ਨਵੀਂ ਦਿੱਲੀ— ਸ਼੍ਰੀਲੰਕਾਈ ਟੀਮ ਦੇ ਕਪਤਾਨ ਲਸਿਥ ਮਲਿੰਗਾ ਨੇ ਪਾਲੇਕਲ ਦੇ ਮੈਦਾਨ 'ਤੇ ਨਿਊਜ਼ੀਲੈਂਡ ਦੇ ਵਿਰੁੱਧ ਖੇਡੇ ਜਾ ਰਹੇ ਤੀਜੇ ਟੀ-20 'ਚ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ। ਮਲਿੰਗਾ ਇਸ ਤਰ੍ਹਾ ਦੇ ਗੇਂਦਬਾਜ਼ ਬਣ ਗਏ ਹਨ ਜਿਸ ਨੇ ਵਨ ਡੇ ਤੋਂ ਬਾਅਦ ਟੀ-20 'ਚ ਚਾਰ ਗੇਂਦਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਖਾਸ ਗੱਲ ਇਹ ਹੈ ਕਿ ਮਲਿੰਗਾ ਨੇ ਆਪਣੇ ਦੂਜੇ ਹੀ ਓਵਰ 'ਚ ਇਹ ਕਾਰਨਾਮਾ ਕਰ ਦਿਖਆਇਆ। ਇਸ ਦੇ ਨਾਲ ਹੀ ਉਹ ਟੀ-20 ਕ੍ਰਿਕਟ 'ਚ 100 ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ ਹਨ। ਬੀਤੇ ਦਿਨੀਂ ਉਸ ਨੇ ਸ਼ਾਹਿਦ ਅਫਰੀਦੀ ਦਾ 98 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਵੀ ਤੋੜ ਦਿੱਤਾ ਸੀ।
ਮਲਿੰਗਾ ਦੇ ਸ਼ਿਕਾਰ

2.3 ਕੋਲਿਨ ਮੁਨਰੋ ਬੋਲਡ- ਮਲਿੰਗਾ
2.4 ਹਾਸ਼ਿਮ ਰੁਦਰਫੋਰਡ ਪਗਬਾਧਾ- ਮਲਿੰਗਾ
2.5 ਕੋਲਿਨ ਡਿ ਗ੍ਰੈਂਡਹੋਮਸ ਬੋਲਡ- ਮਲਿੰਗਾ
2.6 ਰੋਸ ਟੇਲਰ ਬੋਲਡ- ਮਲਿੰਗਾ
4.4 ਸੈਫਰਟ ਕੈਚ ਗੁਣਾਥਿਲਾਕਾ ਬੋਲਡ- ਮਲਿੰਗਾ
ਮਲਿੰਗਾ ਨੇ ਇਸ ਤੋਂ ਪਹਿਲਾਂ ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਦੱਖਣੀ ਅਫਰੀਕਾ ਵਿਰੁੱਧ ਖੇਡਦਿਆ ਹੋਇਆ 4 ਗੇਂਦਾਂ 'ਤੇ 4 ਵਿਕਟਾਂ ਹਾਸਲ ਕੀਤੀਆਂ ਸਨ। ਉਹ ਇਸ ਤਰ੍ਹਾਂ ਦੀ ਪਹਿਲਾਂ ਵੀ ਗੇਂਦਬਾਜ਼ੀ ਕਰ ਚੁੱਕੇ ਹਨ, ਵਿਸ਼ਵ ਕੱਪ 'ਚ 2 ਹੈਟ੍ਰਿਕ ਵੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਮਲਿੰਗਾ ਦੇ ਨਾਂ 'ਤੇ ਵਨ ਡੇ ਕ੍ਰਿਕਟ 'ਚ 3 ਹੈਟ੍ਰਿਕ ਲੈਣ ਦਾ ਅਨੋਖਾ ਰਿਕਾਰਡ ਵੀ ਦਰਜ ਹੈ।
ਟੀ-20 'ਚ 100 ਸ਼ਿਕਾਰ ਕੀਤੇ ਪੂਰੇ

101 ਲਸਿਥ ਮਲਿੰਗਾ
98 ਸ਼ਾਹਿਦ ਅਫਰੀਦੀ
ਸੰਜੂ-ਸ਼ਿਖਰ ਦੇ ਦਮ 'ਤੇ 4-1 ਨਾਲ ਜਿੱਤੀ ਸੀਰੀਜ਼
NEXT STORY