ਬੇਲ (ਸਵਿਟਜ਼ਰਲੈਂਡ) (ਨਿਕਲੇਸ਼ ਜੈਨ)– ਕੋਵਿਡ ਦੇ ਆਉਣ ਤੋਂ ਬਾਅਦ ਪਹਿਲੀ ਆਨ ਦਿ ਬੋਰਡ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਪ੍ਰਤੀਯੋਗਿਤਾ ਬੇਲ ਇੰਟਰਨੈਸ਼ਨਲ ਚੈਂਪੀਅਨਸ਼ਿਪ ਦੇ ਕਲਾਸੀਕਲ ਟੂਰਨਾਮੈਂਟ ਵਿਚ ਭਾਰਤ ਦੇ ਪੇਂਟਾਲਾ ਹਰਿਕ੍ਰਿਸ਼ਣਾ ਨੇ ਸਭ ਤੋਂ ਅੱਗੇ ਚੱਲ ਰਹੇ ਪੋਲੈਂਡ ਦੇ ਗ੍ਰੈਂਡ ਮਾਸਟਰ ਵੋਜਟਸਜੇਕ ਰਾਡੋਸਲਾਵ ਨੂੰ ਹਰਾਉਂਦੇ ਹੋਏ ਪ੍ਰਤੀਯੋਗਿਤਾ ਵਿਚ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਸਲਾਵ ਓਪਨਿੰਗ ਵਿਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਹਰਿਕ੍ਰਿਸ਼ਣਾ ਨੇ ਸ਼ੁਰੂਆਤ ਤੋਂ ਹੀ ਬੋਰਡ ਦੇ ਦੋਵੇਂ ਪਾਸੇ ਦਬਾਅ ਬਣਾਇਆ ਤੇ ਐਂਡਗੇਮ ਵਿਚ ਊਠ ਵਿਰੁੱਧ ਆਪਣੇ ਘੋੜੇ ਦੇ ਸ਼ਾਨਦਾਰ ਇਸਤੇਮਾਲ ਨਾਲ ਮੈਚ ਆਪਣੇ ਨਾਂ ਕਰ ਲਿਆ। ਪ੍ਰਤੀਯੋਗਿਤਾ ਵਿਚ ਜਿੱਤਣ 'ਤੇ 4 ਅੰਕ, ਡਰਾਅ 'ਤੇ 1.5 ਅੰਕ ਦਿੱਤਾ ਜਾਂਦਾ ਹੈ।
ਹੁਣ ਜਦਕਿ ਦੋ ਰਾਊਂਡ ਹੀ ਬਾਕੀ ਹਨ ਤਾਂ 5 ਰਾਊਂਡਾਂ ਤੋਂ ਬਾਅਦ ਹਰਿਕ੍ਰਿਸ਼ਣਾ 2 ਜਿੱਤਾਂ ਤੇ 3 ਡਰਾਅ ਦੇ ਨਾਲ 12.5 ਅੰਕ ਬਣਾ ਕੇ ਪਹਿਲੇ ਸਥਾਨ 'ਤੇ ਚੱਲ ਰਿਹਾ ਹੈ ਜਦਕਿ ਜਰਮਨੀ ਦਾ ਵਿਨਸੇਂਟ ਕੇਮਰ 12 ਅੰਕਾਂ ਨਾਲ ਦੂਜੇ ਤੇ ਸਪੇਨ ਦਾ ਡੇਵਿਡ ਅੰਟੋਨ 9.5 ਅੰਕਾਂ ਨਾਲ ਤੀਜੇ ਸਥਾਨ 'ਤੇ ਹੈ। ਅਗਲੇ ਦੋ ਰਾਊਂਡਾਂ ਵਿਚ ਹਰਿਕ੍ਰਿਸ਼ਣਾ ਨੂੰ ਫਰਾਂਸ ਦੇ ਐਡੋਆਰਡ ਰੋਮਾਈਨ ਤੇ ਨਾਲ ਹੀ ਸਪੇਨ ਦੇ ਅੰਟੋਨ ਡੇਵਿਡ ਨਾਲ ਮੁਕਾਬਲਾ ਖੇਡਣਾ ਹੈ।
624 ਦੌੜਾਂ ਦੀ ਸਾਂਝੇਦਾਰੀ ਦੌਰਾਨ ਖਾਣੇ 'ਤੇ ਚਰਚਾ ਕਰਦੇ ਰਹੇ ਸੀ ਸੰਗਾਕਾਰਾ-ਜੈਵਰਧਨੇ
NEXT STORY