ਨਵੀਂ ਦਿੱਲੀ– ਚੋਟੀ ਦਰਜਾ ਪ੍ਰਾਪਤ ਵੈਦੇਹੀ ਚੌਧਰੀ ਅਤੇ 6ਵਾਂ ਦਰਜਾ ਪ੍ਰਾਪਤ ਮਾਨ ਕੇਸ਼ਰਵਾਨੀ ਨੇ ਫੈਨੇਸਟਾ ਓਪਨ ਰਾਸ਼ਟਰੀ ਟੈਨਿਸ ਚੈਂਪੀਅਨਸ਼ਿਪ ’ਚ ਸ਼ਨੀਵਾਰ ਨੂੰ ਕ੍ਰਮਵਾਰ ਮਹਿਲਾ ਤੇ ਪੁਰਸ਼ ਵਰਗ ਦੇ ਖਿਤਾਬ ਜਿੱਤ ਲਏ।
ਚੌਧਰੀ ਨੇ 2022 ਤੇ 2024 ’ਚ ਵੀ ਖਿਤਾਬ ਜਿੱਤੇ ਸਨ। ਉਸ ਨੇ 20 ਸਾਲ ਦੀ ਸ਼ਰੁਤੀ ਅਹਲਾਵਤ ਨੂੰ 6-4, 7-5 ਨਾਲ ਹਰਾਇਆ। ਉੱਥੇ ਹੀ, ਪੁਰਸ਼ ਸਿੰਗਲਜ਼ ਫਾਈਨਲ ’ਚ ਕੇਸ਼ਰਵਾਨੀ ਨੇ ਤੀਜਾ ਸੀਡ ਪ੍ਰਾਪਤ ਨਿਤਿਨ ਸਿਨਹਾ ਨੂੰ 6-0, 6-4 ਨਾਲ ਮਾਤ ਦਿੱਤੀ। ਲੜਕਿਆਂ ਦੇ ਅੰਡਰ-18 ਵਰਗ ’ਚ 10ਵੀਂ ਸੀਡ ਪ੍ਰਾਪਤ ਰਿਭਵ ਸਰੋਹਾ ਨੇ ਚੌਥੀ ਸੀਡ ਪ੍ਰਾਪਤ ਓਮ ਰਮੇਸ਼ ਪਟੇਲ ਨੂੰ 6-4, 6-3 ਨਾਲ ਹਰਾ ਕੇ ਖਿਤਾਬ ਜਿੱਤਿਆ। ਲੜਕੀਆਂ ਦੇ ਵਰਗ ’ਚ ਦੂਜੀ ਸੀਡ ਪ੍ਰਾਪਤ ਪਾਰਥਸਾਰਥੀ ਮੁੰਡੇ ਨੇ ਆਹਾਨ ਨੂੰ 6-3, 6-4 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ।
ਭਾਰਤ IN, ਪਾਕਿ OUT! ਵਿਸ਼ਵ ਕੱਪ 2027 ਨੂੰ ਲੈ ਕੇ ਇਸ ਦਿੱਗਜ ਨੇ ਕੀਤੀ ਵੱਡੀ ਭਵਿੱਖਬਾਣੀ
NEXT STORY