ਨਵੀਂ ਦਿੱਲੀ– ਸਰਬ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਦੇ ਮੁਖੀ ਦੀ ਚੋਣ ਵਿਚ ਵੱਡੇ ਫਰਕ ਨਾਲ ਹਾਰ ਝੱਲਣ ਵਾਲੇ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਬਾਈਚੁੰਗ ਭੂਟੀਆ ਨੇ ਸ਼ਾਜੀ ਪ੍ਰਭਾਕਰਨ ਦੇ ਜਨਰਲ ਸਕੱਤਰ ਦੇ ਰੂਪ ਵਿਚ ਨਿਯੁਕਤੀ ’ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਹੈ ਕਿ ‘ਕਿਸੇ ਵੋਟਰ ਨੂੰ ਤਨਖਾਹਭੋਗੀ ਅਹੁਦੇ ’ਤੇ ਨਿਯੁਕਤ ਕਰਨਾ ਗਲਤ ਮਿਸਾਲ ਕਾਇਮ ਕਰੇਗਾ।’’
ਪ੍ਰਭਾਕਰਨ ‘ਫੁੱਟਬਾਲ ਦਿੱਲੀ’ ਦੇ ਪ੍ਰਤੀਨਿਧੀ ਦੇ ਰੂਪ ਵਿਚ ਚੋਣ ਮੰਡਲ ਵਿਚ ਸੀ, ਜਿਸ ਨੂੰ ਪ੍ਰਧਾਨਗੀ ਦੀ ਚੋਣ ਤੋਂ ਬਾਅਦ ਏ. ਆਈ.ਐੱਫ. ਐੱਫ. ਦਾ ਜਨਰਲ ਸਕੱਤਰ ਬਣਾਇਆ ਗਿਆ ਸੀ। ਉਸ ਦੇ ਜਨਰਲ ਸਕੱਤਰ ਨਿਯੁਕਤ ਹੋਣ ਤੋਂ ਪਹਿਲਾਂ ਦੋ ਸਤੰਬਰ ਨੂੰ ਹੋਈਆਂ ਪ੍ਰਧਾਨਗੀ ਲਈ ਚੋਣਾਂ ਵਿਚ ਸਾਬਕਾ ਗੋਲਕੀਪਰ ਕਲਿਆਣ ਚੌਬੇ ਨੇ ਭੂਟੀਆ ਨੂੰ 33-1 ਨਾਲ ਹਰਾਇਆ ਸੀ।
ਭੂਟੀਆ ਨੇ ਦੋਸ਼ ਲਾਇਆ ਕਿ ਮੁਖੀ ਅਹੁਦੇ ਦੀਆਂ ਚੋਣਾਂ ਦੌਰਾਨ ਵੋਟਿੰਗ ਕਰ ਰਹੇ ਕਿਸੇ ਵਿਅਕਤੀ ਨੂੰ ਬਾਅਦ ਵਿਚ ਸੰਘ ਵਿਚ ਵੇਤਨਭੋਗੀ ਅਹੁਦੇ ’ਤੇ ਨਿਯੁਕਤ ਕਰਨਾ ‘ਸੌਦੇਬਾਜ਼ੀ’ ਦੀ ਤਰ੍ਹਾਂ ਹੈ। ਪ੍ਰਭਾਕਰਨ ਨੇ ਇਸ ਮਾਮਲੇ ਵਿਚ ਆਪਣਾ ਬਚਾਅ ਕਰਦੇ ਹੋਏ ਕਿਹਾ, ‘‘ਮੈਂ ਚੰਗੀ ਨੀਅਤ ਨਾਲ ਭਾਰਤੀ ਫੁੱਟਬਾਲ ਦੀ ਸੇਵਾ ਕਰਨ ਦੇ ਮਕਸਦ ਨਾਲ ਇਸ ਅਹੁਦੇ ਨੂੰ ਸਵੀਕਾਰ ਕੀਤਾ। ਇਸ ਵਿਚ ਕੋਈ ਲੈਣ-ਦੇਣ ਨਹੀਂ ਸੀ।’’
ਵਿਰਾਟ ਕੋਹਲੀ ਨੇ ਭਾਰਤ-ਆਸਟ੍ਰੇਲੀਆ ਸੀਰੀਜ਼ ਤੋਂ ਪਹਿਲਾਂ ਕੀਤਾ ਸਖ਼ਤ ਅਭਿਆਸ
NEXT STORY