ਨਵੀਂ ਦਿੱਲੀ– ਭਾਰਤੀ ਸਪਿੰਨ ਦੇ ਧਾਕੜ ਰਵੀਚੰਦਰਨ ਅਸ਼ਵਿਨ ਨੇ ਕਿਹਾ ਹੈ ਕਿ ਆਈ. ਪੀ. ਐੱਲ. ਦੇ ਵਰਤਮਾਨ ਸੈਸ਼ਨ ’ਚ ਲਗਾਤਾਰ ਤੀਜੀ ਹਾਰ ਝੱਲਣ ਵਾਲੀ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੀ ਟੀਮ ਨੂੰ ਆਪਣੇ ਨੌਜਵਾਨ ਖਿਡਾਰੀਆਂ ਦਾ ਮਨੋਬਲ ਵਧਾਉਣ ਤੇ ਚੰਗੀ ਕਾਰਜਸ਼ੈਲੀ ਅਪਨਾਉਣ ਦੀ ਲੋੜ ਹੈ। ਸੀ. ਐੱਸ. ਕੇ. ਨੂੰ ਐਤਵਾਰ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਹੱਥੋਂ 43 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਅਜੇ ਤੱਕ ਆਪਣੇ ਤਿੰਨੋਂ ਮੈਚਾਂ ’ਚ ਹਾਰ ਮਿਲੀ ਹੈ ਤੇ ਉਹ ਅੰਕ ਸੂਚੀ ’ਚ ਸਭ ਤੋਂ ਹੇਠਲੇ ਸਥਾਨ ’ਤੇ ਹੈ।
ਅਸ਼ਵਿਨ ਨੇ ਕਿਹਾ, ‘‘ਮੈਨੂੰ ਯਕੀਨ ਹੈ ਕਿ ਡਰੈਸਿੰਗ ਰੂਮ ਦਾ ਮਾਹੌਲ ਕਾਫੀ ਤਣਾਅਪੂਰਨ ਹੋਵੇਗਾ। ਮੈਨੂੰ ਠੀਕ ਨਾਲ ਨਹੀਂ ਪਤਾ ਕਿ ਸ਼ਬਦ ਕਿੰਨੇ ਕਠੋਰ ਹੋ ਸਕਦੇ ਹਨ ਪਰ ਇਮਾਨਦਾਰੀ ਨਾਲ ਕਹਾਂ ਤਾਂ ਇੰਨੀ ਨੌਜਵਾਨ ਟੀਮ ਦੇ ਨਾਲ ਅੱਗੇ ਵਧਣ ਦਾ ਸਿਰਫ ਇਕ ਹੀ ਰਸਤਾ ਹੈ ਤੇ ਉਹ ਹੈ ਅਤੀਤ ਨੂੰ ਪਿੱਛੇ ਛੱਡ ਕੇ ਆਪਣੀ ਖੇਡ ਦਾ ਪੱਧਰ ਉੱਚਾ ਕਰਨਾ।’’
ਉਸ ਨੇ ਕਿਹਾ, ‘‘ਇਸ ਲਈ ਉਸ ਨੂੰ ਮਜ਼ਬੂਤ ਕਾਰਜਸ਼ੈਲੀ ਤੇ ਟੀਮ ਦੇ ਅੰਦਰ ਚੰਗਾ ਮਾਹੌਲ ਤਿਆਰ ਕਰਨਾ ਪਵੇਗਾ। ਮੈਨੂੰ ਯਕੀਨ ਹੈ ਕਿ ਆਰ. ਸੀ. ਬੀ. ਤੋਂ ਮਿਲੀ ਇਸ ਕਰਾਰੀ ਹਾਰ ਤੋਂ ਬਾਅਦ ਚੇਨਈ ਦੇ ਡਰੈਸਿੰਗ ਰੂਮ ’ਚ ਬੇਹੱਦ ਨਿਰਾਸ਼ਾ ਦਾ ਮਾਹੌਲ ਹੋਵੇਗਾ।’’
IPL 2026: ਮੀਂਹ ਦੀ ਭੇਟ ਚੜ੍ਹਿਆ ਕੋਲਕਾਤਾ ਅਤੇ ਪੰਜਾਬ ਦਾ ਮੈਚ, ਦੋਵਾਂ ਟੀਮਾਂ ਨੂੰ ਮਿਲਿਆ 1-1 ਅੰਕ
NEXT STORY