ਭਵਾਨੀਗੜ੍ਹ (ਵਿਕਾਸ ਮਿੱਤਲ) - ਪੰਜਾਬ ਸਰਕਾਰ ਦੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅੱਜ ਭਵਾਨੀਗੜ੍ਹ ਪੁਲਸ ਨੇ ਇੱਕ ਬੀ.ਐੱਮ.ਡਬਲਿਊ ਕਾਰ ਸਵਾਰ ਤਿੰਨ ਜਣਿਆਂ ਨੂੰ 10.5 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਭਵਾਨੀਗੜ੍ਹ ਦੇ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੀ ਰਾਤ ਕਰੀਬ ਪਿੰਡ ਬਖੋਪੀਰ ਤੋਂ ਆਲੋਅਰਖ ਦਰਮਿਆਨ ਗਸ਼ਤ ਕਰ ਰਹੇ ਸਨ ਤਾਂ ਇੱਥੇ ਬਖੋਪੀਰ ਟੀ ਪੁਆਇੰਟ 'ਤੇ ਸਾਹਮਣੇ ਤੋੰ ਆਉੰਦੀ ਇਕ ਚੰਡੀਗੜ੍ਹ ਨੰਬਰੀ ਡਾਰਕ ਬਲਿਊ ਰੰਗ ਦੀ ਬੀਐੱਮਡਬਲਿਊ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਸ 'ਤੇ ਕਾਰ ਦੇ ਚਾਲਕ ਨੇ ਇਕ ਦਮ ਆਪਣੀ ਗੱਡੀ ਨੂੰ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਬੰਦ ਹੋ ਗਈ ਜਿਸਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਕਾਰ 'ਚ ਬੈਠੇ 3 ਵਿਅਕਤੀਆਂ ਕੋਲੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੀ ਪਛਾਣ ਹਰਨੂਰ ਸਿੰਘ ਉਰਫ ਹਰਨੂ ਵਾਸੀ ਪਟਿਆਲਾ, ਉਤਸਵ ਗਰਗ ਉਰਫ ਜਸਨ ਅਤੇ ਮੁਹੰਮਦ ਸਾਹਿਲ ਉਰਫ ਸਾਹਿਲ ਦੋਵੇਂ ਵਾਸੀ ਭਵਾਨੀਗੜ੍ਹ ਵੱਜੋਂ ਹੋਈ।
ਪੁਲਸ ਨੂੰ ਕਾਰ ਦੀ ਤਲਾਸ਼ੀ ਲੈਣ 'ਤੇ ਉਕਤਾਨ ਦੇ ਕਬਜੇ 'ਚੋਂ ਸਾਢੇ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਵਿਅਕਤੀਆਂ ਨੂੰ ਬਰਾਮਦ ਮਾਲ ਤੇ ਕਾਰ ਸਮੇਤ ਗ੍ਰਿਫਤਾਰ ਕਰਦਿਆਂ ਮੁਲਜ਼ਮਾਂ ਖਿਲਾਫ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕੀਤਾ।
ਕਮਿਸ਼ਨਰੇਟ ਪੁਲਸ ਜਲੰਧਰ ਵਲੋਂ 6 ਪੁਲਸ ਅਧਿਕਾਰੀਆਂ ਨੂੰ ਸੇਵਾਮੁਕਤੀ 'ਤੇ ਦਿੱਤੀ ਗਈ ਨਿੱਘੀ ਵਿਦਾਇਗੀ
NEXT STORY