ਗੈਜੇਟ ਡੈਸਕ– ਸਾਬਕਾ ਰੈਸਲਰ ਮਦੂਸਾ ਨੇ ਡਬਲਯੂ.ਡਬਲਯੂ.ਈ. ਨੂੰ ਰਾਅ ਅੰਡਰਗ੍ਰਾਊਂਡ ਦੌਰਾਨ ਮੰਚ ’ਤੇ ਅੱਧੀਆਂ ਨੰਗੀਆਂ ਕੁੜੀਆਂ ਤੋਂ ਡਾਂਸ ਕਰਵਾਉਣ ਨੂੰ ਲੈ ਕੇ ਲਤਾੜਿਆ ਹੈ। 56 ਸਾਲ ਦੀ ਮਦੁਸਾ ਨੇ ਕਿਹਾ ਕਿ ਸਪੀਡੋਸ ’ਚ ਮਰਦਾਂ ਦਾ ਇਸਤੇਮਾਲ ਕਿਉਂ ਨਹੀਂ ਕੀਤਾ ਗਿਆ। ਇਕ ਵੀਡੀਓ ’ਚ ਤਿੰਨ ਕੁੜੀਆਂ ਨੂੰ ਬੇਹੱਦ ਘੱਟ ਕੱਪੜਿਆਂ ’ਚ ਨੱਚਦੇ ਹੋਏ ਵੇਖਆ ਗਿਆ ਸੀ। ਮਦੁਸਾ, ਜਿਸ ਨੂੰ ਆਮ ਤੌਰ ’ਤੇ ਅਲੁੰਦਰਾ ਬਲੇਜ਼ ਦੇ ਰੂਪ ’ਚ ਜਾਣਿਆ ਜਾਂਦਾ ਹੈ, ਨੇ ਦਾਅਵਾ ਕੀਤਾ ਕਿ ਡਬਲਯੂ.ਡਬਲਯੂ.ਈ. ਨੇ ਕੁੜੀਆਂ ਲਈ ਸਮਾਨਤਾ ਨੂੰ ਉਤਸ਼ਾਹਿਤ ਨਹੀਂ ਕੀਤਾ।
ਆਪਣੇ ਟਵਿਟਰ ਪ੍ਰਸ਼ੰਸਕਾਂ ਨਾਲ ਗੱਲ ਕਰਦੇ ਹੋਏ ਉਸ ਨੇ ਕਿਹਾ- ਅਸੀਂ ਜਨਾਨੀਆਂ ਦੇ ਵਿਕਾਸ ਅਤੇ ਸਮਾਨਤਾ ਨੂੰ ਉਤਸ਼ਾਹ ਦੇਣ ਲਈ ਅੱਧੀਆਂ ਨੰਗੀਆਂ ਜਨਾਨੀਆਂ ਨੂੰ ਵਾਪਸ ਲਿਆ ਰਹੇ ਹਾਂ? ਹਾਂ ਇਹ ਮਨੋਰੰਜਕ ਹੈ, ਹਾਂ, ਇਹ ਇਕ ਸਕਿਟ ਹੈ, ਹਾਂ, ਇਹ ਕੰਮ ਹੈ, ਹਾਂ, ਇਹ ਪਹਿਲਵਾਨ ਹਨ। ਸ਼ੋਅ ਖੋਲ੍ਹਣ ਲਈ ਜਨਾਨੀਆਂ ਨੂੰ ਸੈਕਸ ਡਾਂਸ ਦਾ ਸਹਾਰਾ ਕਿਉਂ ਲੈਣਾ ਪੈਂਦਾ ਹੈ? ਸਪੀਡੋ ’ਚ ਮਰਦ ਕਿਉਂ ਨਹੀਂ ਸਨ?
ਜਦੋਂ ਡਬਲਯੂ.ਡਬਲਯੂ.ਈ. ਦੇ ਸਾਬਕਾ ਨਿਰਮਾਤਾ ਅਤੇ ਕੁਸ਼ਤੀ ਦੇ ਦਿੱਗਜ ਲਾਂਸ ਸਟਾਰਮ ਨੇ ਆਪਣਾ ਤਰਕ ਰੱਖਿਆ ਤਾਂ ਬਲੇਜ਼ ਨੇ ਕਿਹਾ- ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜੇਕਰ ਤੁਸੀਂ ਆਈ ਕੈਂਡੀ ਬਨਣ ਜਾ ਰਹੇ ਹੋ ਤਾਂ ਹਰ ਕਿਸੇ ਲਈ ਬਣੋ। ਕਿਸੇ ਨਾਲ ਅਸਮਾਨਤਾ ਨਾ ਕਰੋ।
ਭੜਕੇ ਫੁੱਟਬਾਲਰ ਨੇ ਭਾਰਤੀ ਰੈਫਰੀ ਨੂੰ ਮਾਰਿਆ ਮੁੱਕਾ, ਲਹੂ-ਲੁਹਾਨ ਹੋਇਆ ਚਿਹਰਾ (ਵੀਡੀਓ)
NEXT STORY