ਪੈਰਿਸ- ਰੂਸ ਦੇ ਦੂਜਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੇ ਆਸਾਨ ਜਿੱਤ ਨਾਲ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਅਮਰੀਕੀ ਓਪਨ ਚੈਂਪੀਅਨ ਮੇਦਵੇਦੇਵ ਨੇ ਅਰਜਨਟੀਨਾ ਦੇ ਫਾਕੁੰਡੋ ਬਾਗਨਿਸ ਨੂੰ ਸਿੱਧੇ ਸੈੱਟਾਂ 'ਚ 6-2, 6-2, 6-2 ਨਾਲ ਹਰਾਇਆ।
ਲਗਭਗ ਦੋ ਮਹੀਨੇ ਪਹਿਲਾਂ ਹਰਨੀਆ ਦੀ ਸਰਜਰੀ ਕਰਾਉਣ ਦੇ ਬਾਅਦ ਮੇਦਵੇਦੇਵ ਦੀ ਇਹ ਪਹਿਲੀ ਜਿੱਤ ਹੈ। ਪਿਛਲੇ ਹਫ਼ਤੇ ਸਰਜਰੀ ਦੇ ਬਾਅਦ ਵਾਪਸੀ ਕਰਦੇ ਹੋਏ ਉਨ੍ਹਾਂ ਨੂੰ ਜਿਨੇਵਾ ਓਪਨ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਫ੍ਰੈਂਚ ਓਪਨ ਦੇ ਪਹਿਲੇ ਦੌਰ 'ਚ ਲਗਾਤਾਰ ਚਾਰ ਵਾਰ ਹਾਰ ਝੱਲਣ ਵਾਲੇ ਮੇਦਵੇਦੇਵ ਪਿਛਲੇ ਸਾਲ ਰੋਲਾਂ ਗੈਰੋ 'ਤੇ ਕੁਆਰਟਰ ਫਾਈਨਲ 'ਚ ਪੁੱਜਣ 'ਚ ਸਫਲ ਰਹੇ ਸਨ।
ਬ੍ਰੇਕਅਪ : ਅਲਫੋਂਸੋ ਡੇਵਿਸ ਨੇ ਫੁੱਟਬਾਲਰ ਪ੍ਰੇਮਿਕਾ Jordyn Huitema ਤੋਂ ਕੀਤਾ ਕਿਨਾਰਾ
NEXT STORY