ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ ਦੇ ਅੱਧੇ ਤੋਂ ਜ਼ਿਆਦਾ ਮੈਚ ਖਤਮ ਹੋ ਚੁੱਕੇ ਹਨ ਪਰ ਸੈਮੀਫਾਈਨਲ ਦੇ ਲਈ 4 ਟੀਮਾਂ ਲੱਗਭਗ ਪੱਕੀਆਂ ਵੀ ਹੋ ਚੁੱਕੀਆਂ ਹਨ। ਅੰਕ ਸੂਚੀ 'ਚ ਬੀਤੇ ਦਿਨ ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਹੋਇਆ ਮੈਚ ਬਹੁਤ ਮਹੱਤਵਪੂਰਨ ਸੀ। ਜਿਸ ਤਰ੍ਹਾਂ ਹੀ ਨਿਊਜ਼ੀਲੈਂਡ ਦੀ ਟੀਮ ਮੈਚ ਜਿੱਤੀ। ਟਾਪ 4 ਟੀਮਾਂ ਦੀ ਸਥਿਤੀ ਪੱਕੀ ਹੋ ਗਈ। ਇਹ ਟੀਮਾਂ ਕਿਹੜੀਆਂ-ਕਿਹੜੀਆਂ ਹੋਣਗੀਆਂ।
ਇਹ ਹਨ ਟੀਮਾਂ—
ਨਿਊਜ਼ੀਲੈਂਡ—
ਨਿਊਜ਼ੀਲੈਂਡ ਟੀਮ 5 'ਚੋਂ 4 ਮੁਕਾਬਲੇ ਜਿੱਤ ਕੇ ਸਭ ਤੋਂ ਜ਼ਿਆਦਾ 9 ਪੁਆਇੰਟ ਹਾਸਲ ਕਰਕੇ ਅੰਕ ਸੂਚੀ 'ਚ ਪਹਿਲੇ ਸਥਾਨ 'ਤੇ ਚੱਲ ਰਹੀ ਹੈ। ਨਿਊਜ਼ੀਲੈਂਡ ਦਾ ਅਗਲਾ ਮੈਚ ਵੈਸਟਇੰਡੀਜ਼, ਪਾਕਿਸਤਾਨ, ਆਸਟਰੇਲੀਆ, ਇੰਗਲੈਂਡ ਨਾਲ ਹੋਣਾ ਹੈ। ਜੇਕਰ ਨਿਊਜ਼ੀਲੈਂਡ ਅਗਲੇ 2 ਮੈਚ ਜਿੱਤ ਜਾਂਦੀ ਹੈ ਤਾਂ ਉਸਦੇ ਅੰਕ 13 ਹੋ ਜਾਣਗੇ। ਇਸ ਦੇ ਨਾਲ ਹੀ ਉਸਦੀ ਸੈਮੀਫਾਈਨਲ 'ਚ ਜਗ੍ਹਾਂ ਪੱਕੀ ਹੋ ਜਾਵੇਗੀ। ਨਿਊਜ਼ੀਲੈਂਡ ਟੀਮ ਜਿਸ ਤਰ੍ਹਾਂ ਖੇਡ ਰਹੀ ਹੈ ਉਸਦਾ ਸੈਮੀਫਾਈਨਲ ਖੇਡਣਾ ਪੱਕਾ ਹੈ।
ਇੰਗਲੈਂਡ—
ਇੰਗਲੈਂਡ ਦੀ ਨੈੱਟ ਰਨ ਰੇਟ +1.862 ਹੈ ਜੋਕਿ ਬਾਕੀ ਟੀਮਾਂ ਤੋਂ ਜ਼ਿਆਦਾ ਹੈ। ਇੰਗਲੈਂਡ 5 ਚੋਂ 4 ਮੈਚ ਜਿੱਤ ਚੁੱਕੀ ਹੈ ਤੇ ਹੁਣ ਦੂਜੇ ਨੰਬਰ 'ਤੇ ਚੱਲ ਰਹੀ ਹੈ। ਇੰਗਲੈਂਡ ਦੇ ਅਗਲੇ ਮੈਚ ਸ਼੍ਰੀਲੰਕਾ, ਆਸਟਰੇਲੀਆ, ਭਾਰਤ ਤੇ ਨਿਊਜ਼ੀਲੈਂਡ ਨਾਲ ਹੋਣੇ ਹਨ। ਇਸ ਦੇ ਨਾਲ ਹੀ ਇੰਗਲੈਂਡ ਜੇਕਰ 2 ਮੈਚ ਜਿੱਤ ਜਾਂਦਾ ਹੈ ਤਾਂ ਉਹ 12 ਅੰਕਾਂ ਦੇ ਨਾਲ ਸੈਮੀਫਾਈਨਲ ਦਾ ਦਾਅਵੇਦਾਰ ਹੋਵੇਗਾ।
ਆਸਟਰੇਲੀਆ—
