Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 06, 2025

    12:04:01 PM

  • prime minister modi reaches chenab bridge

    ਚਨਾਬ ਪੁਲ ਪੁੱਜੇ ਪ੍ਰਧਾਨ ਮੰਤਰੀ ਮੋਦੀ, ਥੋੜ੍ਹੀ ਦੇਰ...

  • amritsar shut today on call of sikh organizations

    ਅੰਮ੍ਰਿਤਸਰ ਅੱਜ ਪੂਰੀ ਤਰ੍ਹਾਂ ਬੰਦ, ਚੱਪੇ-ਚੱਪੇ 'ਤੇ...

  • accused police encounter

    ਚੜ੍ਹਦੀ ਸਵੇਰ ਚੱਲੀਆਂ ਤਾੜ-ਤਾੜ ਗੋਲੀਆਂ, ਕੁੜੀ ਨਾਲ...

  • shopkeeper punishment chips kurkure theft

    Chips-Kurkure ਚੋਰੀ ਕਰਨ ਦੇ ਦੋਸ਼ 'ਚ ਦਿੱਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਪੰਜਾਬ 'ਚ ਬੰਬ ਬਲਾਸਟ, ਨਾਮੀ ਗੈਂਗਸਟਰ ਦਾ ਹੋਇਆ ਐਨਕਾਊਂਟਰ, ਜਾਣੋ ਅੱਜ ਦੀਆਂ ਟਾਪ-10 ਖਬਰਾਂ

PUNJAB News Punjabi(ਪੰਜਾਬ)

ਪੰਜਾਬ 'ਚ ਬੰਬ ਬਲਾਸਟ, ਨਾਮੀ ਗੈਂਗਸਟਰ ਦਾ ਹੋਇਆ ਐਨਕਾਊਂਟਰ, ਜਾਣੋ ਅੱਜ ਦੀਆਂ ਟਾਪ-10 ਖਬਰਾਂ

  • Edited By Sunaina,
  • Updated: 29 Nov, 2024 05:52 PM
Punjab
today s top 10 news
  • Share
    • Facebook
    • Tumblr
    • Linkedin
    • Twitter
  • Comment

ਜਲੰਧਰ - ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਪੁਲਸ ਚੌਂਕੀ ਨੇੜੇ ਜ਼ਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਗੂੜ੍ਹੀ ਨੀਂਦੇ ਸੁੱਤੇ ਪਏ ਸਨ, ਤੜਕੇ 3 ਵਜੇ ਹੋਏ ਇਸ ਧਮਾਕੇ ਨਾਲ ਇਲਾਕੇ ਦੇ ਲੋਕ ਕੰਬ ਗਏ। ਉੱਥੇ ਹੀ ਦੂਜੇ ਪਾਸੇ ਸ਼ੁੱਕਰਵਾਰ ਦੁਪਹਿਰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਮਹਾਰਾਸ਼ਟਰ ਰਾਜ ਸੜਕ ਟਰਾਂਸਪੋਰਟ ਨਿਗਮ (ਐੱਮ.ਐੱਸ.ਆਰ.ਟੀ.ਸੀ.) ਦੀ ਬੱਸ ਪਲਟਣ ਨਾਲ 9 ਯਾਤਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਜੇਕਰ ਮਨੋਰੰਜਨ ਜਗਤ ਦੀ ਗੱਲ ਕਰੀਏ ਤਾਂ ਸਮੰਥਾ ਰੂਥ ਪ੍ਰਭੂ ਦੇ ਪਿਤਾ ਜੋਸੇਫ ਪ੍ਰਭੂ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਇਸ ਦੇ ਨਾਲ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ

1. ਜਲੰਧਰੋਂ-ਮੋਗਾ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ
ਧਰਮਕੋਟ (ਸਤੀਸ਼, ਕਸ਼ਿਸ਼) : ਸਥਾਨਕ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਕਮਾਲ ਕੇ ਵਿਖੇ ਮੋਗਾ ਜਲੰਧਰ ਨੈਸ਼ਨਲ ਹਾਈਵੇਅ ਉੱਪਰ ਅੱਜ ਤੜਕਸਾਰ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਦੀ ਪਿਕਅਪ ਨਾਲ ਟੱਕਰ ਹੋਣ ਕਾਰਣ ਭਿਆਨਕ ਹਾਦਸਾ ਵਾਪਰ ਗਿਆ। ਟੱਕਰ ਤੋਂ ਬਾਅਦ ਬੱਸ ਸੜਕ ਤੋਂ ਕਈ ਫੁੱਟ ਹੇਠਾਂ ਖੇਤਾਂ ਵਿਚ ਉਤਰ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿਚ ਕਈ ਸਵਾਰੀਆਂ ਜ਼ਖਮੀਆਂ ਹੋਈਆਂ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਜਲੰਧਰੋਂ-ਮੋਗਾ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ

2. ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਅਸਥੀਆਂ ਚੁਗਣ ਗਏ ਨੌਜਵਾਨ ਦਾ ਸ਼ਮਸ਼ਾਨਘਾਟ 'ਚ ਕਤਲ
ਪਟਿਆਲਾ (ਬਲਜਿੰਦਰ) : ਕੋਤਵਾਲੀ ਪਟਿਆਲਾ ਥਾਣਾ ਅਧੀਨ ਆਉਂਦੇ ਕਲੋੜੀ ਗੇਟ ਸ਼ਮਸ਼ਾਨ ਘਾਟ ਵਿਚ ਇਕ ਨੌਜਵਾਨ ਦਾ ਦਿਨ ਦਿਹਾੜੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਨਵਨੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨਵਨੀਤ ਸ਼ੁਕਰਵਾਰ ਸਵੇਰੇ ਸ਼ਮਸ਼ਾਨਘਾਟ ਵਿਚ ਆਪਣੇ ਤਾਏ ਦੇ ਫੁੱਲ ਚੁਗਣ ਦੀ ਰਸਮ ਲਈ ਪੁੱਜਾ ਸੀ। ਇਸ ਦੌਰਾਨ ਅਣਪਛਾਤਿਆਂ ਵਿਚ ਨਵਨੀਤ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਅਸਥੀਆਂ ਚੁਗਣ ਗਏ ਨੌਜਵਾਨ ਦਾ ਸ਼ਮਸ਼ਾਨਘਾਟ 'ਚ ਕਤਲ

3. ਪੰਜਾਬ ਵਿਚ ਪੁਲਸ ਥਾਣੇ ਦੇ ਬਾਹਰ ਜ਼ਬਰਦਸਤ ਧਮਾਕਾ, ਪੂਰਾ ਇਲਾਕਾ ਕੰਬਿਆ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਪੁਲਸ ਚੌਂਕੀ ਨੇੜੇ ਜ਼ਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਗੂੜ੍ਹੀ ਨੀਂਦੇ ਸੁੱਤੇ ਪਏ ਸਨ, ਤੜਕੇ 3 ਵਜੇ ਹੋਏ ਇਸ ਧਮਾਕੇ ਨਾਲ ਇਲਾਕੇ ਦੇ ਲੋਕ ਕੰਬ ਗਏ। ਲੋਕਾਂ ਮੁਤਾਬਕ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲੋਕ ਘਰਾਂ ਵਿਚੋਂ ਬਾਹਰ ਆ ਗਏ। ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਪੰਜਾਬ ਵਿਚ ਪੁਲਸ ਥਾਣੇ ਦੇ ਬਾਹਰ ਜ਼ਬਰਦਸਤ ਧਮਾਕਾ, ਪੂਰਾ ਇਲਾਕਾ ਕੰਬਿਆ

4. ਅੰਮ੍ਰਿਤਸਰ 'ਚ ਪੁਰਾਣੀ ਰੰਜ਼ਿਸ਼ ਵਿਚਾਲੇ ਦੋ ਧਿਰਾਂ 'ਚ ਜ਼ਬਰਦਸਤ ਝੜਪ, ਚੱਲੀਆਂ ਤਾਬੜਤੋੜ ਗੋਲੀਆਂ
ਅੰਮ੍ਰਿਤਸਰ- ਅੰਮ੍ਰਿਤਸਰ 'ਚ ਦੋ ਧਿਰਾਂ ਵਿਚਾਲੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ ਹਨ। ਮਿਲੀ ਜਾਣਕਾਰੀ ਮੁਤਾਬਕ ਇਹ  ਘਟਨਾ ਗੁਰੂ ਨਾਨਕ ਪੁਰਾ ਇਲਾਕੇ ਦੀ ਹੈ। ਜਿਥੇ ਦੋ ਧਿਰਾਂ ਨੇ ਪੁਰਾਣੀ ਰੰਜ਼ਿਸ਼ ਕਾਰਨ ਗੋਲੀਆਂ ਚਲਾਈਆਂ ਹਨ।ਇਸ ਦੌਰਾਨ ਇਕ ਧਿਰ ਦੇ ਸਖ਼ਸ਼ ਦੀ ਲੱਤ 'ਚ ਗੋਲੀ ਲੱਗ ਗਈ ਅਤੇ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ  ਘਟਨਾ ਨੂੰ ਲੈ ਕੇ ਪੂਰੇ ਇਲਾਕੇ 'ਚ ਦਹਿਸ਼ਤ ਵਾਲਾ ਮਾਹੌਲ  ਬਣ ਗਿਆ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਅੰਮ੍ਰਿਤਸਰ 'ਚ ਪੁਰਾਣੀ ਰੰਜ਼ਿਸ਼ ਵਿਚਾਲੇ ਦੋ ਧਿਰਾਂ 'ਚ ਜ਼ਬਰਦਸਤ ਝੜਪ, ਚੱਲੀਆਂ ਤਾਬੜਤੋੜ ਗੋਲੀਆਂ

