ਜਲਾਲਾਬਾਦ, (ਟੀਨੂੰ, ਦੀਪਕ, ਸੇਤੀਆ, ਬੰਟੀ, ਨਿਖੰਜ)- ਪਿੰਡ ਫੱਤੂਵਾਲਾ ਵਿਖੇ ਹੋਏ ਝਗੜੇ 'ਚ ਦੋ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਝਗੜੇ 'ਚ ਜ਼ਖਮੀ ਵਿਅਕਤੀ ਜਰਨੈਲ ਸਿੰਘ ਪੁੱਤਰ ਚੰਦ ਸਿੰਘ ਵਾਸੀ ਪਿੰਡ ਫੱਤੂਵਾਲਾ ਨੇ ਦੱਸਿਆ ਕਿ ਪਿੰਡ ਦਾ ਇਕ ਵਿਅਕਤੀ ਸਾਡੇ ਘਰ ਦੇ ਬਾਹਰ ਖੜ੍ਹਾ ਹੋ ਕੇ ਗਾਲੀ-ਗਲੋਚ ਕਰ ਰਿਹਾ ਸੀ। ਇਸ ਦੌਰਾਨ ਜਦੋਂ ਸਾਡੇ ਵੱਲੋਂ ਉਕਤ ਵਿਅਕਤੀ ਨੂੰ ਗਾਲੀ-ਗਲੋਚ ਕਰਨ ਤੋਂ ਰੋਕਿਆ ਗਿਆ ਤਾਂ ਉਕਤ ਵਿਅਕਤੀ ਨੇ ਹਮਲਾ ਕਰਦੇ ਹੋਏ ਮੇਰੇ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਕਰਕੇ ਮੇਰੇ ਸੱਟਾਂ ਲੱਗ ਗਈਆਂ ਅਤੇ ਮੈਂ ਜ਼ਖਮੀ ਹੋ ਗਿਆ।
ਇਸ ਝਗੜੇ 'ਚ ਵਿਰੋਧੀ ਧਿਰ ਦੇ ਜ਼ਖਮੀ ਹੋਏ ਵਿਅਕਤੀ ਸਰਵਨ ਕੁਮਾਰ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਫੱਤੂਵਾਲਾ ਨੇ ਦੱਸਿਆ ਕਿ ਪਿੰਡ ਵਿਚ ਹੀ ਰਹਿੰਦੇ ਵਿਅਕਤੀਆਂ ਦਾ ਮੇਰੇ ਭਰਾ ਨਾਲ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਬੀਤੀ ਸ਼ਾਮ ਨੂੰ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਦੇਰ ਸ਼ਾਮ ਉਕਤ ਵਿਅਕਤੀਆਂ ਨੇ ਮੇਰੇ ਨਾਲ ਵੀ ਝਗੜਾ ਸ਼ੁਰੂ ਕਰਦੇ ਹੋਏ ਮਾਰਕੁੱਟ ਕੀਤੀ ਤੇ ਮੈਨੂੰ ਜ਼ਖਮੀ ਕਰ ਦਿੱਤਾ।
ਸ਼ਰਾਬ ਤੇ ਨਸ਼ੀਲੀਆਂ ਗੋਲੀਆਂ ਸਣੇ 3 ਕਾਬੂ
NEXT STORY