ਚੰਡੀਗੜ੍ਹ, (ਸੰਦੀਪ)- ਸੀ. ਟੀ. ਯੂ. ਕੰਡਕਟਰ ਭਰਤੀ ਪ੍ਰੀਖਿਆ 'ਚ ਧਾਂਦਲੀ ਮਾਮਲੇ 'ਚ ਜ਼ਿਲਾ ਅਦਾਲਤ ਨੇ ਸੋਨੀਪਤ ਦੇ ਰਹਿਣ ਵਾਲੇ ਮਨੋਜ ਤੇ ਵਿਕਾਸ ਨੂੰ ਦੋਸ਼ੀ ਪਾਉਂਦੇ ਹੋਏ 3-3 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਅਦਾਲਤ ਨੇ ਦੋਵਾਂ ਨੂੰ 25-25 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਸੀ. ਬੀ. ਆਈ. ਨੇ ਵਿਕਾਸ ਦੀ ਥਾਂ ਮਨੋਜ ਨੂੰ ਪ੍ਰੀਖਿਆ ਦਿੰਦੇ ਹੋਏ ਕਾਬੂ ਕੀਤਾ ਸੀ।
ਦਰਜ ਕੀਤੇ ਗਏ ਮਾਮਲੇ ਤਹਿਤ 3 ਅਕਤੂਬਰ 2010 ਨੂੰ ਸੀ. ਬੀ. ਆਈ. ਨੇ ਸੀ. ਟੀ. ਯੂ. ਕੰਡਕਟਰ ਭਰਤੀ ਪ੍ਰੀਖਿਆ 'ਚ ਚੱਲ ਰਹੀ ਧਾਂਦਲੀ ਦਾ ਪਰਦਾਫਾਸ਼ ਕੀਤਾ ਸੀ। ਪ੍ਰੀਖਿਆ ਦੌਰਾਨ ਸੀ. ਬੀ. ਆਈ. ਨੇ ਸੈਕਟਰ-23 ਦੇ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਛਾਪੇਮਾਰੀ ਕੀਤੀ ਸੀ। ਇਥੇ ਸੀ. ਬੀ. ਆਈ. ਨੇ ਸੋਨੀਪਤ ਵਾਸੀ ਮਨੋਜ ਨੂੰ ਸਕੂਲ ਦੇ ਬਾਹਰ ਘੁੰਮਦੇ ਵੇਖਿਆ, ਜਦੋਂਕਿ ਉਹ ਵੀ ਪ੍ਰੀਖਿਆਰਥੀ ਸੀ। ਪ੍ਰੀਖਿਆ ਹਾਲ 'ਚ ਜਾ ਕੇ ਜਾਂਚ ਕਰਨ 'ਤੇ ਮਨੋਜ ਦੀ ਥਾਂ ਵਿਕਾਸ ਪ੍ਰੀਖਿਆ ਦਿੰਦੇ ਫੜਿਆ ਗਿਆ ਸੀ। ਇਸ ਤੋਂ ਬਾਅਦ ਸੀ. ਬੀ. ਆਈ. ਨੇ ਜਾਂਚ ਦੇ ਆਧਾਰ 'ਤੇ ਕੁਲ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ।
ਇਨ੍ਹਾਂ 'ਚ ਦੂਜੇ ਦੀ ਥਾਂ ਪ੍ਰੀਖਿਆ ਦੇ ਰਹੇ ਵੀ ਨੌਜਵਾਨ ਸ਼ਾਮਲ ਸਨ ਤੇ ਜਿਨ੍ਹਾਂ ਦੀ ਥਾਂ ਪੇਪਰ ਦੇ ਰਹੇ ਸਨ, ਉਹ ਵੀ। ਇਨ੍ਹਾਂ ਦੀ ਗ੍ਰਿਫਤਾਰੀ ਲਈ ਜਾਂਚ ਏਜੰਸੀ ਨੇ ਹਰਿਆਣਾ, ਯੂ. ਪੀ. ਤੇ ਬਿਹਾਰ 'ਚ ਵੀ ਛਾਪਾਮਾਰੀ ਕੀਤੀ ਸੀ। ਸੀ. ਬੀ. ਆਈ. ਮੁਤਾਬਕ ਇਹ ਇਕ ਅੰਤਰਰਾਜ਼ੀ ਗਿਰੋਹ ਸੀ, ਜਿਸਦੇ ਤਾਰ ਹੋਰ ਭਰਤੀ ਜਾਂ ਪ੍ਰੀਖਿਆਵਾਂ ਨਾਲ ਵੀ ਜੁੜੇ ਸਨ। ਮਾਮਲੇ 'ਚ ਸੀ. ਬੀ. ਆਈ. ਨੇ ਸੀ. ਬੀ. ਆਈ. ਕੋਰਟ 'ਚ ਪੰਜ ਚਾਰਜਸ਼ੀਟਾਂ ਦਾਖਲ ਕੀਤੀਆਂ ਸਨ। ਇਕ ਮਾਮਲੇ 'ਚ 2 ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਤੇ ਤਿੰਨ ਮਾਮਲਿਆਂ 'ਚ ਅਜੇ ਫੈਸਲਾ ਆਉਣਾ ਹੈ।
ਪੀ. ਯੂ. ਦਾ 18 ਕਰੋੜ ਦਾ ਘਾਟਾ ਪੂਰਾ ਕਰੇਗੀ ਪੰਜਾਬ ਸਰਕਾਰ
NEXT STORY