5. ਪੰਜਾਬ ਦੀਆਂ ਔਰਤਾਂ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ
ਚੰਡੀਗੜ੍ਹ : ਪੰਜਾਬ ਸਰਕਾਰ ਹੁਣ ਔਰਤਾਂ ਅਤੇ ਲੜਕੀਆਂ ਦੀ ਸਿਹਤ ਤੇ ਰੁਜ਼ਗਾਰ ‘ਤੇ ਧਿਆਨ ਕੇਂਦਰਿਤ ਕਰੇਗੀ, ਜਿਸ ਦੇ ਚੱਲਦੇ 2 ਦਸੰਬਰ ਨੂੰ ਪੰਜਾਬ ਦੇ ਜ਼ਿਲ੍ਹਿਆਂ ‘ਚ ਕੈਂਪ ਲਗਾਏ ਜਾਣਗੇ, ਜਿੱਥੇ ਔਰਤਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇਗੀ। ਇਸ ਦੌਰਾਨ ਕੈਂਸਰ ਦੀ ਜਾਂਚ ਵਿਸ਼ੇਸ਼ ਤੌਰ 'ਤੇ ਕੀਤੀ ਜਾਵੇਗੀ। ਇਸ ਦੀ ਸ਼ੁਰੂਆਤ ਸ੍ਰੀ ਮੁਕਤਸਰ ਸਾਹਿਬ ਤੋਂ ਹੋਵੇਗੀ। ਇਹ ਜਾਣਕਾਰੀ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਦਿੱਤੀ। ਉਨ੍ਹਾਂ ਕਿਹਾ ਕਿ ਅਪਾਹਜ ਲੋਕ ਵੀ ਇਨ੍ਹਾਂ ਕੈਂਪਸ ਦਾ ਲਾਭ ਚੁੱਕ ਸਕਦੇ ਹਨ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੰਜਾਬ ਦੀਆਂ ਔਰਤਾਂ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ

6.ਪੁਲਸ ਨੇ ਢੇਰ ਕੀਤਾ 2 ਲੱਖ ਦਾ ਇਨਾਮੀ ਬਦਮਾਸ਼, 32 ਤੋਂ ਵੱਧ ਮੁਕੱਦਮੇ ਸਨ ਦਰਜ
ਗੁਰੂਗ੍ਰਾਮ- ਹਰਿਆਣਾ ਦੇ ਗੁਰੂਗ੍ਰਾਮ 'ਚ ਅੱਜ ਯਾਨੀ ਸ਼ੁੱਕਰਵਾਰ ਸਵੇਰੇ ਹੋਏ ਮੁਕਾਬਲੇ 'ਚ ਗੁਰੂਗ੍ਰਾਮ ਪੁਲਸ ਨੇ ਬਿਹਾਰ ਦੇ 2 ਲੱਖ ਦੇ ਇਨਾਮੀ ਬਦਮਾਸ਼ ਨੂੰ ਢੇਰ ਕਰ ਦਿੱਤਾ। ਸਪੈਸ਼ਲ ਟਾਸਕ ਫ਼ੋਰਸ (ਐੱਸ.ਟੀ.ਐੱਫ.) ਬਿਹਾਰ ਦੀ ਸੰਯੁਕਤ ਟੀਮ ਨਾਲ ਕੀਤੇ ਗਏ ਇਸ ਆਪਰੇਸ਼ਨ 'ਚ ਬਿਹਾਰ ਪੁਲਸ ਦਾ ਕਾਂਸਟੇਬਲ ਵੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਬਦਮਾਸ਼ ਸਰੋਜ ਰਾਏ (26) 'ਤੇ ਬਿਹਾਰ 'ਚ ਜਨਤਾ ਦਲ (ਯੂ) ਦੀ ਸੀਟ ਤੋਂ ਵਿਧਾਇਕ ਤੋਂ ਰੰਗਦਾਰੀ ਮੰਗਣ ਸਮੇਤ 32 ਤੋਂ ਵੱਧ ਮੁਕੱਦਮੇ ਦਰਜ ਸਨ। ਪੁਲਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਪੁਲਸ ਨੇ ਢੇਰ ਕੀਤਾ 2 ਲੱਖ ਦਾ ਇਨਾਮੀ ਬਦਮਾਸ਼, 32 ਤੋਂ ਵੱਧ ਮੁਕੱਦਮੇ ਸਨ ਦਰਜ

