ਲਹਿਰਾਗਾਗਾ (ਦੀਪੂ): ਸਥਾਨਕ ਸ਼ਹਿਰ ਵਿਚਕਾਰ ਬਣੇ ਰੇਲਵੇ ਅੰਡਰ ਬ੍ਰਿਜ ਵਿਚ ਬਾਰਸ਼ ਦੇ ਦਸ-ਦਸ ਫੁੱਟ ਭਰੇ ਪਾਣੀ ਵਿੱਚ ਗਰਗ ਬੱਸ ਡੁੱਬ ਗਈ। ਜਿਸ ਕਾਰਨ ਸੁਬ੍ਹਾ ਸਵਾਰੀਆਂ ਵਿਚ ਹਫੜਾ-ਦਫੜੀ ਅਤੇ ਚੀਕ ਚਿਹਾੜਾ ਮੱਚ ਗਿਆ। ਇਕੱਤਰ ਹੋਏ ਲੋਕਾਂ ਨੇ ਪੌੜੀਆਂ ਲਾ ਕੇ ਸਵਾਰੀਆਂ ਨੂੰ ਬਾਹਰ ਕੱਢਿਆ। ਜਿਸ ਕਾਰਨ ਅੱਜ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਥੋੜ੍ਹੀ ਜਿਹੀ ਬਾਰਸ਼ ਕਾਰਨ ਇਸ ਪੁਲ ਵਿੱਚ ਪਾਣੀ ਭਰ ਜਾਂਦਾ ਹੈ ਪ੍ਰੰਤੂ ਸਰਕਾਰ ਜਾਂ ਰੇਲਵੇ ਵਿਭਾਗ ਪਾਣੀ ਨੂੰ ਕੱਢਣ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਰਹੇ।
ਇਹ ਵੀ ਪੜ੍ਹੋ: ਰਾਮ ਰਹੀਮ ਦੀ ਰਿਹਾਈ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਕਿਹਾ ਸਾਜ਼ਿਸ਼ ਤਹਿਤ ਮਿਲੀ ਪੈਰੋਲ (ਵੀਡੀਓ)
ਪਾਣੀ ਭਰਨ ਤੋਂ ਬਾਅਦ ਜਦੋਂ ਆਵਾਜਾਈ ਬੰਦ ਹੋ ਜਾਂਦੀ ਹੈ ਉਦੋਂ ਹੀ ਆਰਜ਼ੀ ਪ੍ਰਬੰਧ ਕਰਦਿਆਂ ਮੋਟਰ ਜਾਂ ਇੰਜਣ ਰਾਹੀਂ ਪਾਣੀ ਕੱਢਿਆ ਜਾਂਦਾ ਹੈ। ਆਉਣ ਜਾਣ ਵਾਲੇ ਨੂੰ ਪਤਾ ਨਾ ਹੋਣ ਕਾਰਨ ਇਸ ਪੁਲ ਤੋਂ ਵਾਪਸ ਮੁੜਨਾ ਪੈਂਦਾ ਹੈ। ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦੋ ਨੰਬਰ ਫਾਟਕ ਰਾਹੀਂ ਆਉਣਾ ਜਾਣਾ ਪੈ ਰਿਹਾ ਹੈ। ਸ਼ਹਿਰ ਨਿਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਦੀ ਮੰਗ ਹੈ, ਕਿ ਇਸ ਅੰਡਰਬ੍ਰਿਜ ਵਿਚ ਖਡ਼੍ਹਦੇ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਪਾਣੀ ਦੀ ਨਿਕਾਸੀ ਲਈ ਸਮਰਸੀਬਲ ਪੰਪ ਆਦਿ ਲਗਾਇਆ ਜਾਵੇ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਅਤੇ ਕੋਈ ਅਣਸੁਖਾਵੀਂ ਦੁਰਘਟਨਾ ਨਾ ਵਾਪਰੇ।
ਇਹ ਵੀ ਪੜ੍ਹੋ: ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਦੇ ਨੌਜਵਾਨ ਦਾ ਮਨੀਲਾ ’ਚ ਕਤਲ
ਕੋਰੋਨਾ ਮਹਾਮਾਰੀ ਦੀ ਆੜ ’ਚ ਸੁਖਬੀਰ ਬਾਦਲ ਵਲੋਂ ਸਿਆਸਤ ਕਰਨਾ ਮੰਦਭਾਗਾ : ਬੁੱਧ ਰਾਮ
NEXT STORY