ਕਲਾਨੌਰ (ਵਤਨ) - ਸ਼ਨੀਵਾਰ ਕਸਬੇ 'ਚ ਇਕ ਨੌਜਵਾਨ ਵੱਲੋਂ ਈਮਾਨਦਾਰੀ ਨੂੰ ਜ਼ਿੰਦਾ ਰੱਖਦਿਆਂ ਰਸਤੇ 'ਚ ਡਿੱਗਾ 70 ਹਜ਼ਾਰ ਰੁਪਏ ਦਾ ਮੋਬਾਇਲ ਉਸ ਦੇ ਮਾਲਕ ਨੂੰ ਸੌਂਪਿਆ ਗਿਆ।
ਇਸ ਮੌਕੇ ਨਵਦੀਪ ਸਿੰਘ ਵਾਸੀ ਕਲਾਨੌਰ ਨੇ ਦੱਸਿਆ ਕਿ ਉਸ ਨੂੰ ਕਿਰਨ ਨਾਲੇ ਨੂੰ ਜਾਣ ਵਾਲੇ ਰਸਤੇ ਤੋਂ ਸੈਮਸੰਗ ਕੰਪਨੀ ਦਾ ਮੋਬਾਇਲ ਮਿਲਿਆ ਤੇ ਇਸ ਨੂੰ ਬੰਦ ਨਹੀਂ ਕੀਤਾ ਤਾਂ ਕਿ ਇਹ ਜਿਸ ਦਾ ਵੀ ਹੋਵੇ, ਉਹ ਫੋਨ ਕਰ ਕੇ ਪਤਾ ਲਾ ਸਕੇ। ਜਦੋਂ ਮੋਬਾਇਲ ਦੇ ਮਾਲਕ ਸੂਬੇਦਾਰ ਜੋਗਿੰਦਰ ਸਿੰਘ ਵਾਸੀ ਕਲਾਨੌਰ ਵੱਲੋਂ ਮੋਬਾਇਲ ਗੁੰਮ ਹੋਣ ਦਾ ਪਤਾ ਲੱਗਣ 'ਤੇ ਆਪਣੇ ਨੰਬਰ 'ਤੇ ਫੋਨ ਕੀਤਾ ਗਿਆ ਤਾਂ ਉਕਤ ਨੌਜਵਾਨ ਨੇ ਮੋਬਾਇਲ ਦੀ ਪਛਾਣ ਪੁੱਛ ਕੇ ਉਸ ਨੂੰ ਸੌਂਪ ਦਿੱਤਾ।
ਇਸ ਸੰਬੰਧੀ ਮੋਬਾਇਲ ਦੇ ਮਾਲਕ ਸੂਬੇਦਾਰ ਜੋਗਿੰਦਰ ਸਿੰਘ ਵੱਲੋਂ ਉਕਤ ਨੌਜਵਾਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਭਾਈ ਬਿਕਰਮਜੀਤ ਸਿੰਘ ਭੱਟੀ ਜ਼ਿਲਾ ਆਗੂ ਦਲ ਖਾਲਸਾ, ਰਜਿੰਦਰ ਸਿੰਘ ਭੰਗੂ ਆਦਿ ਨੇ ਉਕਤ ਨੌਜਵਾਨ ਦੀ ਸ਼ਲਾਘਾ ਕੀਤੀ।
ਲੋਕ ਭਲਾਈ ਹਿੱਤ ਕੀਤੇ ਜਾ ਰਹੇ ਕੰਮਾਂ ਨੂੰ ਰੱਖਿਆ ਜਾਵੇ ਜਾਰੀ : ਡੀ. ਸੀ.
NEXT STORY