7.ਭਿਆਨਕ ਸੜਕ ਹਾਦਸਾ, ਬੱਸ ਪਲਟਣ ਨਾਲ 9 ਯਾਤਰੀਆਂ ਦੀ ਮੌ.ਤ
ਨੈਸ਼ਨਲ ਡੈਸਕ- ਸ਼ੁੱਕਰਵਾਰ ਦੁਪਹਿਰ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਮਹਾਰਾਸ਼ਟਰ ਰਾਜ ਸੜਕ ਟਰਾਂਸਪੋਰਟ ਨਿਗਮ (ਐੱਮ.ਐੱਸ.ਆਰ.ਟੀ.ਸੀ.) ਦੀ ਬੱਸ ਪਲਟਣ ਨਾਲ 9 ਯਾਤਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਭਿਆਨਕ ਸੜਕ ਹਾਦਸਾ, ਬੱਸ ਪਲਟਣ ਨਾਲ 9 ਯਾਤਰੀਆਂ ਦੀ ਮੌ.ਤ

8. 'ਹਿੰਦੂ ਮੰਦਰਾਂ ਦੇ ਨੇੜੇ ਵੀ ਨਾ ਫੜਕਨ ਵੱਖਵਾਦੀ', ਕੈਨੇਡੀਅਨ ਕੋਰਟ ਦਾ ਵੱਡਾ ਫ਼ੈਸਲਾ
ਟੋਰਾਂਟੋ- ਕੈਨੇਡਾ 'ਚ ਖਾਲਿਸਤਾਨੀਆਂ ਨੂੰ ਦਿੱਤੀ ਗਈ ਖੁੱਲ੍ਹੀ ਛੋਟ ਦਰਮਿਆਨ ਕੈਨੇਡੀਅਨ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਟੋਰਾਂਟੋ ਦੇ ਸਕਾਰਬਰੋ ਵਿੱਚ ਸਥਿਤ ਲਕਸ਼ਮੀ ਨਰਾਇਣ ਮੰਦਰ ਦੀ ਪਟੀਸ਼ਨ 'ਤੇ ਓਂਟਾਰੀਓ ਦੀ ਅਦਾਲਤ ਨੇ ਕਿਹਾ ਕਿ ਮੰਦਰ ਵਿੱਚ ਕੌਂਸਲਰ ਕੈਂਪ ਦੌਰਾਨ 100 ਮੀਟਰ ਦੇ ਘੇਰੇ ਵਿੱਚ ਪਾਬੰਦੀ ਲਾਗੂ ਰਹੇਗੀ। ਬਿਨਾਂ ਆਗਿਆ ਦੇ ਕੋਈ ਵੀ ਮੰਦਰ ਵਿੱਚ ਦਾਖਲ ਨਹੀਂ ਹੋ ਸਕੇਗਾ।
ਹੋਰ ਜਾਣਕਾਰੀ ਲਈ ਕਲਿਕ ਕਰੋ।- 'ਹਿੰਦੂ ਮੰਦਰਾਂ ਦੇ ਨੇੜੇ ਵੀ ਨਾ ਫੜਕਨ ਵੱਖਵਾਦੀ', ਕੈਨੇਡੀਅਨ ਕੋਰਟ ਦਾ ਵੱਡਾ ਫ਼ੈਸਲਾ

9. ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ : ਸੈਂਸੈਕਸ 750 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ ਹੋਇਆ ਬੰਦ
ਮੁੰਬਈ - ਅੱਜ ਹਫਤੇ ਦੇ ਆਖਰੀ ਕਾਰੋਬਾਰੀ ਦਿਨ 29 ਨਵੰਬਰ ਨੂੰ ਸ਼ੇਅਰ ਬਾਜ਼ਾਰ ਵਿਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਸੈਂਸੈਕਸ 759.05 ਅੰਕ ਭਾਵ 0.96% ਦੇ ਵਾਧੇ ਨਾਲ 79,802.79 ਦੇ ਪੱਧਰ 'ਤੇ ਬੰਦ ਹੋਇਆ ਹੈ।ਦੂਜੇ ਪਾਸੇ ਨਿਫਟੀ 'ਚ ਵੀ 216.95 ਅੰਕ ਭਾਵ 0.91% ਦਾ ਵਾਧਾ ਦੇਖਣ ਨੂੰ ਮਿਲਿਆ ਹੈ ਅਤੇ ਇਹ 24,131.10 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ ਵਿੱਚੋਂ 43 ਵਾਧੇ ਨਾਲ ਅਤੇ 7 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। NSE ਸੈਕਟਰਲ ਇੰਡੈਕਸ 'ਚ ਰਿਐਲਟੀ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।  NSE ਦੇ ਸੈਕਟਰਲ ਇੰਡੈਕਸ ਵਿੱਚ, ਰੀਅਲਟੀ ਸੈਕਟਰ ਨੂੰ ਛੱਡ ਕੇ ਸਾਰੇ ਸਟਾਕ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਹੋਰ ਜਾਣਕਾਰੀ ਲਈ ਕਲਿਕ ਕਰੋ।-ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ : ਸੈਂਸੈਕਸ 750 ਤੋਂ ਵੱਧ ਅੰਕ ਚੜ੍ਹਿਆ, ਨਿਫਟੀ ਵੀ ਵਾਧਾ ਲੈ ਕੇ ਹੋਇਆ ਬੰਦ

10. ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ
ਮੁੰਬਈ- ਸਮੰਥਾ ਰੂਥ ਪ੍ਰਭੂ ਦੇ ਪਿਤਾ ਜੋਸੇਫ ਪ੍ਰਭੂ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਸਮੰਥਾ ਨੇ ਪੋਸਟ ‘ਤੇ ਲਿਖਿਆ, ਜਦੋਂ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ, ਪਾਪਾ।
ਹੋਰ ਜਾਣਕਾਰੀ ਲਈ ਕਲਿਕ ਕਰੋ।- ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ


 

  • Punjab
  • Country
  • Foreign
  • Business
  • Sports
  • Entertainment
  • Top-10 News
  • ਪੰਜਾਬ
  • ਦੇਸ਼
  • ਵਿਦੇਸ਼
  • ਵਪਾਰ
  • ਖੇਡ
  • ਮਨੋਰੰਜਨ
  • ਟੌਪ-10 ਖਬਰਾਂ

ਵੱਡੀ ਖ਼ਬਰ: ਪੰਜਾਬ 'ਚ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ 'ਚ ਹੋਇਆ ਧਮਾਕਾ

