ਕੋਪਨਹੇਗਨ : ਡੈਨਮਾਰਕ ਓਪਨ 2026 ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਤਨਵੀ ਸ਼ਰਮਾ ਅਤੇ ਟ੍ਰੀਸਾ ਜੌਲੀ-ਗਾਯਤਰੀ ਗੋਪੀਚੰਦ ਦੀ ਹਾਰ ਨਾਲ ਭਾਰਤ ਦੀ ਚੁਣੌਤੀ ਸਮਾਪਤ ਹੋ ਗਈ ਹੈ। ਔਰਤਾਂ ਦੇ ਸਿੰਗਲਜ਼ ਮੁਕਾਬਲੇ ਵਿੱਚ ਵਿਸ਼ਵ ਦੀ 24ਵੇਂ ਨੰਬਰ ਦੀ ਖਿਡਾਰਨ ਤਨਵੀ ਸ਼ਰਮਾ ਨੂੰ ਦੁਨੀਆ ਦੀ ਨੰਬਰ 1 ਅਤੇ ਚੋਟੀ ਦੀ ਸੀਡ ਕੋਰੀਆ ਦੀ ਐਨ ਸੇ-ਯੰਗ ਹੱਥੋਂ 38 ਮਿੰਟਾਂ ਵਿੱਚ 21-15, 21-13 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਤੋਂ ਪਹਿਲਾਂ, ਔਰਤਾਂ ਦੇ ਡਬਲਜ਼ ਵਿੱਚ ਟ੍ਰੀਸਾ ਜੌਲੀ ਅਤੇ ਗਾਯਤਰੀ ਗੋਪੀਚੰਦ ਦੀ ਜੋੜੀ ਪਹਿਲਾ ਗੇਮ ਜਿੱਤਣ ਦੇ ਬਾਵਜੂਦ ਮਲੇਸ਼ੀਆ ਦੀ ਦੂਜੀ ਸੀਡ ਜੋੜੀ ਪਰਲੀ ਟੈਨ ਅਤੇ ਥਿਨਾਹ ਮੁਰਲੀਧਰਨ ਤੋਂ 14-21, 21-17, 21-11 ਨਾਲ ਹਾਰ ਕੇ ਬਾਹਰ ਹੋ ਗਈ। ਇਸ ਟੂਰਨਾਮੈਂਟ ਵਿੱਚ ਪੀ.ਵੀ. ਸਿੰਧੂ, ਲਕਸ਼ਯ ਸੇਨ ਅਤੇ ਸਾਤਵਿਕਸਾਈਰਾਜ-ਚਿਰਾਗ ਸ਼ੈੱਟੀ ਸਮੇਤ ਭਾਰਤ ਦੇ ਹੋਰ ਪ੍ਰਮੁੱਖ ਖਿਡਾਰੀ ਸ਼ੁਰੂਆਤੀ ਗੇੜਾਂ ਵਿੱਚ ਹੀ ਬਾਹਰ ਹੋ ਗਏ ਸਨ। ਹੁਣ ਭਾਰਤੀ ਬੈਡਮਿੰਟਨ ਖਿਡਾਰੀ 20 ਤੋਂ 25 ਅਕਤੂਬਰ ਤੱਕ ਖੇਡੇ ਜਾਣ ਵਾਲੇ ਫ੍ਰੈਂਚ ਓਪਨ ਵਿੱਚ ਅਗਲੀ ਚੁਣੌਤੀ ਪੇਸ਼ ਕਰਨਗੇ।
ਪਿਛਲੇ ਸਾਲ ਹਾਕੀ ਛੱਡਣ ਦਾ ਫੈਸਲਾ ਕਰ ਲਿਆ ਸੀ ਪਰ ਹੁਣ ਓਲੰਪਿਕ ਤਮਗਾ ਜਿੱਤਣਾ ਚਾਹੁੰਦੀ ਹਾਂ : ਸਵਿਤਾ
NEXT STORY