5 ਬਾਰ ਦੀ ਚੈਂਪੀਅਨ ਆਸਟਰੇਲੀਆ ਸਿਰਫ ਇਕ ਹੀ ਮੈਚ ਹਾਰਿਆ ਹੈ। ਉਸਦਾ ਅਗਲਾ ਮੁਕਾਬਲਾ ਬੰਗਲਾਦੇਸ਼, ਇੰਗਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਨਾਲ ਹੋਣਾ ਹੈ। ਆਸਟਰੇਲੀਆ ਦੇ ਹੁਣ 8 ਪੁਆਇੰਟ ਹਨ। ਜੇਕਰ ਉਹ ਬੰਗਲਾਦੇਸ਼ ਤੇ ਦੱਖਣੀ ਅਫਰੀਕਾ ਤੋਂ ਜਿੱਤ ਜਾਂਦੀ ਹੈ ਤਾਂ ਉਸਦਾ ਸੈਮੀਫਾਈਨਲ 'ਚ ਖੇਡਣਾ ਪੱਕਾ ਹੈ।
ਭਾਰਤ—
ਭਾਰਤੀ ਟੀਮ ਹੁਣ ਤਕ 4 ਹੀ ਮੈਚ ਖੇਡੀ ਹੈ ਇਸ 'ਚ 3 ਜਿੱਤ ਦੇ ਨਾਲ ਹੁਣ ਤਕ ਅੰਕ ਸੂਚੀ 'ਚ ਚੌਥੇ ਸਥਾਨ 'ਤੇ ਹੈ। ਭਾਰਤੀ ਟੀਮ ਦੇ ਅਗਲੇ ਮੁਕਾਬਲੇ ਅਫਗਾਨਿਸਤਾਨ, ਵੈਸਟਇੰਡੀਜ਼, ਇੰਗਲੈਂਡ, ਬੰਗਲਾਦੇਸ਼ ਤੇ ਸ਼੍ਰੀਲੰਕਾ ਦੇ ਨਾਲ ਹੋਣੇ ਹਨ। ਸੰਭਾਵਨਾ ਹੈ ਕਿ ਭਾਰਤੀ ਟੀਮ ਅਗਲੇ 5 'ਚੋਂ 4 ਮੁਕਾਬਲੇ ਆਸਾਨੀ ਨਾਲ ਜਿੱਤ ਲਵੇਗੀ। ਇਸ ਦੇ ਨਾਲ ਹੀ ਭਾਰਤੀ ਟੀਮ ਕੋਲ ਅੰਕ ਸੂਚੀ 'ਚ ਟਾਪ 'ਤੇ ਆਉਣ ਦਾ ਮੌਕਾ ਹੋਵੇਗਾ।
ਇਨ੍ਹਾਂ ਚਾਰਾਂ ਟੀਮਾਂ ਦਾ ਸੈਮੀਫਾਈਨਲ 'ਚ ਪਹੁੰਚਣ ਦਾ ਦਾਅਵਾ ਇਸ ਲਈ ਵੀ ਸਾਫ ਹੋਇਆ ਹੈ ਕਿਉਂਕਿ ਟਾਪ-4 ਦੀ ਦਾਅਵੇਦਾਰ ਮੰਨੀਆਂ ਜਾ ਰਹੀਆਂ ਵੱਡੀਆਂ ਟੀਮਾਂ ਲਗਭਗ ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਨੇੜੇ ਹਨ। ਵੈਸਟਇੰਡੀਜ਼ ਇਸ ਸਮੇਂ 7ਵੇਂ ਸਥਾਨ, ਦੱਖਣੀ ਅਫਰੀਕਾ 8ਵੇਂ ਸਥਾਨ, ਪਾਕਿਸਤਾਨ 9ਵੇਂ ਨੰਬਰ 'ਤੇ ਚੱਲ ਰਹੀਆਂ ਹਨ। ਪਾਕਿਸਤਾਨ ਜੇਕਰ ਅਗਲੇ ਚਾਰੇ ਮੈਚ ਜਿੱਤ ਜਾਂਦੀ ਹੈ ਤਾਂ ਉਸਦੇ 11 ਅੰਕ ਹੋਣਗੇ। ਜੋਕਿ ਸੈਮੀਫਾਈਨਲ 'ਚ ਪਹੁੰਚੀ ਟੀਮਾਂ ਤੋਂ ਘੱਟ ਹੋਣਗੇ। ਇਸ ਦੇ ਨਾਲ ਹੀ ਦੱਖਣੀ ਅਫਰੀਕਾ 6 ਮੈਚਾਂ 'ਚੋਂ ਚਾਰ ਮੈਚ ਹਾਰ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ ਪਰ ਬੰਗਲਾਦੇਸ਼ ਦੀ ਟੀਮ ਅਜੇ ਵੀ ਆਪਣਾ ਦਮ ਦਿਖਾ ਰਹੀ ਹੈ। ਬੰਗਲਾਦੇਸ਼ ਦੇ ਅਗਲੇ ਮੁਕਾਬਲੇ ਵੱਡੀਆਂ ਟੀਮਾਂ ਦੇ ਨਾਲ ਹਨ। ਇਸ ਦੌਰਾਨ ਉਸਦਾ ਟਾਪ-4 'ਚ ਪਹੁੰਚਣ ਦਾ ਰਸਤਾ ਮੁਸ਼ਕਿਲ ਲੱਗ ਰਿਹਾ ਹੈ।
ਇਸ ਟੀ-20 ਲੀਗ 'ਚ ਖੇਡਦੇ ਹੋਏ ਨਜ਼ਰ ਆਉਣਗੇ ਯੁਵਰਾਜ ਸਿੰਘ
NEXT STORY