ਆਗਰਾ (ਵਾਰਤਾ)- ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਬੁੱਧਵਾਰ ਸ਼ਾਮ ਆਪਣੀ ਮੰਗੇਤਰ ਜਯਾ ਭਾਰਦਵਾਜ ਨਾਲ ਇੱਥੇ ਇਕ ਪੰਜ ਤਾਰਾ ਹੋਟਲ ਵਿਚ 7 ਫੇਰੇ ਲਏ। ਆਗਰਾ ਦੇ ਰਹਿਣ ਵਾਲੇ ਚਾਹਰ ਲਾੜੇ ਦੇ ਪਹਿਰਾਵੇ 'ਚ ਘੋੜੀ 'ਤੇ ਸਵਾਰ ਹੋ ਕੇ ਬੈਂਡ ਨਾਲ ਬਾਰਾਤ ਲੈ ਕੇ ਹੋਟਲ ਪਹੁੰਚੇ। ਬਾਰਾਤ ਰਾਤ ਕਰੀਬ 9 ਵਜੇ ਹੋਟਲ ਪਹੁੰਚੀ। ਦੀਪਕ ਦੇ ਸਟੇਜ 'ਤੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਜਯਾ ਭਾਰਦਵਾਜ ਵੀ ਦੁਲਹਨ ਦੇ ਪਹਿਰਾਵੇ 'ਚ ਨਜ਼ਰ ਆਈ। ਜੈਮਾਲਾ ਦੀ ਰਸਮ ਸਟੇਜ ’ਤੇ ਹੀ ਪੂਰੀ ਕੀਤੀ ਗਈ। ਇਸ ਤੋਂ ਬਾਅਦ ਦੋਵਾਂ ਨੇ 7 ਫੇਰੇ ਲਏ।
ਇਹ ਵੀ ਪੜ੍ਹੋ: ਭਾਰਤੀ ਕ੍ਰਿਕਟਰ ਦੀਪਕ ਚਾਹਰ ਅੱਜ ਬੱਝਣਗੇ ਵਿਆਹ ਦੇ ਬੰਧਨ 'ਚ, ਸੰਗੀਤ ਸਮਾਰੋਹ ਦੀਆਂ ਤਸਵੀਰਾਂ ਆਈਆਂ ਸਾਹਮਣੇ
ਦੀਪਕ ਚਾਹਰ ਅਤੇ ਜਯਾ ਭਾਰਦਵਾਜ ਦੀ ਮੁਲਾਕਾਤ ਦੀਪਕ ਦੀ ਭੈਣ ਮਾਲਤੀ ਨੇ ਕਰਵਾਈ ਸੀ। ਮਾਲਤੀ ਚਾਹਰ ਐਕਟ੍ਰੈੱਸ ਅਤੇ ਮਾਡਲ ਹੈ। ਜਯਾ ਭਾਰਦਵਾਜ ਐੱਮ. ਬੀ. ਏ. ਕਰਨ ਤੋਂ ਬਾਅਦ ਦਿੱਲੀ ਵਿਚ ਇਕ ਟੈਲੀਕਾਮ ਕੰਪਨੀ ਵਿਚ ਡਿਜੀਟਲ ਪਲੇਟਫਾਰਮ ਹੈੱਡ ਵਜੋਂ ਕੰਮ ਕਰ ਰਹੀ ਹੈ। ਜਯਾ ਦਾ ਭਰਾ ਸਿਧਾਰਥ ਬਿੱਗ ਬਾਸ-5 ਵਿਚ ਆ ਚੁੱਕਾ ਹੈ। ਇਸ ਤੋਂ ਪਹਿਲਾਂ ਹੋਟਲ ਵਿੱਚ ਹਲਦੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੀਪਕ ਚਾਹਰ ਅਤੇ ਜਯਾ ਨੇ ਖੂਬ ਮਸਤੀ ਕੀਤੀ। ਰਸਮ ਦੌਰਾਨ ਜਦੋਂ ਦੋਹਾਂ ਨੂੰ ਹਲਦੀ ਲਗਾਈ ਜਾ ਰਹੀ ਸੀ ਤਾਂ ਦੀਪਕ ਅਤੇ ਜਯਾ ਬੈਠੇ ਨੱਚ ਰਹੇ ਸਨ। ਮੰਗਲਵਾਰ ਨੂੰ ਮਹਿੰਦੀ ਦੀ ਰਸਮ ਨਾਲ ਵਿਆਹ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ: ਮਹਿੰਦਰ ਸਿੰਘ ਧੋਨੀ ਸਮੇਤ 8 ਲੋਕਾਂ ਖ਼ਿਲਾਫ਼ ਮਾਮਲਾ ਦਰਜ, 28 ਜੂਨ ਨੂੰ ਹੋਵੇਗੀ ਸੁਣਵਾਈ, ਜਾਣੋ ਪੂਰਾ ਮਾਮਲਾ
ਸੌਰਵ ਗਾਂਗੁਲੀ ਨੇ ਦਿੱਤੇ ਨਵੀਂ ਪਾਰੀ ਸ਼ੁਰੂ ਕਰਨ ਦੇ ਸੰਕੇਤ, ਕੀਤਾ ਟਵੀਟ
NEXT STORY