜ੍ਹ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਵਿਪਨਜੀਤ ਸਿੰਘ ਖੋਸਾ ਨੇ ਦੱਸਿਆ ਕਿ ਪਤਲੇ ਲੋਕਾਂ ਨੂੰ ਠੰਡ ਲੱਗਣ ਤੋਂ ਬਾਅਦ ਮਸਲ ਤੇ ਵਿਸਕੋ ਕੰਟਰਕਸ਼ਨ (ਮਾਸਪੇਸ਼ੀਆਂ ਤੇ ਨਾੜੀਆਂ ਦਾ ਸੁੰਗੜਨਾ) ਸ਼ੁਰੂ ਹੋ ਜਾਂਦਾ ਹੈ, ਇਸ ਨਾਲ ਦਿਲ ਦਾ ਦੌਰਾ, ਬ੍ਰੇਨ ਹੈਮਰੇਜ ਜਾਂ ਅਧਰੰਗ ਵੀ ਹੋ ਸਕਦਾ ਹੈ। ਜੇ ਨੌਜਵਾਨ ਦੀ ਜਗ੍ਹਾ ਕੋਈ ਵਧੇਰੇ ਉਮਰ ਦਾ ਵਿਅਕਤੀ ਹੁੰਦਾ ਤਾਂ ਉਸ ਦੀ ਜਾਨ ਵੀ ਜਾ ਸਕਦੀ ਸੀ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ ਵੀਡੀਓ ਪਾਉਂਦੀ ਸੀ ਪਤਨੀ, ਨਹੀਂ ਰੁਕੀ ਤਾਂ ਪਤੀ ਨੇ ਵੱਢ ਦਿੱਤੇ ਗੁੱਟ, ਅੱਖ ਵੀ ਆ ਗਈ ਬਾਹਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਸ਼ਾਸਨ ਵੱਲੋਂ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ, ਝਾਕੀਆਂ ਵੀ ਹੋਣਗੀਆਂ ਖਿੱਚ ਦਾ ਕੇਂਦਰ
NEXT STORY