ਸੇਂਟ ਲੁਈਸ, ਅਮਰੀਕਾ (ਨਿਕਲੇਸ਼ ਜੈਨ)- ਭਾਰਤ ਦੀ ਕੋਨੇਰੂ ਹੰਪੀ ਨੇ ਸਾਬਕਾ ਵਿਸ਼ਵ ਚੈਂਪੀਅਨ ਰੂਸ ਦੀ ਅਲੈਗਜ਼ੈਂਡਰਾ ਕੋਸਤੇਨਿਯੁਕ ਨੂੰ ਕੇਨਰਸ ਕੱਪ ਸ਼ਤਰੰਜ ਟੂਰਨਾਮੈਂਟ ਦੇ 6ਵੇਂ ਦੌਰ ਵਿਚ 61 ਚਾਲਾਂ ਵਿਚ ਹਰਾ ਕੇ ਚੀਨ ਦੀ ਵੇਂਜੂਨ ਜੂ ਨਾਲ ਸਾਂਝੀ ਬੜ੍ਹਤ ਬਣਾ ਲਈ। ਭਾਰਤ ਦੀ ਦ੍ਰੋਣਵਾਲੀ ਹਰਿਕਾ ਨੇ ਜੂ ਨਾਲ ਡਰਾਅ ਖੇਡਿਆ। ਹੰਪੀ 4 ਅੰਕ ਲੈ ਕੇ ਜੂ ਨਾਲ ਚੋਟੀ 'ਤੇ ਹੈ। ਦੂਜੇ ਪਾਸੇ ਹਰਿਕਾ ਦੇ 6 ਦੌਰ ਤੋਂ ਬਾਅਦ 3 ਅੰਕ ਹਨ ਤੇ ਉਹ ਦੋ ਹੋਰਨਾਂ ਖਿਡਾਰੀਆਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹੈ। ਹੁਣ ਹੰਪੀ ਦਾ ਸਾਹਮਣਾ ਅਮਰੀਕਾ ਦੀ ਇਰਿਨਾ ਕ੍ਰਸ਼ ਨਾਲ ਹੋਵੇਗਾ, ਜਦਕਿ ਹਰਿਕਾ ਦੀ ਟੱਕਰ ਕਾਰਿਸਾ ਯਿਪ ਨਾਲ ਹੋਵੇਗੀ।
ਟੀ-20 : ਰੋਮਾਂਚਕ ਮੁਕਾਬਲੇ 'ਚ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ ਹਰਾਇਆ
NEXT STORY