ਸਪੋਰਟਸ ਡੈਸਕ : ਦਿ ਰਾਕ ਦੇ ਨਾਮ ਤੋਂ ਦੁਨੀਆ ਭਰ ਵਿਚ ਮਸ਼ਹੂਰ ਸਾਬਕਾ ਡਬਲਯੂ.ਡਬਲਯੂ.ਈ. ਸਟਾਰ ਡਿਵੇਨ ਜਾਨਸਨ ਹਾਲੀਵੁੱਡ ਵਿਚ ਕਾਫ਼ੀ ਲੋਕਪ੍ਰਿਯ ਹਨ ਅਤੇ ਉਹ ਇਨ੍ਹੀਂ ਦਿਨੀਂ ਇਕ ਵੈਬ ਸੀਰੀਜ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਸ ਵੈਬ ਸੀਰੀਜ਼ ਦੇ ਇਕ ਸੀਨ ਦੌਰਾਨ ਜਾਨਸਨ ਵੱਡੇ ਅਤੇ ਤਾਕਤਵਰ ਹੋਣ ਕਾਰਨ ਇਲੈਕਟਰਿਕ ਸੁਪਰਕਾਰ ਪੋਰਸ਼ੇ ਪੋਲਸਟਾਰ ਵਿਚ ਬੈਠ ਨਹੀਂ ਸਕੇ, ਜਿਸ ਦੀ ਕਾਰਨ ਪੂਰਾ ਸ਼ਾਟ ਬਦਲਣਾ ਪਿਆ। ਇਸ ਗੱਲ ਦੀ ਜਾਣਕਾਰੀ ਹਾਲੀਵੁੱਡ ਸਟਾਰ ਨੇ ਖ਼ੁਦ ਸੋਸ਼ਲ ਮੀਡੀਆ 'ਤੇ ਦੱਸੀ ਹੈ।
ਇਹ ਵੀ ਪੜ੍ਹੋ: ਸ਼ਰਾਰਾ ਸੂਟ ਪਾ ਕੇ ਧੋਨੀ ਦੀ ਧੀ ਜੀਵਾ ਨੇ ਕੀਤਾ ਡਾਂਸ, ਵੀਡੀਓ ਵਾਇਰਲ
ਦਿ ਰਾਕ ਨੇ ਇੰਸਟਾਗਰਾਮ 'ਤੇ ਪੋਰਸ਼ੇ ਪੋਲਸਟਾਰ ਵਿਚ ਨਾ ਬੈਠ ਪਾਉਣ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਸਪੋਰਟਸ ਕਾਰ ਵਿਚ ਫਿੱਟ ਨਾ ਆਉਣ ਕਾਰਨ ਹੁਣ ਸਾਨੂੰ ਪੂਰੇ ਸ਼ਾਟ ਨੂੰ ਬਦਲਣਾ ਹੋਵੇਗਾ। ਸਾਡੀ ਨੈਟਫਲਿਕਸ ਮੂਵੀ ਰੈਡ ਨੋਟਿਸ ਲਈ ਮੇਰੇ ਲੇਖਕ ਅਤੇ ਨਿਰਦੇਸ਼ਕ ਰਾਸਨ ਥਰਬਰ ਨੇ ਇਹ ਸੀਨ ਲਿਖਿਆ ਹੈ, ਜਿੱਥੇ ਮੈਂ ਪੋਰਸ਼ੇ ਨੂੰ ਚਲਾਉਂਦਾ ਹਾਂ। ਮਹੀਨਿਆਂ ਦੀ ਕੋਸ਼ਿਸ਼ ਅਤੇ ਪੈਸੇ ਖਰਚ ਕੇ ਇਸ ਕਾਰ ਨੂੰ ਖਰੀਦਿਆ ਅਤੇ ਹੁਣ ਬਿੱਗ ਚੇਜ਼ ਸਿਕਵੈਂਸ ਦੇ ਅਭਿਆਸ ਦਾ ਸਮਾਂ ਹੈ।'
ਇਹ ਵੀ ਪੜ੍ਹੋ: ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਖ਼ੁਸ਼ਖ਼ਬਰੀ, DA 'ਚ ਹੋ ਸਕਦੈ ਵਾਧਾ
ਕਾਰ ਵਿਚ ਨਾ ਬੈਠ ਪਾਉਣ ਵਾਲਾ ਵਾਕ ਸਾਂਝਾ ਕਰਦੇ ਹੋਏ ਜਾਨਸਨ ਨੇ ਕਿਹਾ, 'ਰਾਸਨ ਕਹਿੰਦੇ ਹਨ, ਹੈਲੋ ਡਿਵੇਨ ਪੋਰਸ਼ੇ ਵਿਚ ਬੈਠੋ ਅਤੇ ਮੈਂ ਸ਼ਾਟ ਲਈ ਚੀਜਾਂ ਸੈਟ ਕਰਦਾ ਹਾਂ। ਜਾਨਸਨ ਕਹਿੰਦੇ ਹਨ ਚਲੋ ਸ਼ੁਰੂ ਕਰਦੇ ਹਾਂ ਅਤੇ ਕਾਰ ਵਿਚ ਬੈਠਣ ਦੀ ਕੋਸ਼ਿਸ਼ ਕਰਦੇ ਹਨ ਪਰ ਚੌੜੀ ਪਿੱਠ ਕਾਰਨ ਉਹ ਕਾਰ ਵਿਚ ਫੱਸ ਜਾਂਦੇ ਹਨ। ਇਸ 'ਤੇ ਰਾਸਨ ਹੱਸਣ ਲੱਗਦੇ ਹਨ। ਜਾਨਸਨ ਫਿਰ ਤੋਂ ਕਾਰ ਵਿਚ ਬੈਠਣ ਦੀ ਕੋਸ਼ਿਸ਼ ਕਰਦੇ ਹਨ ਪਰ ਉਹ ਸਫਲ ਨਹੀਂ ਹੋ ਪਾਉਂਦੇ। ਰਾਸਨ ਪੁੱਛਦੇ ਹਨ ਕਿ ਕੀ ਤੁਸੀਂ ਕਾਰ ਵਿਚ ਫਿੱਟ ਹੋ ਪਾ ਰਹੇ ਹੋ? ਜਾਨਸਨ ਕਹਿੰਦੇ ਹਨ ਨਹੀਂ। ਇਸ 'ਤੇ ਰਾਸਨ ਹੱਸਣ ਲੱਗਦੇ ਹਨ ਅਤੇ ਕਹਿੰਦੇ ਹਨ ਕਿ ਕੀ ਤਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ? ਜਾਨਸਨ ਇਸ 'ਤੇ ਕਹਿੰਦੇ ਹਨ, ਨਹੀਂ। ਰਾਸਨ ਫਿਰ ਕਹਿੰਦੇ ਹੈ ਮੇਰੇ ਇਸ਼ਵਰ। ਇਸ ਦੇ ਬਾਅਦ ਕਰੀਬ 15 ਸਕਿੰਟ ਦੀ ਖਾਮੋਸ਼ੀ ਦੇ ਬਾਅਦ ਰਾਸਨ, ਡਿਵੇਨ ਜਾਨਸਨ ਅਤੇ ਉੱਥੇ ਮੌਜੂਦ ਸਾਰੇ ਲੋਕ ਹੱਸਣ ਲੱਗਦੇ ਹਨ।'
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਇਸ ਨੌਜਵਾਨ ਕ੍ਰਿਕਟਰ ਨੇ ਕੀਤੀ ਖ਼ੁਦਕੁਸ਼ੀ
ਧਿਆਨਦੇਣ ਯੋਗ ਹੈ ਕਿ 8 ਸਾਲਾਂ ਤੱਕ ਡਬਲਯੂ.ਡਬਲਯੂ.ਈ. ਲਈ ਰੈਸਲਿੰਗ ਕਰਣ ਦੇ ਬਾਅਦ ਜਾਨਸਨ ਨੇ ਫਿਲਮਾਂ ਵਿਚ ਆਪਣੀ ਕਿਸਮਤ ਨੂੰ ਅਜਮਾਇਆ। ਉਨ੍ਹਾਂ ਦੀ ਪਹਿਲੀ ਫਿਲਮ 2001 ਵਿਚ ਆਈ ਦਿ ਮਮੀ ਰਿਟਰਨਸ ਸੀ, ਜਿਸ ਵਿਚ ਉਨ੍ਹਾਂ ਨੇ ਸਕਾਰਪੀਅਨ ਕਿੰਗ ਦਾ ਰੋਲ ਅਦਾ ਕੀਤਾ ਸੀ, ਜਿਸ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਇਸ ਦੇ ਬਾਅਦ ਦਿ ਰਾਕ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਹਾਲੀਵੁੱਡ ਵਿਚ ਆਪਣੇ ਕੰਮ ਦੀ ਬਦੌਲਤ ਬੁਲੰਦੀਆਂ ਨੂੰ ਹਾਸਲ ਕੀਤਾ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਲਈ ਕਾਂਗਰਸੀ ਆਗੂ ਨੇ ਵਰਤੇ ਇਤਰਾਜ਼ਯੋਗ ਸ਼ਬਦ, ਟਰੋਲ ਹੁੰਦੇ ਹੀ ਮਾਰਿਆ 'ਯੂ-ਟਰਨ'
ਟੋਕੀਓ ਓਲੰਪਿਕ ਦਾ 2021 ਵਿਚ ਹੋਵੇਗਾ ਆਯੋਜਨ : ਜਾਪਾਨੀ ਪ੍ਰਧਾਨ ਮੰਤਰੀ
NEXT STORY