ਚੇਨਈ– ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਆਲਰਾਊਂਡਰ ਆਰ. ਅਸ਼ਵਿਨ ਨੇ ਆਪਣੀ ਟੀਮ ਤੋਂ ਪੁੱਛਿਆ ਹੈ ਕਿ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਉਸਦੀ ਭੂਮਿਕਾ ਕੀ ਹੋਵੇਗੀ। ਉਸ ਨੇ ਫ੍ਰੈਂਚਾਈਜ਼ੀ ਨੂੰ ਕਿਹਾ ਕਿ ਜੇਕਰ ਉਹ ਟੀਮ ਦੀਆਂ ਯੋਜਨਾਵਾਂ ਵਿਚ ਫਿੱਟ ਨਹੀਂ ਬੈਠਦਾ ਤਾਂ ਉਸ ਨੂੰ ਟੀਮ ਤੋਂ ਵੱਖ ਹੋਣ ਵਿਚ ਕੋਈ ਇਤਰਾਜ਼ ਨਹੀਂ ਹੈ। ਖਿਡਾਰੀਆਂ ਨੂੰ ਰਿਲੀਜ਼ ਕਰਨ ਦੀ ਆਖਰੀ ਮਿਤੀ ਆਮ ਤੌਰ ’ਤੇ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਸ ਸਾਲ ਦੀ ਨਿਲਾਮੀ ਕਦੋਂ ਹੈ। ਇਹ ਆਈ. ਪੀ. ਐੱਲ. 2026 ਲਈ ਅਜੇ ਤੈਅ ਨਹੀਂ ਹੋਇਆ ਹੈ। ਵੱਡੀ ਨਿਲਾਮੀ ਹਰ ਤਿੰਨ ਸਾਲ ਵਿਚ ਹੁੰਦੀ ਹੈ ਪਰ ਛੋਟੀ ਨਿਲਾਮੀ ਹਰ ਸਾਲ ਹੁੰਦੀ ਹੈ। ਇਹ ਆਮ ਤੌਰ ’ਤੇ ਨਵੰਬਰ ਤੋਂ ਫਰਵਰੀ ਵਿਚਾਲੇ ਕਦੇ ਵੀ ਹੋ ਸਕਦੀ ਹੈ। ਜੇਕਰ ਕਿਸੇ ਖਿਡਾਰੀ ਦਾ ਟ੍ਰੇਡ ਹੋਣਾ ਹੋਵੇ ਤਾਂ ਇਹ ਨਿਲਾਮੀ ਇਕ ਹਫਤੇ ਪਹਿਲਾਂ ਤੱਕ ਹੋ ਸਕਦੀ ਹੈ। ਅਸ਼ਿਵਨ ਆਈ. ਪੀ. ਐੱਲ. ਵਿਚ ਪੰਜਵਾਂ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਸ ਨੇ ਸੀ. ਐੱਸ. ਕੇ. ਤੋਂ ਸ਼ੁਰੂਆਤ ਕੀਤੀ ਸੀ ਤੇ ਇਸ ਤੋਂ ਬਾਅਦ ਉਹ ਰਾਈਜ਼ਿੰਗ ਪੁਣੇ ਸੁਪਰ ਜਾਇੰਟਸ, ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼), ਦਿੱਲੀ ਕੈਪੀਟਲਸ ਤੇ ਰਾਜਸਥਾਨ ਰਾਇਲਜ਼ ਲਈ ਖੇਡਿਆ।
ਸੀ. ਐੱਸ. ਕੇ. ਨੂੰ ਅਜੇ ਹੋਰ ਵੀ ਵੱਡੇ ਫੈਸਲੇ ਲੈਣੇ ਹਨ, ਜਿਨ੍ਹਾਂ ਵਿਚ ਕਪਤਾਨੀ ਦਾ ਮਾਮਲਾ ਵੀ ਸ਼ਾਮਲ ਹੈ। ਪਿਛਲੇ ਸੀਜ਼ਨ ਵਿਚ ਜਦੋਂ ਨਿਯਮਤ ਕਪਤਾਨ ਰਿਤੂਰਾਜ ਗਾਇਕਵਾੜ ਜ਼ਖ਼ਮੀ ਹੋ ਕੇ ਬਾਹਰ ਹੋ ਗਿਆ ਸੀ ਤਦ ਮਹਿੰਦਰ ਸਿੰਘ ਧੋਨੀ ਨੇ ਕਮਾਨ ਸੰਭਾਲੀ ਸੀ। ਫ੍ਰੈਂਚਾਈਜ਼ੀ ਹਮੇਸ਼ਾ ਧੋਨੀ ਦੇ ਟ੍ਰੇਨਿੰਗ ਸ਼ੁਰੂ ਕਰਨ ਤੋਂ ਬਾਅਦ ਸਾਲ ਦੇ ਅੰਤ ਤੱਕ ਉਸਦੀ ਉਪਲੱਬਧਤਾ ਦੇ ਫੈਸਲੇ ਦਾ ਇੰਤਜ਼ਾਰ ਕਰਦੀ ਹੈ। ਪਿਛਲੇ ਸਾਲ ਸੀ. ਐੱਸ. ਕੇ. ਧੋਨੀ ਦੇ ਮੌਜੂਦ ਹੋਣ ਦੇ ਬਾਵਜੂਦ ਗਾਇਕਵਾੜ ਨੂੰ ਕਪਤਾਨ ਬਣਾਇਆ ਸੀ ਤੇ ਅਗਲੇ ਸਾਲ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ, ਭਾਵੇਂ ਧੋਨੀ ਖੇਡਣਾ ਜਾਰੀ ਰੱਖੇ।
10 ਸਾਲਾ ਬੋਧਨਾ ਬਣੀ ਗ੍ਰੈਂਡਮਾਸਟਰ ਨੂੰ ਹਰਾਉਣ ਵਾਲੀ ਸਭ ਤੋਂ ਘੱਟ ਉਮਰ ਦੀ ਸ਼ਤਰੰਜ ਖਿਡਾਰਨ
NEXT STORY