ਸਪੋਰਟਸ ਡੈਸਕ— ਮੌਜੂਦਾ ਓਲੰਪਿਕ ਜੇਤੂ ਸਪੇਨ ਦੀ ਬੈਡਮਿੰਟਨ ਖਿਡਾਰੀ ਕੈਰੋਲਿਨਾ ਮਾਰਿਨ ਨੇ ਸ਼ੁੱਕਰਵਾਰ ਨੂੰ ਚਾਇਨਾ ਓਪਨ ਦੇ ਮਹਿਲਾ ਸਿੰਗਲ ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਕੁਆਟਰ ਫਾਈਨਲ 'ਚ ਸਪੈਨਿਸ਼ ਖਿਡਾਰੀ ਨੇ ਚੀਨ ਦੀ ਹੀ ਬਿੰਗ ਜਿਆਓ ਨੂੰ ਤਿੰਨ ਗੇਮਾਂ ਤੱਕ ਚੱਲੇ ਮੈਚ 'ਚ ਹਾਰ ਦਿੱਤੀ।
ਅੱਠ ਮਹੀਨੇ ਬਾਅਦ ਵਾਪਸੀ ਕਰ ਰਹੀ ਮਾਰਿਨ ਨੇ ਬਿੰਗ ਨੂੰ 11-21, 21-14,21-15 ਨਾਲ ਹਰਾਇਆ। ਇਹ ਮੈਚ ਤਕਰੀਬਨ ਇਕ ਘੰਟੇ ਤੱਕ ਚੱਲਿਆ। ਮਾਰਿਨ ਨੇ ਸੱਟ ਦੇ ਕਾਰਨ ਵਰਲਡ ਚੈਂਪੀਅਨਸ਼ਿਪ ਤੋਂ ਨਾਂ ਵਾਪਸ ਲੈ ਲਿਆ ਸੀ। ਆਖਰੀ-4 'ਚ ਮਾਰਿਨ ਦਾ ਸਾਹਮਣਾ ਸ਼ਨੀਵਾਰ ਨੂੰ ਜਾਪਾਨ ਦੀ ਸਾਇਆਕਾ ਤਾਕਾਸ਼ੀ ਨਾਲ ਹੋਵੇਗਾ।
ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੇ ਫਾਈਨਲ 'ਚ ਪੁੱਜੇ ਅਮਿਤ ਪੰਘਾਲ, ਰਚਿਆ ਨਵਾਂ ਇਤਿਹਾਸ
NEXT STORY