ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਸੀਜ਼ਨ ਤੋਂ ਪਹਿਲਾ ਖਿਡਾਰੀ ਟ੍ਰੇਡਿੰਗ ਅਤੇ ਟੀਮ ਬਦਲਾਅ ਨੂੰ ਲੈ ਕੇ ਬਾਜ਼ਾਰ ਗਰਮ ਗਿਆ ਹੈ । ਮੁੰਬਈ ਇੰਡੀਅਨਸ ਦੇ ਕਪਤਾਨ ਹਾਰਦਿਕ ਪੰਡਯਾ ਦੇ ਭਵਿੱਖ ਨੂੰ ਲੈ ਕੇ ਕਾਫੀ ਚਰਚਾਵਾਂ ਚਲ ਰਹੀਆਂ ਹਨ । ਮੀਡੀਆ ਰਿਪੋਰਟ ਅਤੇ ਸੋਸ਼ਲ ਮੀਡੀਆ ਦੇ ਦਾਅਵਿਆਂ ਦੇ ਅਨੁਸਾਰ ਹਾਰਦਿਕ ਪੰਡਯਾ ਆਈ.ਪੀ.ਐਲ 2027 ਤੋਂ ਪਹਿਲਾ ਕੋਲਕਾਤਾ ਨਾਇਟ ਰਾਇਡਰਸ ਦਾ ਹਿੱਸਾ ਬਣ ਸਕਦੇ ਹਨ । ਇਨਾ ਹੀ ਨਹੀਂ, ਉਸ ਨੂੰ ਕੇ.ਕੇ.ਆਰ, ਦੀ ਕਪਤਾਨੀ ਸੰਭਾਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।
ਕੇ.ਕੇ.ਆਰ ਦਾ ਦਾਅਵਾ ਹੈ ਕਿ ਕੋਲਕਾਤਾ ਅਤੇ ਮੁੰਬਈ ਦੇ ਵਿਚਾਲੇ ਹਾਰਦਿਕ ਪੰਡਯਾ ਨੂੰ ਲੈ ਕੇ ਆਲ-ਕੈਸ ਟ੍ਰੇ਼ਡ ਡੀਲ ਹੋ ਸਕਦੀ ਹੈ । ਇਸ ਤੋਂ ਪਹਿਲਾ ਅਜਿਹੀਆਂ ਅਫਵਾਹਾਂ ਸਨ ਕਿ ਹਾਰਦਿਕ ਚੇਨਈ ਸੁਪਰ ਕਿੰਗਸ ਵਿੱਚ ਸ਼ਾਮਲ ਹੋ ਸਕਦਾ ਹੈ ਪਰ ਹੁਣ ਕੇ.ਕੇ.ਆਰ ਦੇ ਨਾਲ ਉਸ ਦੇ ਟ੍ਰੇਡ ਦੀਆਂ ਖਬਰਾਂ ਨੇ ਕਾਫੀ ਚਰਚਾ ਫੜ ਲਈ ਹੈ ।
ਹਾਰਦਿਕ ਦੀ ਕਪਤਾਨੀ ਯਾਤਰਾ ਕਾਫੀ ਉਤਰਾਅ-ਚੜ੍ਹਾਅ ਭਰੀ ਰਹੀ ਹੈ । ਗੁਜਰਾਤ ਟਾਇਟਲਸ ਦੇ ਨਾਲ 2022 ਅਤੇ 2023 ਵਿੱਚ ਸਫਲ ਕਪਤਾਨੀ ਕਰਨ ਅਤੇ ਟੀਮ ਨੂੰ ਖਿਤਾਬ ਦੇ ਬਾਅਦ ਹਾਰਦਿਕ 2024 ਵਿੱਚ ਇਕ ਕੈਸ਼-ਟ੍ਰੈ਼ਡ ਦੇ ਰਾਹੀ ਆਪਣੀ ਪੁਰਾਣੀ ਟੀਮ ਮੁੰਬਈ ਵਿੱਚ ਵਾਪਸ ਆਏ । 5 ਵਾਰ ਦੀ ਚੈਂਪੀਅਨ ਟੀਮ ਐਮਆਈ. ਨੇ ਰੋਹਿਤ ਸ਼ਰਮਾ ਦੀ ਜਗ੍ਹਾ ਹਾਰਦਿਕ ਨੂੰ ਕਪਤਾਨ ਬਣਾਇਆ ਸੀ । ਹਾਲਾਂਕਿ ਉਸ ਦੀ ਨੁਮਾਇੰਦਗੀ ਵਿੱਚ ਮੁੰਬਈ ਦਾ ਪ੍ਰਦਰਸ਼ਨ ਬੇਹੱਦ ਨਿਰਾਸ਼ਾ ਭਰਿਆ ਰਿਹਾ ਜਿਸ ਦੇ ਬਾਅਦ ਟੀਮ ਤੋਂ ਅਲੱਗ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।
ਮੌਜੂਦਾ ਚਰਚਾਵਾਂ ਤੋਂ ਬਾਅਦ ਨਾ ਤਾਂ ਮੁੰਬਈ ਨੇ ਅਤੇ ਨਾ ਹੀ ਕੋਲਕਾਤਚਾ ਨੇ ਖੁਦ ਹਾਰਦਿਕ ਪੰਡਯਾ ਵਲੋਂ ਇਸ ਟ੍ਰੇ਼ਡ ਜਾ ਟੀਮ ਬਦਲਾਅ ਨੂੰ ਲੈ ਕੇ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ । ਇਸ ਲਈ ਜਦੋਂ ਤਕ ਫ੍ਰੈਚਾਇਜ਼ੀ ਵਲੋਂ ਕੋਈ ਬਿਆਨ ਨਹੀਂ ਹੁੰਦਾ, ਉਦੋਂ ਤਕ ਸਿਰਫ ਅੰਦਾਜਾ ਹੀ ਮੰਨਿਆ ਜਾ ਰਿਹਾ ਹੈ ।
8 ਚੌਕੇ, 7 ਛੱਕੇ! ਧਾਕੜ ਬੱਲੇਬਾਜ਼ ਨੇ ਮੈਦਾਨ 'ਚ ਲਿਆਂਦ 'ਤੂਫਾਨ', ਸਿਰਫ 50 ਗੇਂਦਾਂ 'ਚ...
NEXT STORY