ਜ਼ੀਰਕਪੁਰ (ਜੁਨੇਜਾ) : ਵਿਦੇਸ਼ਾਂ ’ਚ ਨੌਕਰੀ ਦਿਵਾਉਣ ਦੇ ਬਹਾਨੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਟ੍ਰੈਵਲ ਏਜੰਟ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਵੱਲੋਂ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਮੁਹਿੰਮ ਤਹਿਤ ਜਾਅਲੀ ਮੋਹਰਾਂ ਤੇ ਦਸਤਾਵੇਜ਼ ਦੇ ਸਹਾਰੇ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਵਾਲੇ ਫ਼ਰਜ਼ੀ ਏਜੰਟ ਨੂੰ ਗ੍ਰਿਫ਼ਤਾਰ ਕੀਤਾ। ਥਾਣਾ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਉਹ ਤੇ ਏ. ਐੱਸ. ਆਈ. ਪਰਮਜੀਤ ਸਿੰਘ ਕੋਹਿਨੂਰ ਢਾਬੇ ਕੋਲ ਮੌਜੂਦ ਸੀ।
ਪੁਲਸ ਨੂੰ ਲੋਕਾਂ ਨੂੰ ਬਾਹਰ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਮੁਲਜ਼ਮ ਦੇ ਦਫ਼ਤਰ ’ਚ ਰੇਡ ਮਾਰੀ ਤਾਂ ਉਸ ਦੇ ਕੋਲ ਕਰੀਬ 70 ਪਾਸਪੋਰਟ ਜਾਅਲੀ ਮੋਹਰਾਂ ਤੇ ਜਾਅਲੀ ਦਸਤਾਵੇਜ਼ ਬਰਾਮਦ ਹੋਏ। ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਵਾਸੀ ਫਲੈਟ 2 ਸੈਕਿੰਡ ਫਲੋਰ ਮਧੂਬਨ ਹੋਮਸ ਸ਼ਿਵਾ ਇਨਕਲੇਵ ਜ਼ੀਰਕਪੁਰ ਵਜੋਂ ਹੋਈ ਹੈ। ਇਸ ਦਾ ਲੋਹਗੜ੍ਹ ’ਚ ਯੂਰੋ ਸਾਈਨ ਟ੍ਰੈਵਲ ਨਾਂ ਨਾਲ ਦਫ਼ਤਰ ਖੋਲ੍ਹਿਆ ਹੋਇਆ ਹੈ, ਜੋ ਭੋਲੇ-ਭਾਲੇ ਲੋਕਾਂ ਕੋਲੋਂ ਮੋਟੀ ਰਕਮ ਲੈ ਕੇ ਧੋਖਾਧੜੀ ਕਰਦਾ ਹੈ।
ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਇੰਮੀਗ੍ਰੇਸ਼ਨ ਐਕਟ ਤਹਿਤ ਮੁਕੱਦਮਾ ਦਰਜ ਕਰ ਦਿੱਤਾ। ਮੁਲਜ਼ਮ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕਰ ਰਹੀ ਹੈ, ਇਸ ਨਾਲ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਕ ਵਾਰ ਫਿਰ ਦਹਿਲ ਜਾਣਾ ਸੀ ਪੰਜਾਬ, ਪੁਲਸ ਨੇ ਫੜਿਆ RDX ਤੇ ਹਥਿਆਰਾਂ ਦਾ ਜ਼ਖੀਰਾ, DGP ਨੇ ਕੀਤਾ ਖੁਲਾਸਾ
NEXT STORY