ਚੰਡੀਗੜ੍ਹ (ਵੈੱਬ ਡੈਸਕ, ਅੰਕੁਸ਼ ਮਹਾਜਨ) : ਚੰਡੀਗੜ੍ਹ 'ਚ ਪੈਟਰੋਲ ਦੇ ਲੰਗਰ ਦੇ ਐਲਾਨ ਮਗਰੋਂ ਹੁਣ 'ਰਾਜਾ ਦਿ ਕੰਗ' ਵਜੋਂ ਜਾਣੇ ਜਾਂਦੇ ਅੰਮ੍ਰਿਤਸਰ ਦੇ ਕਾਰੋਬਾਰੀ ਰਾਕੇਸ਼ ਤ੍ਰੇਹਨ ਵਲੋਂ ਔਰਤਾਂ ਨੂੰ ਮੁਫ਼ਤ ਆਈਫੋਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ 18 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਅਤੇ ਔਰਤਾਂ ਲਈ ਇਕ ਵਟਸਐਪ ਗਰੁੱਪ ਬਣਾਇਆ ਹੈ, ਜਿਸ 'ਚ ਸ਼ਾਮਲ ਹੋਣ ਵਾਲੀਆਂ ਔਰਤਾਂ ਨੂੰ ਦਿੱਤੇ ਗਏ ਮੋਬਾਇਲ ਨੰਬਰ 'ਤੇ ਕਾਲ ਕਰਨੀ ਪਵੇਗੀ। ਫਿਰ ਉਨ੍ਹਾਂ ਦਾ ਨੰਬਰ ਗਰੁੱਪ 'ਚ ਜੋੜਿਆ ਜਾਵੇਗਾ ਅਤੇ ਉਨ੍ਹਾਂ ਨੂੰ 'ਜੈ ਮਾਤਾ ਦੀ' ਲਿਖਣਾ ਹੋਵੇਗਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਲੱਕੀ ਡਰਾਅ ਦੀ ਤਾਰੀਖ਼ ਅਤੇ ਦਿੱਤੇ ਜਾਣ ਵਾਲੇ ਆਈਫੋਨਾਂ ਦੀ ਗਿਣਤੀ ਕੁੱਝ ਦਿਨਾਂ 'ਚ ਐਲਾਨੀ ਜਾਵੇਗੀ।
ਪੈਟਰੋਲ ਦੇ ਲੰਗਰ ਦਾ ਵੀ ਕੀਤਾ ਸੀ ਐਲਾਨ
ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਰਾਕੇਸ਼ ਤ੍ਰੇਹਨ ਨੇ ਚੰਡੀਗੜ੍ਹ ਦੇ ਸੈਕਟਰ-10 ਅਤੇ 7 'ਚ ਮੁਫ਼ਤ ਪੈਟਰੋਲ ਦਾ ਲੰਗਰ ਲਗਾਉਣ ਦਾ ਐਲਾਨ ਕੀਤਾ ਸੀ ਪਰ ਤੈਅ ਦਿਨ 'ਤੇ ਭਾਰੀ ਬਾਰਿਸ਼ ਹੋਣ ਅਤੇ ਪੁਲਸ ਪ੍ਰਸ਼ਾਸਨ ਤੋਂ ਲੋੜੀਂਦੀ ਮਨਜ਼ੂਰੀ ਨਾ ਮਿਲਣ ਕਾਰਨ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਸੀ, ਜਿਸ ਕਾਰਨ ਪੈਟਰੋਲ ਲੰਗਰ ਨਹੀਂ ਲੱਗ ਸਕਿਆ ਸੀ। ਹਾਲਾਂਕਿ 'ਰਾਜਾ ਦਿ ਕਿੰਗ' ਦਾ ਦਾਅਵਾ ਹੈ ਕਿ ਉਹ ਲੋਕਾਂ ਨੂੰ 500 ਤੋਂ 1,000 ਰੁਪਏ ਤੱਕ ਦੇ ਮੁਫ਼ਤ ਪੈਟਰੋਲ ਕੂਪਨ ਵੰਡ ਰਿਹਾ ਹੈ। ਉਸ ਨੇ ਕਿਹਾ ਕਿ ਜੇਕਰ ਚੰਡੀਗੜ੍ਹ ਪ੍ਰਸ਼ਾਸਨ ਤੋਂ ਇਸ ਦੀ ਮਨਜ਼ੂਰੀ ਨਹੀਂ ਮਿਲਦੀ ਤਾਂ ਉਹ ਇਨ੍ਹਾਂ ਕੂਪਨਾਂ ਨੂੰ ਸਿੱਧਾ ਮੰਦਰਾਂ ਅਤੇ ਗੁਰਦੁਆਰਿਆਂ 'ਚ ਜਾ ਕੇ ਸ਼ਰਧਾਲੂਆਂ ਨੂੰ ਵੰਡੇਗਾ।
ਕੈਨੇਡਾ ਦੇ ਗੁਰਦੁਆਰਾ ਸਾਹਿਬ 'ਚ ਹੋਏ ਹਮਲੇ ਤੋਂ ਬਾਅਦ ਅਕਾਲ ਤਖ਼ਤ ਵੱਲੋਂ ਸਖ਼ਤ ਤਾਕੀਦ
NEXT STORY