ਹਿਲਵਰਸਮ (ਨੀਦਰਲੈਂਡ)- ਭਾਰਤੀ ਗੋਲਫਰ ਦੀਕਸ਼ਾ ਡਾਗਰ ਆਖ਼ਰੀ ਦੌਰ 'ਚ 71 ਦੇ ਸਕੋਰ ਦੇ ਨਾਲ ਇੱਥੇ ਲੇਡੀਜ਼ ਯੂਰਪੀ ਟੂਰ ਦੇ ਡੱਚ ਲੇਡੀਜ਼ ਓਪਨ ਟੂਰਨਾਮੈਂਟ 'ਚ ਸਾਂਝੇ ਤੌਰ 'ਤੇ ਨੌਵੇਂ ਸਥਾਨ 'ਤੇ ਰਹੀ। ਸ਼ੁਰੂਆਤੀ ਦੌਰ 'ਚ 71 ਤੇ 70 ਦਾ ਸਕੋਰ ਬਣਾਉਣ ਵਾਲੀ ਦੀਕਸ਼ਾ ਦਾ ਕੁਲ ਸਕੋਰ ਚਾਰ ਅੰਡਰ 212 ਰਿਹਾ।
ਹੋਰ ਭਾਰਤੀਆਂ 'ਚ ਯੁਵਾ ਹਿਤਾਸ਼ੀ ਬਕਸ਼ੀ (71, 73, 69) ਸਾਂਝੇ ਤੌਰ 'ਤੇ 12ਵੇਂ ਜਦਕਿ ਅਵਨੀ ਪ੍ਰਸ਼ਾਂਤ (77, 70 ਤੇ 67) ਸਾਂਝੇ ਤੌਰ 'ਤੇ 19ਵੇਂ ਸਥਾਨ 'ਤੇ ਰਹੀਆਂ। ਇਸ ਤੋਂ ਪਹਿਲਾਂ, ਤਵੇਸਾ ਮਲਿਕ (74 ਅਤੇ 75) ਕੱਟ ਤੋਂ ਖੁੰਝ ਗਈ ਜਦੋਂ ਕਿ ਪ੍ਰਣਵੀ ਉਰਸ ਨੇ ਡਾਕਟਰੀ ਕਾਰਨਾਂ ਕਰਕੇ ਪਹਿਲੇ ਦੌਰ ਤੋਂ ਬਾਅਦ ਪਿੱਛੇ ਹਟਣ ਦਾ ਫੈਸਲਾ ਕੀਤਾ।
ਇੰਗਲੈਂਡ ਦੌਰੇ ਤੋਂ ਪਹਿਲਾਂ ਸਖਤ ਡਾਈਟ ਅਤੇ ਟ੍ਰੇਨਿੰਗ 'ਤੇ ਸਰਫਰਾਜ਼ ਖਾਨ, ਵਜ਼ਨ 'ਚ ਕੀਤੀ ਭਾਰੀ ਕਟੌਤੀ
NEXT STORY