ਕੋਫਸ ਹਾਰਬਰ (ਨਿਊ ਸਾਊਥ ਵੇਲਸ)— ਭਾਰਤੀ ਮਹਿਲਾ ਗੋਲਫਰ ਦੀਕਸ਼ਾ ਡਾਗਰ ਨੇ ਸ਼ਨੀਵਾਰ ਨੂੰ ਇੱਥੇ ਪੈਸੇਫਿਕ ਬੇ ਰਿਜ਼ਾਰਟ ਆਸਟਰੇਲੀਅਨ ਲੇਡੀਜ਼ ਕਲਾਸਿਕ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ 'ਚ ਪੰਜ ਬੋਗੀ ਕਰ ਕੇ ਖਰਾਬ 76 ਕਾਰਡ ਖੇਡਿਆ ਜਿਸ ਨਾਲ ਉਹ 10 ਪਾਇਦਾਨ ਖਿਸਕ ਕੇ ਸੰਯੁਕਤ 47ਵੇਂ ਸਥਾਨ 'ਤੇ ਪਹੁੰਚ ਗਈ। ਕੱਟ 'ਚ ਪ੍ਰਵੇਸ਼ ਕਰਨ ਵਾਲੀ ਇਕ ਹੋਰ ਭਾਰਤੀ ਤਵੇਸਾ ਮਲਿਕ ਨੇ ਵੀ 76 ਦਾ ਕਾਰਡ ਖੇਡਿਆ ਜੋ ਸੰਯੁਕਤ 47ਵੇਂ ਸਥਾਨ ਤੋਂ ਸੰਯੁਕਤ 51ਵੇਂ ਸਥਾਨ 'ਤੇ ਖਿਸਕ ਗਈ। ਦੀਕਸ਼ਾ ਪਹਿਲੀ ਵਾਰ ਆਸਟਰੇਲੀਆ 'ਚ ਖੇਡ ਰਹੀ ਹੈ, ਉਨ੍ਹਾਂ ਦਾ ਕੁੱਲ ਸਕੋਰ ਅੱਠ ਓਵਰ 224 ਹੈ। ਜਦਕਿ ਤਵੇਸਾ ਦਾ ਕੁੱਲ ਸਕੋਰ 9 ਓਵਰ 225 ਹੈ।
ਕੋਹਲੀ ਦੀ ਸਲਾਹ, IPL ਤੋਂ ਖਰਾਬ ਤਕਨੀਕੀ ਆਦਤਾਂ ਨਾ ਸਿੱਖਣ ਖਿਡਾਰੀ
NEXT STORY