NEXT STORY

Stories You May Like

  • today  s top 10 news
    ਪੰਜਾਬ ’ਚ ਵੱਡੀ ਵਾਰਦਾਤ ਤੇ ਤਾਜ ਮਹਿਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਅੱਜ ਦੀਆਂ ਟੌਪ-10 ਖਬਰਾਂ
  • today  s top 10 news
    MLA ਰਮਨ ਅਰੋੜਾ 5 ਦਿਨਾਂ ਦੇ ਰਿਮਾਂਡ 'ਤੇ ਅਤੇ ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ, ਜਾਣੋ ਅੱਜ ਦੀਆਂ ਟੌਪ-10 ਖਬਰਾਂ
  • today  s top 10 news
    ਪੰਜਾਬ 'ਚ ਲੁੱਟਿਆ ਬੈਂਕ ਤੇ ਫੈਕਟਰੀ 'ਚ ਧਮਾਕੇ ਕਾਰਣ 4 ਲੋਕਾਂ ਦੀ ਮੌਤ, ਅੱਜ ਦੀਆਂ ਟੌਪ-10 ਖਬਰਾਂ
  • today  s top 10 news
    ਅੱਜ ਵੱਜਣਗੇ ਖ਼ਤਰੇ ਦੇ ਘੁੱਗੂ ਤੇ ਜ਼ਿਮਨੀ ਚੋਣ ਲਈ ਭਾਜਪਾ ਵੱਲੋਂ ਉਮੀਦਵਾਰ ਦਾ ਐਲਾਨ, ਅੱਜ ਦੀਆਂ ਟੌਪ-10 ਖਬਰਾਂ
  • today  s top 10 news
    'ਆਪ' ਵੱਲੋਂ ਸਟੇਟ ਵੂਮੈਨ ਵਿੰਗ ਦੀ ਨਵੀਂ ਪ੍ਰਧਾਨ ਨਿਯੁਕਤ ਤੇ ਪਾਕਿ PM ਦਾ ਵੱਡਾ ਬਿਆਨ, ਅੱਜ ਦੀਆਂ ਟੌਪ-10 ਖਬਰਾਂ
  • today  s top 10 news
    ਗੁਰਦੁਆਰਾ ਸਾਹਿਬ 'ਚ ਵੱਡਾ ਹਾਦਸਾ ਤੇ ASI ਦੀ ਗੋਲੀ ਲੱਗਣ ਨਾਲ ਮੌਤ, ਅੱਜ ਦੀਆਂ ਟੌਪ-10 ਖਬਰਾਂ
  • today  s top 10 news
    ਪੰਜਾਬ 'ਚ ਜ਼ੋਰਦਾਰ ਧਮਾਕੇ 'ਚ ਇਕ ਦੀ ਮੌਤ ਤੇ ਕੋਰੋਨਾ ਦੇ ਵਧ ਰਹੇ ਕੇਸਾਂ ਨੇ ਵਧਾਈ ਚਿੰਤਾ, ਅੱਜ ਦੀਆਂ ਟੌਪ-10 ਖਬਰਾਂ
  • today s top 10
    ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੇ ਰਾਜਪੁਰਾ ਦੇ 8 ਪਿੰਡ ਮੋਹਾਲੀ 'ਚ ਸ਼ਾਮਲ, ਅੱਜ ਦੀਆਂ ਟੌਪ-10
  • preparations for the easy registration  are still incomplete
    ਈਜ਼ੀ ਰਜਿਸਟ੍ਰੇਸ਼ਨ ਸਿਸਟਮ ਲਈ 10 ਦਿਨਾਂ ’ਚ ਕਿਵੇਂ ਹੋਵੇਗੀ ਤਹਿਸੀਲਾਂ ’ਚ...
  • big announcement made from june 26 to 29 mobile market will remain closed
    Punjab: 26 ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ, ਬੰਦ ਰਹਿਣਗੀਆਂ ਇਹ ਦੁਕਾਨਾਂ
  • punjab weather update
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ! ਪੂਰੇ ਹਫ਼ਤੇ ਲਈ ਹੋ ਗਈ ਭਵਿੱਖਬਾਣੀ
  • punjab government s big announcement for class 11th and 12th students
    11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
  • bodybuilder virender ghuman announces to contest assembly elections
    ਵੱਡੀ ਖਬਰ; ਬਾਡੀ ਬਿਲਡਰ ਤੇ ਐਕਟਰ ਵਰਿੰਦਰ ਘੁੰਮਣ ਵੱਲੋਂ ਵਿਧਾਨ ਸਭਾ ਚੋਣਾਂ ਲੜਨ...
  • lawyers declare no work day
    ਵਕੀਲਾਂ ਨੇ ਐਲਾਨਿਆਂ ‘ਨੋ ਵਰਕ ਡੇ’, ਜਾਣੋ ਕੀ ਹੈ ਮਾਮਲਾ
  • government employees holidays in punjab
    ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...
  • another revelation about mla raman arora
    MLA ਰਮਨ ਅਰੋੜਾ ਬਾਰੇ ਇਕ ਹੋਰ ਖ਼ੁਲਾਸਾ, ਸਾਹਮਣੇ ਆਇਆ ਵੱਡਾ ਕਾਂਡ
Trending
Ek Nazar
harvard challenges trump decision in court

ਹਾਰਵਰਡ ਨੇ ਟਰੰਪ ਦੇ ਫ਼ੈਸਲੇ ਨੂੰ ਅਦਾਲਤ 'ਚ ਦਿੱਤੀ ਚੁਣੌਤੀ

take care health in summer  include things diet

Health Tips: ਗਰਮੀਆਂ 'ਚ ਇੰਝ ਰੱਖੋ ਆਪਣੀ ਸਿਹਤ ਦਾ ਧਿਆਨ, ਖ਼ੁਰਾਕ 'ਚ ਸ਼ਾਮਲ...

indian origin tanmay sharma arrested in us

ਅਮਰੀਕਾ 'ਚ 1244 ਕਰੋੜ ਦੇ ਘੁਟਾਲੇ ਦੇ ਦੋਸ਼ 'ਚ ਭਾਰਤੀ ਮੂਲ ਦਾ ਕਾਰੋਬਾਰੀ ਤਨਮਯ...

engine of moving train fails in punjab

ਪੰਜਾਬ 'ਚ ਚੱਲਦੀ ਰੇਲ ਗੱਡੀ ਦਾ ਇੰਜਣ ਹੋ ਗਿਆ ਫੇਲ੍ਹ, ਪੈ ਗਈਆਂ ਭਾਜੜਾਂ

government employees holidays in punjab

ਪੰਜਾਬ 'ਚ ਬੱਚਿਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਲੱਗੀਆਂ...

russia ukraine start prisoner exchange

ਰੂਸ-ਯੂਕ੍ਰੇਨ 7 ਜੂਨ ਤੋਂ ਕਰਨਗੇ ਕੈਦੀਆਂ ਦਾ ਆਦਾਨ-ਪ੍ਰਦਾਨ

putin trump talks india and pakistan conflict

ਪੁਤਿਨ-ਟਰੰਪ ਗੱਲਬਾਤ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ 'ਤੇ ਵੀ ਚਰਚਾ

japan sees record in annual birth rate

ਜਾਪਾਨ 'ਚ ਸਾਲਾਨਾ ਜਨਮ ਦਰ 'ਚ ਰਿਕਾਰਡ ਗਿਰਾਵਟ

football tournament and cultural festival on june 15

ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ ਵੱਲੋਂ 15 ਜੂਨ ਨੂੰ 21ਵਾਂ ਫੁੱਟਬਾਲ...

people convict for forest fire

ਜੰਗਲ ਦੀ ਅੱਗ ਨੇ ਲਈ 104 ਲੋਕਾਂ ਦੀ ਜਾਨ, 10 ਲੋਕ ਦੋਸ਼ੀ ਕਰਾਰ

pakistan court acquits 10 accused

ਪਾਕਿਸਤਾਨ ਅਦਾਲਤ ਨੇ ਚਰਚ ਨੂੰ ਸਾੜਨ ਦੇ ਮਾਮਲੇ ਦੇ 10 ਦੋਸ਼ੀ ਕੀਤੇ ਬਰੀ

least harmful alcohol 5 drinks ranked based on their content

ਕਿਹੜੀ ਡ੍ਰਿੰਕ 'ਚ ਸਭ ਤੋਂ ਵਧੇਰੇ ਅਲਕੋਹਲ! ਮੋਟੇ-ਮੋਟੇ ਪੈੱਗ ਮਾਰਨ ਤੋਂ ਪਹਿਲਾਂ...

3 lawmakers suspened new zealand

ਨਿਊਜ਼ੀਲੈਂਡ 'ਚ 3 ਸੰਸਦ ਮੈਂਬਰਾਂ 'ਤੇ ਸਖ਼ਤ ਕਾਰਵਾਈ, ਕੀਤੇ ਮੁਅੱਤਲ

national development budget approved pakistan

ਪਾਕਿਸਤਾਨ: ਵਿੱਤੀ ਸਾਲ 25-26 ਲਈ 4,224 ਅਰਬ ਰੁਪਏ ਦਾ ਰਾਸ਼ਟਰੀ ਵਿਕਾਸ ਬਜਟ...

