ਸਪੋਰਟਸ ਡੈਸਕ- ਕ੍ਰਿਕਟ ਦੇ ਮੈਦਾਨ ਵਿੱਚ ਅਕਸਰ ਹੈਰਾਨੀਜਨਕ ਰਿਕਾਰਡ ਬਣਦੇ ਰਹਿੰਦੇ ਹਨ, ਪਰ ਕੀ ਤੁਸੀਂ ਕਦੇ ਕਲਪਨਾ ਕੀਤੀ ਹੈ ਕਿ ਇੱਕ ਗੇਂਦ 'ਤੇ 286 ਦੌੜਾਂ ਵੀ ਬਣ ਸਕਦੀਆਂ ਹਨ? ਆਮ ਤੌਰ 'ਤੇ ਲੋਕ ਮੰਨਦੇ ਹਨ ਕਿ ਇੱਕ ਗੇਂਦ 'ਤੇ ਵੱਧ ਤੋਂ ਵੱਧ 6 ਜਾਂ 7 ਦੌੜਾਂ ਬਣ ਸਕਦੀਆਂ ਹਨ, ਪਰ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਅਜਿਹੀ ਘਟਨਾ ਦਰਜ ਹੈ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ।
ਕਦੋਂ ਅਤੇ ਕਿੱਥੇ ਹੋਈ ਇਹ ਘਟਨਾ?
ਇਸ ਅਨੋਖੀ ਘਟਨਾ ਦੀ ਰਿਪੋਰਟ 15 ਜਨਵਰੀ 1894 ਨੂੰ ਲੰਡਨ ਦੇ ਅਖਬਾਰ ‘ਪਾਲ-ਮਾਲ ਗਜ਼ਟ’ ਵਿੱਚ ਛਪੀ ਸੀ। ਇਹ ਮੈਚ ਆਸਟ੍ਰੇਲੀਆ ਦੇ ਬਰਨਬਰੀ ਮੈਦਾਨ 'ਤੇ ਵਿਕਟੋਰੀਆ ਅਤੇ ਸਕ੍ਰੈਚ XI ਵਿਚਕਾਰ ਖੇਡਿਆ ਗਿਆ ਸੀ।
ਮੈਚ ਦੌਰਾਨ ਵਿਕਟੋਰੀਆ ਟੀਮ ਦੇ ਇੱਕ ਬੱਲੇਬਾਜ਼ ਨੇ ਇੰਨਾ ਜ਼ੋਰਦਾਰ ਸ਼ਾਟ ਮਾਰਿਆ ਕਿ ਗੇਂਦ ਬਾਊਂਡਰੀ ਲਾਈਨ ਦੇ ਅੰਦਰ ਹੀ ਮੌਜੂਦ ਇੱਕ ਰੁੱਖ ਦੀਆਂ ਟਾਹਣੀਆਂ ਵਿੱਚ ਜਾ ਕੇ ਅਟਕ ਗਈ। ਫੀਲਡਿੰਗ ਕਰ ਰਹੀ ਸਕ੍ਰੈਚ XI ਦੀ ਟੀਮ ਨੇ ਅੰਪਾਇਰ ਨੂੰ ‘ਲੌਸਟ ਬਾਲ’ (ਗੈਂਦ ਗੁਆਚ ਜਾਣ) ਦੀ ਅਪੀਲ ਕੀਤੀ, ਪਰ ਅੰਪਾਇਰ ਨੇ ਇਸ ਨੂੰ ਖਾਰਜ ਕਰ ਦਿੱਤਾ ਕਿਉਂਕਿ ਗੇਂਦ ਰੁੱਖ 'ਤੇ ਸਾਫ਼ ਦਿਖਾਈ ਦੇ ਰਹੀ ਸੀ।
ਜਦੋਂ ਤੱਕ ਗੇਂਦ ਰੁੱਖ 'ਤੇ ਫਸੀ ਰਹੀ, ਦੋਵੇਂ ਬੱਲੇਬਾਜ਼ ਲਗਾਤਾਰ ਵਿਕਟਾਂ ਦੇ ਵਿਚਕਾਰ ਦੌੜਦੇ ਰਹੇ। ਗੇਂਦ ਨੂੰ ਹੇਠਾਂ ਉਤਾਰਨ ਲਈ ਪਹਿਲਾਂ ਕੁਹਾੜੀ ਨਾਲ ਰੁੱਖ ਕੱਟਣ ਬਾਰੇ ਸੋਚਿਆ ਗਿਆ, ਪਰ ਸਮਾਂ ਘੱਟ ਹੋਣ ਕਾਰਨ ਅੰਤ ਵਿੱਚ ਬੰਦੂਕ ਮੰਗਵਾਈ ਗਈ। ਕਈ ਨਿਸ਼ਾਨੇ ਲਗਾਉਣ ਤੋਂ ਬਾਅਦ ਗੇਂਦ ਰੁੱਖ ਤੋਂ ਹੇਠਾਂ ਡਿੱਗੀ।
ਬਣ ਗਿਆ ਵਿਸ਼ਵ ਰਿਕਾਰਡ
ਜਦੋਂ ਤੱਕ ਗੇਂਦ ਫੀਲਡਰਾਂ ਦੇ ਹੱਥ ਵਿੱਚ ਆਈ ਅਤੇ ਵਿਕਟਕੀਪਰ ਤੱਕ ਪਹੁੰਚੀ, ਬੱਲੇਬਾਜ਼ਾਂ ਨੇ ਦੌੜ ਕੇ 286 ਦੌੜਾਂ ਪੂਰੀਆਂ ਕਰ ਲਈਆਂ ਸਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੌੜਾਂ ਨੂੰ ਪੂਰਾ ਕਰਨ ਲਈ ਖਿਡਾਰੀਆਂ ਨੇ ਲਗਭਗ 6 ਕਿਲੋਮੀਟਰ ਦੀ ਦੌੜ ਲਗਾਈ ਸੀ। ਹਾਲਾਂਕਿ ਅੱਜ ਦੇ ਸਮੇਂ ਵਿੱਚ ਇਸ 'ਤੇ ਵਿਸ਼ਵਾਸ ਕਰਨਾ ਔਖਾ ਲੱਗਦਾ ਹੈ, ਪਰ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਕਿੱਸਾ ਅੱਜ ਵੀ ਮਸ਼ਹੂਰ ਹੈ।
ਵੇਦਾਂਤਾ ਕਲਿੰਗਾ ਲਾਂਸਰਸ ਨੇ ਰਾਂਚੀ ਰਾਇਲਜ਼ ਨੂੰ 4-2 ਨਾਲ ਹਰਾਇਆ
NEXT STORY