ਭਿੱਖੀਵਿੰਡ/ਖਾਲੜਾ,(ਭਾਟੀਆ)— ਸ਼ੋਸ਼ਲ ਮੀਡੀਆ ਜਿਥੇ ਸੰਚਾਰ ਦੇ ਅਦਾਨ ਪ੍ਰਦਾਨ ਦਾ ਇੱਕ ਵਧੀਆ ਸਾਧਨ ਹੈ, ਉਥੇ ਹੀ ਲੋਕਾਂ ਵਲੋਂ ਕੀਤੀ ਜਾਂਦੀ ਇਸ ਦੀ ਗਲਤ ਵਰਤੋਂ ਵੀ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਇਸ ਦੀ ਪ੍ਰਤੱਖ ਉਦਾਹਰਣ ਪਿਛਲੇ ਦਿਨੀਂ ਕਸਬਾ ਭਿੱਖੀਵਿੰਡ ਦੇ ਨੌਜਵਾਨ ਹਰਪਾਲ ਸਿੰਘ ਵਲੋਂ ਫਾਹਾ ਲੈ ਕੇ ਕੀਤੀ ਆਤਮ ਹੱਤਿਆ ਨੂੰ ਲੋਕਾਂ ਵਲੋਂ ਅੰਮ੍ਰਿਤਸਰ ਹਾਦਸੇ ਵਾਲੀ ਟਰੇਨ ਦੇ ਡਰਾਇਵਰ ਵਜੋ ਪੇਸ਼ ਕਰਕੇ ਪਾਈ ਘਟਨਾ ਦੀ ਵੀਡੀਓ ਹੈ, ਜੋ ਕਿ ਤੇਜ਼ੀ ਨਾਲ ਵਾਇਰਲ ਹੋਈ। ਇਸ ਵੀਡੀਓ ਬਾਰੇ ਬੋਲਦੇ ਹੋਏ ਮ੍ਰਿਤਕ ਹਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਫੇਕ ਵਿਊ ਲੈਣ ਖਾਤਰ ਕੁੱਝ ਲੋਕਾਂ ਵਲੋਂ ਉਸ ਦੇ ਮ੍ਰਿਤਕ ਪੁੱਤ ਦੀ ਵੀਡੀਓ ਨੂੰ ਖੂਨੀ ਟਰੇਨ ਦਾ ਡਰਾਇਵਰ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰਾ ਪੁੱਤ ਮਰ ਗਿਆ, ਉਸ ਦੀ ਮੌਤ 'ਤੇ ਸਿਆਸਤ ਨਾ ਕਰੋ।
ਸ਼ੋਸ਼ਲ ਮੀਡੀਆ 'ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਲਿਖਿਆ ਹੋਇਆ ਹੈ ਕਿ ਗਲ 'ਚ ਫਾਹਾ ਲਗਾ ਕੇ ਪਾਈਪਾਂ ਨਾਲ ਲਟਕ ਰਿਹਾ ਵਿਅਕਤੀ ਉਸ ਟਰੇਨ ਦਾ ਡਰਾਇਵਰ ਹੈ, ਜਿਸ ਨੇ ਅੰਮ੍ਰਿਤਸਰ 'ਚ ਦੁਸਹਿਰਾ ਦੇਖ ਰਹੇ ਲੋਕਾਂ ਨੂੰ ਟਰੇਨ ਨਾਲ ਕੁੱਚਲ ਕੇ ਮਾਰ ਦਿੱਤਾ ਸੀ। ਵੀਡੀਓ 'ਚ ਇਹ ਲਿਖਿਆ ਹੋਣ ਕਰਕੇ ਕਿ ਖੂਨੀ ਟਰੇਨ ਦੇ ਡਰਾਇਵਰ ਨੇ ਹਾਦਸੇ ਤੋਂ ਬਾਅਦ ਸਦਮੇ 'ਚ ਆ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਲੋਕਾਂ ਵਲੋਂ ਵੱਡੀ ਗਿਣਤੀ 'ਚ ਇਸ ਵੀਡੀਓ ਨੂੰ ਦੇਖਿਆ ਜਾ ਰਿਹਾ ਹੈ, ਜਿਸ ਕਰਕੇ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਦਕਿ ਅਸਲ 'ਚ ਇਸ ਵੀਡੀਓ 'ਚ ਦਿਖਾਈ ਦੇ ਰਿਹਾ ਵਿਅਕਤੀ ਹਰਪਾਲ ਸਿੰਘ
ਪੁੱਤਰ ਤਰਸੇਮ ਸਿੰਘ ਭਿੱਖੀਵਿੰਡ ਦਾ ਰਹਿਣ ਵਾਲਾ ਸੀ। ਜੋ ਕਿ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ 18 ਅਕਤੂਬਰ ਨੂੰ ਅਪਰਬਾਰੀ ਦੁਆਬ ਨਹਿਰ 'ਤੇ ਪਿੰਡ ਬੋਹੜੂ ਕੋਲ ਬਣੇ ਪੁੱਲ ਦੀਆਂ ਪਾਈਪਾਂ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਬਾਰੇ ਜਗਬਾਣੀ ਵਲੋਂ 20 ਅਕਤੂਬਰ ਨੂੰ ਘਟਨਾ ਦੀ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਸ਼ੋਸ਼ਲ ਮੀਡੀਆ 'ਤੇ ਹਰਪਾਲ ਸਿੰਘ ਨੂੰ ਖੂਨੀ ਟਰੇਨ ਦਾ ਡਰਾਇਵਰ ਦੱਸ ਕਿ ਤੇਜ਼ੀ ਨਾਲ ਹੋ ਰਹੀ ਵੀਡੀਓ ਵਾਇਰਲ ਹੋਣ ਦਾ ਪਤਾ ਲੱਗਣ 'ਤੇ ਮ੍ਰਿਤਕ ਹਰਪਾਲ ਦੇ ਪਿਤਾ ਤਰਸੇਮ ਨੇ ਕਿਹਾ ਕਿ ਇਹ ਸ਼ਰਾਰਤੀ ਲੋਕਾਂ ਦੇ ਦਿਮਾਗ ਦੀ ਉਪਜ ਹੈ, ਜਿਨ੍ਹਾਂ ਨੇ ਜਾਣਬੁੱਝ ਕੇ ਫੇਕ ਵਿਊ ਲੈਣ ਅਤੇ ਕੁਮੈਂਟ ਹਾਸਲ ਕਰਨ ਲਈ ਇਹ ਕੋਝੀ ਹਰਕਤ ਕੀਤੀ ਹੈ। ਜਿਸ ਵੱਲ ਲੋਕਾਂ ਨੂੰ ਬਿਲਕੁਲ ਧਿਆਨ ਨਹੀ ਦੇਣਾ ਚਾਹੀਦਾ। ਇਸ ਸਬੰਧੀ ਰੇਲ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡਰਾਇਵਰ ਬਿਲਕੁਲ ਸੁਰੱਖਿਅਤ ਅਤੇ ਠੀਕ-ਠਾਕ ਹੈ। ਇਹ ਕੁਝ ਲੋਕਾਂ ਵਲੋ ਝੂਠੀ ਅਫਵਾਹ ਫੈਲਾਈ ਗਈ ਹੈ।
ਬੋਹਾ ਪੁਲਿਸ ਵੱਲੋਂ ਇੱਕ ਪੀ.ਓ ਅਤੇ ਤਿੰਨ ਨਜਾਇਜ ਸ਼ਰਾਬ ਵੇਚਣ ਵਾਲਿਆਂ ਖਿਲਾਫ ਕੀਤੀ ਕਾਰਵਾਈ
NEXT STORY