ਮੁਕੇਰੀਆਂ (ਬਲਬੀਰ)- ਸਿਵਲ ਹਸਪਤਾਲ ਮੁਕੇਰੀਆਂ (ਨੌਸ਼ਹਿਰਾ ਚੌਂਕ/ਮਹਾਰਾਣਾ ਪ੍ਰਤਾਪ ਚੌਂਕ) ਨੇੜੇ ਅੱਜ ਸਵੇਰੇ ਰੇਤ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਇਸ ਭਿਆਨਕ ਹਾਦਸੇ 'ਚ ਸੜਕ ਕਿਨਾਰੇ ਖੜ੍ਹੀ ਇਕ ਮਹਿਲਾ ਟਰੱਕ ਹੇਠਾਂ ਦੱਬ ਗਈ, ਜਿਸ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ।
ਗਲਤ ਪਾਸਿਓਂ ਆਉਂਦੀ ਕਾਰ ਨੂੰ ਬਚਾਉਂਦੇ ਵਾਪਰਿਆ ਹਾਦਸਾ
ਐੱਸ. ਐੱਚ. ਓ. ਮੁਕੇਰੀਆਂ ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਰੇਤ ਨਾਲ ਲੱਦਿਆ ਇਕ ਟਰੱਕ (ਨੰਬਰ PB-08-CP-4547) ਪਠਾਨਕੋਟ ਤੋਂ ਜਲੰਧਰ ਵੱਲ ਜਾ ਰਿਹਾ ਸੀ। ਜਦੋਂ ਟਰੱਕ ਸਿਵਲ ਹਸਪਤਾਲ ਨੇੜੇ ਪਹੁੰਚਿਆ ਤਾਂ ਸਾਹਮਣੇ ਗਲਤ ਪਾਸਿਓਂ ਆ ਰਹੀ ਇਕ ਕਾਰ ਨੂੰ ਬਚਾਉਣ ਦੇ ਚੱਕਰ 'ਚ ਡਰਾਈਵਰ ਟਰੱਕ ਤੋਂ ਸੰਤੁਲਨ ਗੁਆ ਬੈਠਾ। ਬੇਕਾਬੂ ਹੋਇਆ ਟਰੱਕ ਸੜਕ ਕਿਨਾਰੇ ਪਲਟ ਗਿਆ, ਜਿਸ ਦੀ ਲਪੇਟ 'ਚ ਉੱਥੇ ਖੜ੍ਹੀ ਮਹਿਲਾ ਆ ਗਈ।
ਇਹ ਵੀ ਪੜ੍ਹੋ: ਪੰਜਾਬ: ਟਰੇਨ ਮੈਨੇਜਰ ਨੂੰ ਡੰਡਾ ਮਾਰਨ ਦੇ ਮਾਮਲੇ 'ਚ ਸੁਪਰਡੈਂਟ 'ਤੇ ਡਿੱਗੀ ਗਾਜ! ਰੇਲਵੇ ਦੀ ਵੱਡੀ ਕਾਰਵਾਈ

ਹਾਈਡ੍ਰਾ ਅਤੇ ਕਰੇਨ ਦੀ ਮਦਦ ਨਾਲ ਕੱਢੀ ਲਾਸ਼
ਹਾਦਸਾ ਵਾਪਰਦਿਆਂ ਹੀ ਇਕੱਠੇ ਹੋਏ ਰਾਹਗੀਰਾਂ ਨੇ ਔਰਤ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਟਰੱਕ ਰੇਤ ਨਾਲ ਨੱਪਿਆ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫ਼ਟੀ ਫੋਰਸ ਅਤੇ ਥਾਣਾ ਮੁਖੀ ਪ੍ਰਿੰਸਪਾਲ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੇ ਹਾਈਡ੍ਰਾ ਮਸ਼ੀਨ ਅਤੇ ਕਰੇਨ ਦਾ ਪ੍ਰਬੰਧ ਕਰਕੇ ਲਗਭਗ ਇਕ ਘੰਟੇ ਦੀ ਕੜੀ ਮੁਸ਼ੱਕਤ ਮਗਰੋਂ ਔਰਤ ਨੂੰ ਟਰੱਕ ਹੇਠੋਂ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਜਾਨ ਜਾ ਚੁੱਕੀ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ ਦਿੱਤੇ ਹੁਕਮ
ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀ ਸੀ ਮ੍ਰਿਤਕਾ
ਮ੍ਰਿਤਕਾ ਦੀ ਪਛਾਣ ਸੁਮਨ ਬਾਲਾ (ਪਤਨੀ ਕਰਮ ਚੰਦ, ਵਾਸੀ ਪ੍ਰੀਤ ਨਗਰ ਕਲੋਨੀ, ਮੁਕੇਰੀਆਂ) ਵਜੋਂ ਹੋਈ ਹੈ। ਉਹ ਤੜਕੇ ਘਰੋਂ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਨਿਕਲੀ ਸੀ ਕਿ ਰਸਤੇ 'ਚ ਇਹ ਭਾਣਾ ਵਰਤ ਗਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਵਾ ਦਿੱਤਾ ਹੈ।
ਟਰੱਕ ਛੱਡ ਕੇ ਡਰਾਈਵਰ ਫ਼ਰਾਰ, ਜਾਮ ਲੱਗਾ
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਗੱਡੀ ਛੱਡ ਕੇ ਭੱਜਣ 'ਚ ਸਫ਼ਲ ਹੋ ਗਿਆ। ਟਰੱਕ ਪਲਟਣ ਕਾਰਨ ਰਾਸ਼ਟਰੀ ਮਾਰਗ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪ੍ਰਭਾਵਿਤ ਹੋਈ। ਪੁਲਸ ਨੇ ਕ੍ਰੇਨ ਦੀ ਮਦਦ ਨਾਲ ਟਰੱਕ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ। ਪੁਲਸ ਵੱਲੋਂ ਫ਼ਰਾਰ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ: ਤਹਿਸੀਲ ਕੰਪਲੈਕਸ 'ਚ ਛਾਪੇਮਾਰੀ ਦੌਰਾਨ ਪਟਵਾਰੀ ਤੇ ਕਰਿੰਦਾ ਗ੍ਰਿਫ਼ਤਾਰ! ਕਾਰਾ ਜਾਣ ਹੋਵੋਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ISI ਨੂੰ ਗੁਪਤ ਸੂਚਨਾ ਭੇਜਣ ਦਾ ਖ਼ੁਲਾਸਾ, ਫਰੀਦਕੋਟ ਦੀ ਔਰਤ ਸਣੇ 3 'ਤੇ ਮਾਮਲਾ ਦਰਜ
NEXT STORY