ਸਿਡਨੀ- ਦੂਜੇ ਟੀ-20 'ਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਚ 2-0 ਅਜੇਤੂ ਬੜ੍ਹਤ ਹਾਸਲ ਕਰ ਲਈ। ਵਿਰਾਟ ਦੀ ਕਪਤਾਨੀ 'ਚ ਭਾਰਤ ਨੇ ਆਸਟਰੇਲੀਆ ਦੀ ਧਰਤੀ 'ਤੇ ਟੀ-20 ਸੀਰੀਜ਼ ਜਿੱਤਣ ਦਾ ਕਮਾਲ ਕਰ ਦਿਖਾਇਆ। ਕੋਹਲੀ ਨੇ ਭਾਰਤੀ ਕਪਤਾਨ ਦੇ ਤੌਰ 'ਤੇ ਇਕ ਖਾਸ ਰਿਕਾਰਡ ਬਣਾ ਦਿੱਤਾ। ਵਿਰਾਟ ਭਾਰਤ ਦੇ ਪਹਿਲੇ ਅਜਿਹੇ ਕਪਤਾਨ ਬਣ ਗਏ ਹਨ, ਜਿਸਦੀ ਕਪਤਾਨੀ 'ਚ ਭਾਰਤ ਆਸਟਰੇਲੀਆ, ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਦੀ ਧਰਤੀ 'ਤੇ ਟੀ-20 ਸੀਰੀਜ਼ ਜਿੱਤਣ 'ਚ ਸਫਲ ਰਹੀ ਹੈ। ਇਸ ਤੋਂ ਪਹਿਲਾਂ ਕਿਸੇ ਭਾਰਤੀ ਕਪਤਾਨ ਨੇ ਇਨ੍ਹਾਂ 3 ਦੇਸ਼ਾਂ 'ਚ ਜਾ ਕੇ ਟੀ-20 ਸੀਰੀਜ਼ ਨਹੀਂ ਜਿੱਤੀ ਸੀ। ਇਸ ਦੌਰਾਨ ਕੋਹਲੀ ਦੀ ਕਪਤਾਨੀ 'ਚ ਭਾਰਤੀ ਟੀਮ ਆਸਟਰੇਲੀਆ 'ਚ ਤਿੰਨਾਂ ਫਾਰਮੈੱਟ ਸੀਰੀਜ਼ ਜਿੱਤਣ 'ਚ ਸਫਲ ਰਹੀ ਹੈ।
ਸਾਲ 2018-19 'ਚ ਭਾਰਤ ਨੇ ਆਸਟਰੇਲੀਆ ਨੂੰ ਆਸਟਰੇਲੀਆਈ ਧਰਤੀ 'ਤੇ ਹਰਾ ਕੇ ਟੈਸਟ ਸੀਰੀਜ਼ ਜਿੱਤੀ ਸੀ। ਇਸ ਦੇ ਨਾਲ ਹੀ ਸੀਰੀਜ਼ 'ਚ ਭਾਰਤ ਨੇ ਵਨ ਡੇ ਸੀਰੀਜ਼ 'ਚ ਵੀ ਆਸਟਰੇਲੀਆ ਨੂੰ ਹਰਾਇਆ ਸੀ। ਕੋਹਲੀ ਤੋਂ ਇਲਾਵਾ ਸਿਰਫ ਫਾਫ ਡੂ ਪਲੇਸਿਸ ਅਜਿਹੇ ਦੂਜੇ ਕਪਤਾਨ ਹਨ, ਜਿਸਦੀ ਕਪਤਾਨੀ 'ਚ ਦੱਖਣੀ ਅਫਰੀਕਾ ਆਸਟਰੇਲੀਆ ਦੀ ਧਰਤੀ 'ਤੇ ਤਿੰਨਾਂ ਫਾਰਮੈੱਟ ਦੀ ਸੀਰੀਜ਼ ਨੂੰ ਜਿੱਤਣ 'ਚ ਸਫਲਤਾ ਹਾਸਲ ਕੀਤੀ। ਭਾਰਤ ਨੇ ਟੀ-20 ਸੀਰੀਜ਼ ਤੋਂ ਬਾਅਦ 4 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਭਾਰਤ ਤੇ ਆਸਟਰੇਲੀਆ ਦੇ ਵਿਚਾਲੇ ਪਹਿਲਾ ਟੈਸਟ ਮੈਚ 17 ਦਸੰਬਰ ਨੂੰ ਐਡੀਲੇਡ 'ਚ ਖੇਡਿਆ ਜਾਵੇਗਾ। ਇਹ ਟੈਸਟ ਮੈਚ ਡੇ-ਨਾਈਟ ਹੋਵੇਗਾ।
ਨੋਟ- ਆਸਟਰੇਲੀਆ 'ਚ ਟੀ20 ਸੀਰੀਜ਼ ਜਿੱਤਣ 'ਤੇ ਵਿਰਾਟ ਨੇ ਰਚਿਆ ਇਤਿਹਾਸ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
AUSA vs INDA : ਉਮੇਸ਼ ਯਾਦਵ ਨੇ ਦਿਖਾਇਆ ਦਮ, ਸਿਰਾਜ ਨੇ ਕੀਤਾ ਪ੍ਰਭਾਵਿਤ
NEXT STORY