ਬਠਿੰਡਾ (ਕੁਨਾਲ, ਬਲਵਿੰਦਰ) : ਬਠਿੰਡਾ ਫੂਡ ਦੇ ਪਿੰਡ ਢਪਾਲੀ ਵਿਚ ਇਕ ਜਨਾਨੀ ਅਤੇ ਇਕ ਆਦਮੀ ਦਾ ਬੇਰਹਿਮੀ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਨਾਜਾਇਜ਼ ਸੰਬੰਧਾਂ ਕਾਰਣ ਹੋਇਆ ਹੈ। ਪ੍ਰੇਮੀ ਆਪਣੀ ਪ੍ਰੇਮੀਕਾ ਨੂੰ ਮਿਲਣ ਉਸ ਦੇ ਘਰ ਆਇਆ ਸੀ, ਜਿਸ ਦੀ ਭਿਣਕ ਜਨਾਨੀ ਦੇ ਪਤੀ ਨੂੰ ਲੱਗ ਗਈ ਅਤੇ ਜਨਾਨੀ ਦੇ ਪਤੀ ਨੇ ਆਪਣੇ ਭਰਾ ਨਾਲ ਮਿਲ ਕੇ ਦੋਵਾਂ ਦੀ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਦਿਆਂ ਬੇਰਹਿਮੀ ਨਾਲ ਵੱਢ ਕੇ ਕਤਲ ਕਰ ਦਿੱਤਾ। ਦੋਵਾਂ ਨੂੰ ਇੰਨੀ ਬੁਰੀ ਤਰ੍ਹਾਂ ਵੱਢਿਆ ਗਿਆ ਕਿ ਦੋਵਾਂ ਦੀ ਕੁਝ ਹੀ ਪਲਾਂ 'ਚ ਮੌਤ ਹੋ ਗਈ।
ਇਹ ਵੀ ਪੜ੍ਹੋ : ਪਿੰਡ ਦੀ ਨਬਾਲਗ ਕੁੜੀ ਨੂੰ ਭਜਾ ਕੇ ਲਿਜਾਣ ਵਾਲੇ ਆਸ਼ਿਕ ਨੂੰ ਦਿਲ ਦਹਿਲਾਉਣ ਵਾਲੀ ਸਜ਼ਾ (ਤਸਵੀਰਾਂ)
ਫਿਲਹਾਲ ਪੁਲਸ ਵਲੋਂ ਮ੍ਰਿਤਕ ਜਨਾਨੀ ਦੇ ਕਾਤਲ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਦੂਜਾ ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੂਜੇ ਮੁਲਜ਼ਮ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : 3 ਹਿੰਦੂ ਆਗੂਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਸੜਕ ਹਾਦਸੇ 'ਚ ਮੋਟਰਸਾਇਕਲ ਚਾਲਕ ਦੀ ਮੌਤ
NEXT STORY