ਨਿਸ਼ਿਨ : ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਭਾਰਤੀ ਪੁਰਸ਼ ਕ੍ਰਿਕਟ ਟੀਮ ਦਾ ਸਾਹਮਣਾ ਏਸ਼ੀਆਈ ਖੇਡਾਂ ਦੇ ਪਹਿਲੇ ਮੈਚ ’ਚ ਸੋਮਵਾਰ ਨੂੰ ਅਫਗਾਨਿਸਤਾਨ ਨਾਲ ਹੋਵੇਗਾ ਤੇ ਜਾਪਾਨ ਦੇ ਹਾਲਾਤ ’ਚ ਜਲਦੀ ਢਲਣ ਦੀ ਚੁਣੌਤੀ ਟੀਮਾਂ ਸਾਹਮਣੇ ਰਹੇਗੀ।
ਕੋਰੋਗੀ ਸਪੋਰਟਸ ਪਾਰਕ ’ਤੇ ਹੀ ਮਹਿਲਾ ਵਰਗ ਦੀ ਪ੍ਰਤੀਯੋਗਿਤਾ ਹੋਈ ਸੀ ਜਿਸ ’ਚ ਭਾਰਤ ਨੇ ਸੋਨ ਤਮਗਾ ਜਿੱਤਿਆ। ਮਹਿਲਾਵਾਂ ਦੇ ਮੁਕਾਬਲਿਆਂ ’ਚ ਵੱਡੇ ਸਕੋਰ ਬਣੇ ਪਰ ਅਜੇ ਤੱਕ ਪੁਰਸ਼ ਟੀਮ ਦੇ ਮੈਚਾਂ ’ਚ ਵੱਡੇ ਸਕੋਰ ਨਹੀਂ ਦੇਖੇ ਗਏ ਹਨ। ਜਾਪਾਨ ਵਿਰੁੱਧ ਮੰਗਲਵਾਰ ਨੂੰ ਸਾਨੋ ’ਚ ਹੋਏ ਮੁਕਾਬਲੇ ’ਚ ਟਰਨਿੰਗ ਪਿੱਚ ’ਤੇ ਭਾਰਤੀ ਟੀਮ ਨੂੰ ਸਖਤ ਚੁਣੌਤੀ ਮਿਲੀ ਸੀ। ਭਾਰਤੀ ਕ੍ਰਿਕਟਰ ਟੋਕੀਓ ਤੋਂ ਨਾਗੋਆ ਬੁਲੇਟ ਟ੍ਰੇਨ ਰਾਹੀਂ ਪਹੁੰਚੇ ਹਨ ਤੇ ਸਫਰ ਦਾ ਪੂਰਾ ਮਜ਼ਾ ਲਿਆ। ਕ੍ਰਿਕਟ ਨਾ ਖੇਡਣ ਵਾਲੇ ਦੇਸ਼ ’ਚ ਪਹਿਲੀ ਵਾਰ ਖੇਡਣਾ ਜ਼ਿਆਦਾਤਰ ਕ੍ਰਿਕਟਰਾਂ ਲਈ ਨਵਾਂ ਤਜਰਬਾ ਹੋਵੇਗਾ। ਅਈਅਰ ਨੇ ਨਾਗੋਆ ਦੇ ਸਫਰ ਦੌਰਾਨ ਬੀ. ਸੀ. ਸੀ. ਆਈ. ਦੀ ਵੈੱਬਸਾਈਟ ’ਤੇ ਕਿਹਾ, ‘‘ਇਹ ਖੂਬਸੂਰਤ ਹੈ।’’
ਭਾਰਤ ਇੱਥੇ ਪੂਰੀ ਮਜ਼ਬੂਤ ਟੀਮ ਲੈ ਕੇ ਆਇਆ ਹੈ ਜਿਸ ’ਚ ਅਈਅਰ ਤੋਂ ਇਲਾਵਾ ਜਸਪ੍ਰੀਤ ਬੁਮਰਾਹ, ਈਸ਼ਾਨ ਕਿਸ਼ਨ, ਅਭਿਸ਼ੇਕ ਸ਼ਰਮਾ ਤੇ ਅਕਸ਼ਰ ਪਟੇਲ ਹਨ। ਇਸ ਫਾਰਮੈੱਟ ’ਚ ਭਾਰਤੀ ਕ੍ਰਿਕਟ ਦੀ ਡੂੰਘਾਈ ਨੂੰ ਦੇਖਦੇ ਹੋਏ ਇਸ ਫੈਸਲੇ ’ਤੇ ਸਵਾਲ ਵੀ ਉੱਠੇ ਸਨ ਕਿਉਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਫੋਕਸ 2027 ਵਨ ਡੇ ਵਿਸ਼ਵ ਕੱਪ ’ਤੇ ਹੋਣਾ ਚਾਹੀਦਾ ਹੈ। ਭਾਰਤੀ ਟੀਮ ਲਈ ਸੋਨ ਤਮਗੇ ਤੋਂ ਇਲਾਵਾ ਕੋਈ ਵੀ ਤਮਗਾ ਨਿਰਾਸ਼ਾਜਨਕ ਹੋਵੇਗਾ।
