ਚੰਡੀਗੜ੍ਹ (ਸੁਸ਼ੀਲ) : ਨਸ਼ੀਲਾ ਪਦਾਰਥ ਸਪਲਾਈ ਕਰਨ ਵਾਲੇ ਤਸਕਰ ਨੂੰ ਪੁਲਸ ਨੇ ਮੱਖਣਮਾਜਰਾ ਦੇ ਸੁਖਨਾ ਚੋਅ ਬ੍ਰਿਜ ਕੋਲ ਦਬੋਚ ਲਿਆ। ਮੁਲਜ਼ਮ ਦੀ ਪਛਾਣ ਮੌਲੀਜਾਗਰਾਂ ਨਿਵਾਸੀ ਰਵੀ ਕੁਮਾਰ ਵਜੋਂ ਹੋਈ। ਤਲਾਸ਼ੀ ਦੌਰਾਨ ਮੁਲਜ਼ਮ ਦੇ ਬੈਗ ਵਿਚੋਂ 2 ਕਿੱਲੋ 100 ਗ੍ਰਾਮ ਗਾਂਜਾ ਬਰਾਮਦ ਹੋਇਆ। ਮੌਲੀਜਾਗਰਾਂ ਥਾਣਾ ਪੁਲਸ ਨੇ ਗਾਂਜਾ ਜ਼ਬਤ ਕਰ ਕੇ ਮੁਲਜ਼ਮ ਰਵੀ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮੌਲੀਜਾਗਰਾਂ ਥਾਣਾ ਇੰਚਾਰਜ ਸਤਨਾਮ ਦੀ ਅਗਵਾਈ ਵਿਚ ਪੁਲਸ ਟੀਮ ਸ਼ਨੀਵਰ ਮੱਖਣਮਾਜਰਾ ਵਿਚ ਗਸ਼ਤ ਕਰ ਰਹੀ ਸੀ। ਜਦੋਂ ਪੁਲਸ ਟੀਮ ਸੁਖਨਾ ਚੋਅ ਬ੍ਰਿਜ ਦੇ ਕੋਲ ਪਹੁੰਚੀ ਤਾਂ ਸਾਹਮਣਿਓਂ ਇਕ ਸ਼ੱਕੀ ਨੌਜਵਾਨ ਬੈਗ ਲੈ ਕੇ ਆਉਂਦਾ ਦਿਖਾਈ ਦਿੱਤਾ।
ਪੁਲਸ ਟੀਮ ਨੇ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਵਾਪਸ ਜਾਣ ਲੱਗਾ। ਪੁਲਸ ਟੀਮ ਨੇ ਨੌਜਵਾਨ ਦਾ ਪਿੱਛਾ ਕਰ ਕੇ ਉਸ ਨੂੰ ਦਬੋਚ ਲਿਆ। ਮੁਲਜ਼ਮ ਰਵੀ ਕੁਮਾਰ ਤੋਂ ਪੁਲਸ ਨੂੰ 2 ਕਿੱਲੋ 100 ਗ੍ਰਾਮ ਗਾਂਜਾ ਬਰਾਮਦ ਹੋਇਆ। ਜਾਂਚ ਵਿਚ ਪਤਾ ਲੱਗਿਆ ਕਿ ਮੁਲਜ਼ਮ ਗਾਂਜਾ ਪੁੜੀਆਂ ਬਣਾ ਕੇ ਲੋਕਾਂ ਨੂੰ ਵੇਚਦਾ ਸੀ। ਪੁਲਸ ਮੁਲਜ਼ਮ ਤੋਂ ਪਤਾ ਕਰ ਰਹੀ ਹੈ ਕਿ ਉਹ ਗਾਂਜਾ ਕਿੱਥੋਂ ਲੈ ਕੇ ਆਇਆ ਅਤੇ ਕਿਸ ਨੂੰ ਦਿੰਦਾ ਸੀ।
Rakhi 2023: ਰੱਖੜੀ ਖ਼ਰੀਦਣ ਤੇ ਭਰਾ ਦੇ ਬੰਨ੍ਹਦੇ ਸਮੇਂ ਭੈਣਾਂ ਨਾ ਕਰਨ ਇਹ ਗ਼ਲਤੀਆਂ, ਹੋ ਸਕਦੈ ਅਸ਼ੁੱਭ
NEXT STORY