ਨਕੋਦਰ (ਪਾਲੀ) - ਦਾਤਰ ਦੀ ਨੋਕ ’ਤੇ ਰਾਹਗੀਰਾਂ ਦੀ ਲੁੱਟ-ਖੋਹ ਕਰਨ ਵਾਲੇ 2 ਨੌਜਵਾਨਾਂ ਨੂੰ ਸਿਟੀ ਪੁਲਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਇਕ ਫਰਾਰ ਦੱਸਿਆ ਜਾ ਰਿਹਾ ਹੈ। ਡੀ. ਐੱਸ. ਪੀ. ਨਕੋਦਰ ਸੁਖਪਾਲ ਸਿੰਘ ਨੇ ਦੱਸਿਆ ਕਿ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਨੀਲਮ ਰਾਣੀ ਪਤਨੀ ਵਿਜੈ ਕੁਮਾਰ ਵਾਸੀ ਮੁਹੱਲਾ ਬਘਿਆੜਪੁਰਾ ਨਕੋਦਰ ਨੇ ਦੱਸਿਆ ਕਿ ਬੀਤੀ 24 ਮਾਰਚ ਨੂੰ ਰਾਤ ਕਰੀਬ 9 ਵਜੇ ਐਕਟਿਵਾ ਸਕੂਟਰੀ ’ਤੇ ਅਪਣੀ ਲੜਕੀ ਨਾਲ ਪਿੰਡ ਹੁਸੈਨਪੁਰ ਤੋ ਨਕੋਦਰ ਨੂੰ ਆ ਰਹੀਆਂ ਸਨ। ਇਸ ਦੌਰਾਨ ਨਗੀਨਾ ਫੋਰਟ ਨਜਦੀਕ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਰੋਹਿਤ ਉਰਫ ਬੱਚਾ ਪੁੱਤਰ ਕਸ਼ਮੀਰ ਸਿੰਘ ਵਾਸੀ ਮੁਹੱਲਾ ਆਜ਼ਾਦ ਨਗਰ ਨਕੋਦਰ, ਜੋਬਨ ਪੁੱਤਰ ਲਖਵੀਰ ਸਿੰਘ ਅਤੇ ਲੱਕੀ ਉਰਫ ਡਾਕੂ ਪੁੱਤਰ ਮੰਗੀ ਵਾਸੀਆਨ ਪਿੰਡ ਮਾਲੜੀ ਨਕੋਦਰ ਨੇ ਦਾਤਰ ਦੀ ਨੋਕ ’ਤੇ ਉਨ੍ਹਾਂ ਕੋਲੋਂ 7 ਹਜ਼ਾਰ ਰੁਪਏ ਦੀ ਨਕਦੀ, ਮੋਬਾਈਲ ਫੋਨ ਤੇ ਹੋਰ ਦਸਤਾਵੇਜ਼ ਖੋਹ ਕੇ ਫ਼ਰਾਰ ਹੋ ਗਏ।
ਉਕਤ ਨੀਲਮ ਰਾਣੀ ਉਕਤ ਦੇ ਬਿਆਨ ’ਤੇ ਮਾਮਲਾ ਦਰਜ ਕਰ ਕੇ ਸਿਟੀ ਥਾਣਾ ਮੁਖੀ ਇੰਸ. ਅਮਨ ਸੈਣੀ ਦੀ ਅਗਵਾਈ ਹੇਠ ਏ.ਐੱਸ.ਆਈ. ਜਗਤਾਰ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਰੋਹਿਤ ਉਰਫ ਬੱਚਾ ਪੁੱਤਰ ਕਸ਼ਮੀਰ ਸਿੰਘ ਅਤੇ ਲੱਕੀ ਉਰਫ ਡਾਕੂ ਪੁੱਤਰ ਮੰਗੀ ਨੂੰ ਕਾਬੂ ਕਰ ਕੇ ਇਨ੍ਹਾਂ ਪਾਸੋਂ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਤੇ ਦਾਤਰ ਬਰਾਮਦ ਕਰ ਲਿਆ ਜਦਕਿ ਇਨ੍ਹਾਂ ਦਾ ਤੀਜਾ ਸਾਥੀ ਜੋਬਨ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਮਾਲੜੀ ਫਰਾਰ ਹੈ। ਇਸ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। ਉਕਤ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਹੋਰ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੱਕੀ ਉਰਫ ਡਾਕੂ ਦੇ ਖਿਲਾਫ ਸੰਗੀਨ ਧਰਾਵਾਂ ਤਹਿਤ ਦਰਜ ਹਨ 6 ਮੁਕਦਮੇ
ਸਿਟੀ ਥਾਣਾ ਮੁਖੀ ਅਮਨ ਸੈਣੀ ਨੇ ਦੱਸਿਆ ਕਿ ਲੱਕੀ ਉਰਫ ਡਾਕੂ, ਜੋ ਇਕ ਪੇਸ਼ੇਵਰ ਮੁਲਜ਼ਮ ਹੈ, ਦੇ ਖਿਲਾਫ ਨਕੋਦਰ ਸਿਟੀ ਥਾਣੇ ਦੇ ’ਚ ਪਹਿਲਾਂ ਹੀ ਵੱਖ-ਵੱਖ ਧਰਾਵਾਂ ਤਹਿਤ 6 ਮੁਕਦਮੇ ਦਰਜ ਹਨ। ਰੋਹਿਤ ਉਰਫ ਬੱਚਾ ਨਕੋਦਰ ਦੇ ਇਕ ਮਾਮਲਾ ਦਰਜ ਹੈ।
ਐੱਨ.ਡੀ.ਪੀ.ਐੱਸ. ਮਾਮਲਿਆਂ ’ਚ ਗਵਾਹ ਵਜੋਂ ਪੇਸ਼ ਨਹੀਂ ਹੁੰਦੇ ਪੁਲਸ ਅਧਿਕਾਰੀ, ਹਾਈ ਕੋਰਟ ਸਖ਼ਤ
NEXT STORY