ਮਿਆਮੀ- ਬ੍ਰੇਸ ਮੇਂਡੇਜ ਨੇ ਮੇਜਰ ਲੀਗ ਸਾਕਰ ’ਚ ਡੈਬਿਊ ਕਰਦੇ ਹੋਏ ਆਖਰੀ ਪਲਾਂ ’ਚ ਗੋਲ ਕੀਤਾ ਜਿਸ ਨਾਲ ਕੋਲੰਬਸ ਕਰੂ ਨੇ ਇੰਟਰ ਮਿਆਮੀ ਨੂੰ 2-2 ਨਾਲ ਬਰਾਬਰੀ ’ਤੇ ਰੋਕ ਦਿੱਤਾ। ਇਸ ਮੈਚ ’ਚ ਕੋਲੰਬਸ ਨੇ ਮਿਆਮੀ ਦੇ ਲਗਾਤਾਰ 6 ਮੈਚ ’ਚ ਜਿੱਤ ਦੇ ਕ੍ਰਮ ਨੂੰ ਵੀ ਤੋੜ ਦਿੱਤਾ। ਮਿਆਮੀ ਨੇ ਹਾਲਾਂਕਿ ਆਪਣੇ ਪਿਛਲੇ 7 ਮੈਚ ਨਹੀਂ ਗੁਆਏ ਹਨ।
ਮੇਂਡੇਜ ਨੇ 84ਵੇਂ ਮਿੰਟ ’ਚ ਫ੍ਰੀ ਕਿੱਕ ’ਤੇ ਗੋਲ ਕਰਕੇ ਕੋਲੰਬਸ ਨੂੰ ਬਰਾਬਰੀ ਦਿਵਾਈ। ਅਰਜਨਟੀਨਾ ਨੂੰ ਆਪਣੀ ਕਪਤਾਨੀ ’ਚ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਫਾਈਨਲ ’ਚ ਜਗ੍ਹਾ ਦਿਵਾਉਣ ਵਾਲਾ ਲਿਓਨਿਲ ਮੈਸੀ ਮਿਆਮੀ ਵੱਲੋਂ 53ਵੇਂ ਮਿੰਟ ’ਚ ਬਦਲਵੇਂ ਖਿਡਾਰੀ ਦੇ ਰੂਪ ’ਚ ਉੱਤਰਿਆ। ਉਸ ਨੂੰ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਸਫਲਤਾ ਨਹੀਂ ਮਿਲੀ।
ਕੋਲੰਬਸ ਨੂੰ ਪਹਿਲੇ ਹਾਫ ’ਚ ਆਤਮਘਾਤੀ ਗੋਲ ਦਾ ਵੀ ਫਾਇਦਾ ਮਿਲਿਆ। ਮਿਆਮੀ ਲਈ ਲੂਈ ਸੂਆਰੇਜ਼ ਨੇ 16ਵੇਂ ਮਿੰਟ ਜਦਕਿ ਨੋਹ ਐਲੇਨ ਨੇ ਪਹਿਲੇ ਹਾਫ ਦੇ ਇੰਜਰੀ ਟਾਈਮ ’ਚ ਗੋਲ ਕੀਤਾ।
ਲਵਲੀਨਾ ਨੇ ਅਸਾਮ ਦੇ ਹੜ੍ਹ ਪੀੜਤਾਂ ਨੂੰ ਸਮਰਪਿਤ ਕੀਤਾ ਰਾਸ਼ਟਰਮੰਡਲ ਖੇਡਾਂ ਦਾ ਤਮਗਾ
NEXT STORY