ਸਪੋਰਟਸ ਡੈਸਕ– ਕੋਰੋਨਾ ਵਾਇਰਸ ਕਾਰਨ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਚਾਰ ਮਹੀਨਿਆਂ ਬਾਅਦ ਹੁਣ ਅਭਿਆਸ ਸ਼ੁਰੂ ਕਰ ਦਿੱਤਾ ਹੈ। ਜਿਥੋਂ ਤਕ ਬੀ.ਸੀ.ਸੀ.ਆਈ. ਦੁਆਰਾ ਭਾਰਤੀ ਟੀਮ ਦੇ ਟ੍ਰੇਨਿੰਗ ਕੈਂਪ ਦੀ ਗੱਲ ਹੈ ਤਾਂ ਇਸ ਲਈ ਖਿਡਾਰੀਆਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਹੋਵੇਗਾ। ਰਿਪੋਰਟ ਮੁਤਾਬਕ, ਭਾਰਤੀ ਟੀਮ ਦਾ ਟ੍ਰੇਨਿੰਗ ਕੈਂਪ ਆਈ.ਪੀ.ਐੱਲ. 2020 ਤੋਂ ਬਾਅਦ ਹੀ ਲੱਗੇਗਾ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਭਾਰਤੀ ਟੀਮ ਗੁਜਰਾਤ ਦੇ ਮੋਟੇਰਾ ਸਟੇਡੀਅਮ ’ਚ ਕੈਂਪ ਲਗਾਏਗੀ।
ਜਾਣਕਾਰੀ ਮੁਤਾਬਕ, ਬੀ.ਸੀ.ਸੀ.ਆਈ. ਵਲੋਂ ਅਜੇ ਤਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ। ਉਥੇ ਹੀ ਖਿਡਾਰੀਆਂ ਨੇ ਆਈ.ਪੀ.ਐੱਲ. 2020 ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਰਿਸ਼ਭ ਪੰਤ ਅਤੇ ਸੁਰੇਸ਼ ਰੈਨਾ ਹਾਲ ਹੀ ’ਚ ਅਭਿਆਸ ਕਰਦੇ ਵਿਖਾਈ ਦਿੱਤੇ ਸਨ। ਇਕ ਅਧਿਕਾਰੀ ਨੇ ਕਿਹਾ ਕਿ ਜਿਵੇਂ ਕਿ ਖਿਡਾਰੀ ਪੂਰੀ ਤਰ੍ਹਾਂ ਵੱਖਰੇ ਫਾਰਮੈਟ ਲਈ ਤਿਆਰੀ ਕਰ ਰਹੇ ਹਨ, ਅਜਿਹੇ ਸਮੇਂ ਟ੍ਰੇਨਿੰਗ ਕੈਂਪ ਆਯੋਜਿਤ ਕਰਨ ਦਾ ਕੋਈ ਤਰਕ ਨਹੀਂ ਹੈ।
ਰਿਪੋਰਟਾਂ ਮੁਤਾਬਕ, ਕੈਂਪ 18 ਅਗਸਤ ਤੋਂ ਸ਼ੁਰੂ ਹੋਣਗੇ ਅਤੇ 4 ਸਤੰਬਰ ਤਕ ਚਲਣਗੇ ਪਰ ਸਾਨੂੰ ਬੀ.ਸੀ.ਸੀ.ਆਈ. ਵਲੋਂ ਅਜੇ ਤਕ ਕੋਈ ਰਸਮੀ ਨੋਟਿਸ ਨਹੀਂ ਮਿਲਿਆ। ਆਈ.ਪੀ.ਐੱਲ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਮਾਮਲੇ ’ਚ ਆਈ.ਪੀ.ਐੱਲ. ਤੋਂ ਪਹਿਲਾਂ ਲਾਲ ਗੇਂਦ ਦੇ ਕੇਂਪ ’ਚ ਖੇਡਣ ਦਾ ਤਰਕ ਕਿਥੇ ਹੈ, ਜਦੋਂ ਉਹ ਪੂਰੀ ਤਰ੍ਹਾਂ ਵੱਖਰੇ ਫਾਰਮੇਟ ’ਚ ਖੇਡ ਰਹੇ ਹਨ। ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. 2020 ਯੂ.ਏ.ਈ. ’ਚ 19 ਸਤੰਬਰ ਤੋਂ 8 ਨਵੰਬਰ ਤਕ ਖੇਡਿਆ ਜਾਵੇਗਾ। ਇਸ ਬਾਰੇ ਯੂ.ਏ.ਈ. ਨਾਲ ਗੱਲਬਾਤ ਹੋ ਗਈ ਹੈ ਪਰ ਭਾਰਤ ਸਰਕਾਰ ਵਲੋਂ ਅਜੇ ਵੀ ਮਨਜ਼ੂਰੀ ਮਿਲਣੀ ਬਾਕੀ ਹੈ।
ਝੋਨਾ ਲਾ ਰਿਹੈ ਵਿਸ਼ਵ ਕੱਪ ਟੀਮ ਦਾ ਕਪਤਾਨ ਕਿਹਾ- ਆਪਣੀਆਂ ਜੜਾਂ ਨਾਲ ਜੁੜਣ ’ਚ ਕੋਈ ਸ਼ਰਮ ਨਹੀਂ
NEXT STORY