ਕਰਾਈਸਟਚਰਚ- ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 5 ਮੈਚਾਂ ਦੀ ਟੀ20 ਸੀਰੀਜ਼ ਦਾ ਦੂਜਾ ਮੈਚ ਅੱਜ ਕ੍ਰਾਈਸਚਰਚ ਦੇ ਹੇਗਲੇ ਓਵਲ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਭਾਰਤ ਸੀਰੀਜ਼ 'ਚ 1-0 ਨਾਲ ਅੱਗੇ ਹੈ। ਭਾਰਤ ਪਹਿਲੇ ਮੈਚ ’ਚ ਬੱਲੇਬਾਜ਼ਾਂ ਦੇ ਦਮ ’ਤੇ ਵੱਡਾ ਟੀਚਾ ਹਾਸਲ ਕਰਨ ’ਚ ਸਫਲ ਰਿਹਾ ਪਰ ਜੇਕਰ ਉਸ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਣੀ ਹੈ ਤਾਂ ਨਿਊਜ਼ੀਲੈਂਡ ਵਿਰੁੱਧ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਉਸ ਦੇ ਗੇਂਦਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਟੀਮਾਂ:
ਨਿਊਜ਼ੀਲੈਂਡ (ਪਲੇਇੰਗ 11) : ਫਿਨ ਐਲਨ, ਟਿਮ ਸਾਈਫਰਟ (ਵਿਕਟਕੀਪਰ), ਡੈਰਿਲ ਮਿਸ਼ੇਲ, ਗਲੇਨ ਫਿਲਿਪਸ, ਬੇਵਨ ਜੈਕਬਸ, ਮਾਈਕਲ ਬ੍ਰੇਸਵੈੱਲ, ਮਿਸ਼ੇਲ ਸੈਂਟਨਰ (ਕਪਤਾਨ), ਨਾਥਨ ਸਮਿਥ, ਮੈਟ ਹੈਨਰੀ, ਜੈਕਬ ਡਫੀ, ਲੋਕੀ ਫਰਗੂਸਨ
ਭਾਰਤ (ਪਲੇਇੰਗ 11): ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਵੈਭਵ ਸੂਰਯਵੰਸ਼ੀ, ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਨਮਨ ਧੀਰ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ
ਸਿੰਧੂ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ ਪੁੱਜੀ, ਅਸ਼ਮਿਤਾ ਦਾ ਸਫਰ ਕੁਆਰਟਰ ਫਾਈਨਲ ’ਚ ਥੰਮ੍ਹਿਆ
NEXT STORY