ਹਾਲ ਹੀ ’ਚ ਦਿੱਲੀ ’ਚ ਭਾਰਤ ਹੱਥੋਂ ਸੀਰੀਜ਼ ’ਚ ਬੁਰੀ ਤਰ੍ਹਾਂ ਹਾਰੀ ਅਫਗਾਨਿਸਤਾਨ ਟੀਮ ਦਾਰਵਿਸ਼ ਰਸੂਲੀ ਦੀ ਕਪਤਾਨੀ ’ਚ ਨਵੇਂ ਖਿਡਾਰੀਆਂ ਨੂੰ ਲੈ ਕੇ ਆਈ ਹੈ। ਟੀਮ ’ਚ 6 ਖਿਡਾਰੀ ਅਜਿਹੇ ਹਨ ਜਿਹੜੇ ਪਹਿਲੀ ਵਾਰ ਖੇਡਣਗੇ। ਭਾਰਤ ਮੁਹਿੰਮ ਦੀ ਸ਼ੁਰੂਆਤ ਕੁਆਰਟਰ ਫਾਈਨਲ ਤੋਂ ਕਰੇਗਾ ਜਦਕਿ ਅਫਗਾਨਿਸਤਾਨ ਨੇਪਾਲ ਵਿਰੁੱਧ ਇਕ ਮੈਚ ਖੇਡ ਚੁੱਕਾ ਹੈ ਜਿਸ ’ਚ ਉਸ ਨੂੰ ਹਾਰ ਮਿਲੀ। ਪਹਿਲੇ ਮੈਚ ’ਚ ਉਸ ਨੇ ਜਾਪਾਨ ਨੂੰ ਹਰਾਇਆ ਸੀ।
ਹੋਰ ਖਿਡਾਰੀਆਂ ਵਾਂਗ ਕ੍ਰਿਕਟਰਾਂ ਨੂੰ ਹੋਟਲ ਦੀ ਦਿੱਕਤ ਨਹੀਂ ਹੋਈ ਕਿਉਂਕਿ ਬੀ. ਸੀ. ਸੀ. ਆਈ. ਨੇ ਸਾਰਾ ਪ੍ਰਬੰਧ ਆਪ ਕੀਤਾ ਹੈ। ਖਿਡਾਰੀ ਨਾਗੋਆ ’ਚ 5 ਸਿਤਾਰਾ ਹੋਟਲ ’ਚ ਰੁਕੇ ਹਨ। ਸਾਰਿਆਂ ਦੀਆਂ ਨਜ਼ਰਾਂ 15 ਸਾਲਾ ਵੈਭਵ ਸੂਰਯਵੰਸ਼ੀ ’ਤੇ ਲੱਗੀਆਂ ਹਨ ਪਰ ਅਭਿਸ਼ੇਕ ਤੇ ਸੰਜੂ ਸੈਮਸਨ ਦੀ ਫਾਰਮ ਨੂੰ ਦੇਖਦੇ ਹੋਏ ਉਸ ਨੂੰ ਮੌਕਾ ਮਿਲਣ ਦੀ ਉਮੀਦ ਘੱਟ ਹੀ ਹੈ। ਭਾਰਤ ਨੂੰ ਸੋਨ ਤਮਗਾ ਜਿੱਤਣ ਲਈ ਸਿਰਫ 3 ਜਿੱਤਾਂ ਦੀ ਲੋੜ ਹੈ।
ਟੀਮਾਂ :
ਭਾਰਤ: ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਰੈੱਡੀ, ਜਸਪ੍ਰੀਤ ਬੁਮਰਾਹ, ਸੰਜੂ ਸੈਮਸਨ, ਅਕਸ਼ਰ ਪਟੇਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੂਬੇ, ਵੈਭਵ ਸੂਰਯਵੰਸ਼ੀ, ਵਿਪਰਾਜ ਨਿਗਮ, ਯਸ਼ ਠਾਕੁਰ।
ਅਫਗਾਨਿਸਤਾਨ : ਦਾਰਵਿਸ਼ ਰਸੂਲੀ (ਕਪਤਾਨ), ਮੁਹੰਮਦ ਇਸ਼ਾਕ, ਇਮਰਾਨ ਮੀਰ, ਨਜੀਉੱਲ੍ਹਾ ਜ਼ਦਰਾਨ, ਇਸਮਤ ਆਲਮ, ਕਰੀਮ ਜਨਤ, ਨਾਂਗੇਯਾਲੀਆ ਖਰੋਟੀ, ਅਬਦੁੱਲਾ ਅਹਿਮਦਜ਼ਈ, ਖਾਲਿਦ ਤਾਨੀਵਾਲ, ਮੁਹੰਮਦ ਅਕਰਮ, ਫਰੀਦੂਨ ਦਾਊਦਜ਼ਈ, ਫਰਮਾਨਉੱਲ੍ਹਾ ਸਫੀ, ਹਸਨ ਇਸਾਖਿਲ, ਫੈਜ਼ਲ ਸ਼ਿਨੋਜ਼ਾਦਾ, ਅਰਬ ਗੁਲ ਮੋਮਾਂਦ।
IND vs WI 1st ODI: ਕੋਹਲੀ ਦੇ ਸੈਂਕੜੇ ਨਾਲ ਭਾਰਤ ਦੀ ਧਮਾਕੇਦਾਰ ਜਿੱਤ, ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ
NEXT STORY