important news for gndu students

GNDU ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ

indian economy much stronger

ਭਾਰਤੀ ਅਰਥਵਿਵਸਥਾ ਪਹਿਲਾਂ ਨਾਲੋਂ ਕਾਫੀ ਮਜ਼ਬੂਤ

shehbaz sharif to visit saudi arabia

ਸ਼ਾਹਬਾਜ਼ ਸ਼ਰੀਫ਼ ਅੱਜ ਜਾਣਗੇ ਸਾਊਦੀ ਅਰਬ

deadbody of a young man found in the fields

ਪੰਜਾਬ ਦੇ ਇਸ ਇਲਾਕੇ 'ਚ ਦਿਨ ਚੜ੍ਹਦਿਆਂ ਹੀ ਪੈ ਗਿਆ ਭੜਥੂ, ਖੇਤਾਂ 'ਚ ਅਜਿਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • get uk visa apply
      UK ਜਾਣ ਦਾ ਸੁਫ਼ਨਾ ਕਰੋ ਪੂਰਾ, ਇਸ ਤਰ੍ਹਾਂ ਆਸਾਨੀ ਨਾਲ ਮਿਲੇਗਾ ਵਰਕ ਵੀਜ਼ਾ
    • sikh youth creates history in belgium
      ਬੈਲਜੀਅਮ 'ਚ ਸਿੱਖ ਨੌਜਵਾਨ ਨੇ ਰਚਿਆ ਇਤਿਹਾਸ, ਵਧਾਇਆ ਭਾਈਚਾਰੇ ਦਾ ਮਾਣ
    • a big danger bell for motorists
      ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਘਰੋਂ ਨਿਕਲਦੇ ਹੀ ਚੁੱਪਚਾਪ...
    • 500 rupee note social media news government
      ਕੀ ਸੱਚੀ ਬੰਦ ਹੋ ਰਹੇ ਹਨ 500 ਰੁਪਏ ਦੇ ਨੋਟ? ਆ ਗਈ ਨਵੀਂ ਅਪਡੇਟ
    • advisory issued regarding rain and storm
      ਮੀਂਹ ਤੇ ਤੂਫ਼ਾਨ ਨੂੰ ਲੈ ਕੇ ਜਾਰੀ ਹੋਈ ਵੱਡੀ ਐਡਾਈਜ਼ਰੀ, ਐਮਰਜੈਂਸੀ ਪੈਣ 'ਤੇ...
    • heavy rains with thunderstorms for the next 7 days
      ਅਗਲੇ 7 ਦਿਨ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ...
    • international students donald trump
      ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ Trump
    • world environment day narendra modi earth
      ਵਿਸ਼ਵ ਵਾਤਾਵਰਣ ਦਿਵਸ : PM ਮੋਦੀ ਨੇ ਧਰਤੀ ਦੀ ਰੱਖਿਆ ਦੀਆਂ ਕੋਸ਼ਿਸ਼ਾਂ ਹੋਰ ਤੇਜ਼...
    • punjab father son
      ਪਿਓ ਵੱਲੋਂ ਆਪਣੇ ਹੀ ਪੁੱਤ ਦਾ ਗੋਲ਼ੀਆਂ ਮਾਰ ਕੇ ਕਤਲ! ਹੋਸ਼ ਉਡਾ ਦੇਵੇਗੀ ਵਜ੍ਹਾ
    • stock market  sensex rises over 400 points and nifty at 24 747
      ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ ਤੇ ਨਿਫਟੀ 24,747 ਦੇ ਪੱਧਰ...
    • these roads will remain closed today
      ਅੱਜ ਇਹ ਰਸਤੇ ਰਹਿਣਗੇ ਬੰਦ! ਇੱਧਰ ਆਉਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖ਼ਬਰ
    • ਪੰਜਾਬ ਦੀਆਂ ਖਬਰਾਂ
    • mpc meeting big relief hat trick of repo rate cut loan installments
      MPC Meeting : RBI ਦਾ ਵੱਡਾ ਤੋਹਫ਼ਾ ,ਰੈਪੋ ਰੇਟ 'ਚ ਕਟੌਤੀ ਦੀ ਹੈਟ੍ਰਿਕ,...
    • bharat bushan ashu summoned
      ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਨੇ ਭੇਜੇ ਸੰਮਨ! ਲੁਧਿਆਣਾ ਤੋਂ ਲੜ ਰਹੇ ਨੇ ਜ਼ਿਮਨੀ...
    • bodybuilder virender ghuman announces to contest assembly elections
      ਵੱਡੀ ਖਬਰ; ਬਾਡੀ ਬਿਲਡਰ ਤੇ ਐਕਟਰ ਵਰਿੰਦਰ ਘੁੰਮਣ ਵੱਲੋਂ ਵਿਧਾਨ ਸਭਾ ਚੋਣਾਂ ਲੜਨ...
    • uk study visa
      ਵੱਡੀ ਗਿਣਤੀ 'ਚ UK ਦੇ ਰਿਹੈ STUDY VISA, ਅੱਜ ਹੀ ਕਰੋ ਅਪਲਾਈ
    • kuldeep singh garjaj
      ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸੰਦੇਸ਼ ਨਹੀਂ ਦੇਣਗੇ ਜਥੇਦਾਰ! ਕਿਹਾ-...
    • sri akal takht sahib samagam
      ਘੱਲੂਘਾਰਾ ਦਿਵਸ: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤੀ ਅਰਦਾਸ, ਬਾਬਾ...
    • lawyers declare no work day
      ਵਕੀਲਾਂ ਨੇ ਐਲਾਨਿਆਂ ‘ਨੋ ਵਰਕ ਡੇ’, ਜਾਣੋ ਕੀ ਹੈ ਮਾਮਲਾ
    • firing outside amravati mall  one dead
      ਅਮਰਾਵਤੀ ਮਾਲ ਦੇ ਬਾਹਰ ਫਾਇਰਿੰਗ; ਇਕ ਦੀ ਮੌਤ
    • two youths drowned in canal
      ਵੱਡੀ ਘਟਨਾ : ਡੰਗਰਾਂ ਸਣੇ ਨਹਿਰ ਪਾਰ ਕਰਦਿਆਂ ਤੇਜ਼ ਵਹਾਅ ਰੁੜ੍ਹੇ ਦੋ ਜਣੇ
    • aap releases list of star campaigners
      ਲੁਧਿਆਣਾ ਵੈਸਟ ਜ਼ਿਮਣੀ ਚੋਣ ਦੀਆਂ ਤਿਆਰੀਆਂ ਜ਼ੋਰਾਂ 'ਤੇ, 'ਆਪ' ਵੱਲੋਂ ਸਟਾਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +