ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ੁੱਕਰਵਾਰ ਨੂੰ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕਰਨ ਵਾਲੇ ਸਾਬਕਾ ਭਾਰਤੀ ਸਪਿਨਰ ਹਰਭਜਨ ਸਿੰਘ ਨੂੰ ਉਸਦੇ ਸ਼ਾਨਦਾਰ ਕਰੀਅਰ ਦੇ ਲਈ ਵਧਾਈ ਦਿੱਤੀ। ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਭ ਗਾਂਗੁਲੀ ਨੇ ਇਕ ਬਿਆਨ ਵਿਚ ਕਿਹਾ ਕਿ ਮੈਂ ਹਰਭਜਨ ਸਿੰਘ ਨੂੰ ਉਸਦੇ ਸ਼ਾਨਦਾਰ ਕਰੀਅਰ ਦੇ ਲਈ ਵਧਾਈ ਦਿੰਦਾ ਹਾਂ। ਉਨ੍ਹਾਂ ਨੇ ਆਪਣੇ ਜੀਵਨ ਵਿਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਪਰ ਭੱਜੀ ਹਾਰ ਮੰਨਣ ਵਾਲੇ ਨਹੀਂ ਹਨ।
ਇਹ ਖ਼ਬਰ ਪੜ੍ਹੋ- ਵਿਜੇ ਹਜ਼ਾਰੇ ਟਰਾਫੀ : ਤਾਮਿਲਨਾਡੂ ਤੇ ਹਿਮਾਚਲ ’ਚ ਹੋਵੇਗਾ ਮੁਕਾਬਲਾ
ਉਨ੍ਹਾਂ ਨੇ ਕਈ ਰੁਕਾਵਟਾਂ ਨੂੰ ਪਾਰ ਕੀਤਾ ਹੈ ਅਤੇ ਹਰ ਵਾਰ ਉੱਠਣ ਦੇ ਲਈ ਕਈ ਰੁਕਾਵਟਾਂ ਨੂੰ ਪਿੱਛੇ ਛੱਡਿਆ ਹੈ। ਜਿਸ ਚੀਜ਼ ਨੇ ਮੈਨੂੰ ਉਸਦੇ ਵਾਰੇ ਵਿਚ ਸਭ ਤੋਂ ਜ਼ਿਆਦਾ ਪ੍ਰੇਰਿਤ ਕੀਤਾ, ਉਹ ਉਸਦੀ ਪ੍ਰਦਰਸ਼ਨ ਦੀ ਭੁੱਖ ਸੀ। ਉਸਦੀ ਤਾਕਤ ਉਸਦੀ ਹਿੰਮਤ ਤੇ ਤਾਕਤ ਸੀ। ਉਹ ਹਮੇਸ਼ਾ ਬਹੁਤ ਜੋਸ਼ੀਲੇ ਸੀ ਤੇ ਉਸਦੇ ਆਤਮਵਿਸ਼ਵਾਸ ਦਾ ਮਤਲਬ ਸੀ ਕਿ ਉਹ ਕਦੇ ਵੀ ਲੜਾਈ ਤੋਂ ਨਹੀਂ ਡਰਦੇ ਸਨ। ਉਨ੍ਹਾਂ ਨੇ ਡ੍ਰੇਸਿੰਗ ਰੂਮ ਦੇ ਮਾਹੌਲ ਨੂੰ ਵੀ ਹਲਕਾ ਰੱਖਿਆ ਤੇ ਇਹ ਸੱਚ ਵਿਚ ਮਹੱਤਵਪੂਰਨ ਹੈ।
ਇਹ ਖ਼ਬਰ ਪੜ੍ਹੋ- ਲਾਰਾ ਤੇ ਸਟੇਨ ਸਨਰਾਈਜ਼ਰਜ਼ ਦੇ ਸਹਿਯੋਗੀ ਸਟਾਫ 'ਚ ਸ਼ਾਮਲ
ਜ਼ਿਕਰਯੋਗ ਹੈ ਕਿ ਹਰਭਜਨ ਸਿੰਘ ਨੇ ਟੈਸਟ ਕ੍ਰਿਕਟ ਵਿਚ ਭਾਰਤ ਦੇ ਚੌਥੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਦੇ ਰੂਪ ਵਿਚ ਆਪਣਾ ਕ੍ਰਿਕਟ ਕਰੀਅਰ ਖਤਮ ਕੀਤਾ। 417 ਟੈਸਟ ਤੇ 269 ਵਨ ਡੇ ਵਿਕਟ ਉਸਦੇ ਨਾਮ ਹਨ। ਬੀ. ਸੀ. ਸੀ. ਆਈ. ਦੇ ਸਕੱਤਰ ਜੈ ਸ਼ਾਹ ਨੇ ਕਿਹਾ ਕਿ ਹਰਭਜਨ ਸਿੰਘ ਦਾ ਭਾਰਤੀ ਟੀਮ ਦੇ ਨਾਲ ਸ਼ਾਨਦਾਰ ਕਰੀਅਰ ਰਿਹਾ ਹੈ। ਉਹ ਘਰ ਤੇ ਬਾਹਰ ਦੋਵਾਂ ਜਗ੍ਹਾ ਕਈ ਯਾਦਗਾਰ ਜਿੱਤ ਦਾ ਹਿੱਸਾ ਰਹੇ ਹਨ। ਉਨ੍ਹਾਂ ਨੇ ਆਪਣੇ ਕ੍ਰਿਕਟ ਜੋਸ਼ ਦੇ ਨਾਲ ਖੇਡਿਆ ਤੇ ਸਾਰਿਆਂ ਦਾ ਦਿਲ ਜਿੱਤਿਆ। ਮੈਦਾਨ 'ਤੇ ਉਸਦੀ ਮੌਜੂਦਗੀ ਨੇ ਸਾਰਿਆਂ ਦਾ ਮਨੋਬਲ ਵਧਾਇਆ ਹੈ। ਉਨ੍ਹਾਂ ਨੇ ਗੇਂਦ ਦੇ ਨਾਲ ਇਕ ਪ੍ਰਮੁੱਖ ਭੂਮਿਕਾ ਨਿਭਾਈ ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਬੱਲੇ ਦੇ ਨਾਲ ਵੀ ਕੁਝ ਮਹੱਵਪੂਰਨ ਪਾਰੀਆਂ ਖੇਡੀਆਂ ਹਨ, ਜਿਸ ਨਾਲ ਸਾਨੂੰ ਜਿੱਤ ਮਿਲੀ। ਮੈਂ ਉਨ੍ਹਾਂ ਨੂੰ ਉਸਦੇ ਭਵਿੱਖ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜੇਕਰ ਕੁਲਦੀਪ ਬਾਰੇ ਮੇਰੇ ਬਿਆਨ ਨਾਲ ਅਸ਼ਵਿਨ ਨੂੰ ਠੇਸ ਪੁੱਜੀ ਤਾਂ ਮੈਂ ਖੁਸ਼ ਹਾਂ : ਸ਼ਾਸ਼ਤਰੀ
NEXT STORY